ਦਿੱਲੀ 'ਚ ਫਿਰ ਵਧਿਆ ਪ੍ਰਦੂਸ਼ਣ

Sunday, Feb 09, 2020 - 09:51 AM (IST)

ਦਿੱਲੀ 'ਚ ਫਿਰ ਵਧਿਆ ਪ੍ਰਦੂਸ਼ਣ

ਨਵੀਂ ਦਿੱਲੀ—ਦਿੱਲੀ 'ਚ ਅੱਜ ਭਾਵ ਐਤਵਾਰ ਸਵੇਰਸਾਰ ਪ੍ਰਦੂਸ਼ਣ ਦਾ ਪੱਧਰ ਖਰਾਬ ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੋਧੀ ਰੋਡ ਇਲਾਕੇ 'ਚ ਪੀ.ਐੱਮ 2.5 ਦਾ ਪੱਧਰ 203 ਅਤੇ ਪੀ.ਐੱਮ. 10 ਦਾ ਪੱਧਰ 214 ਦਰਜ ਕੀਤਾ ਗਿਆ। ਇਹ ਦੋਵੇਂ ਹੀ ਪੱਧਰ ਖਰਾਬ ਸ਼੍ਰੇਣੀ 'ਚ ਆਉਂਦੇ ਹਨ।

PunjabKesari

ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ 'ਚ ਅੱਜ ਸਵੇਰਸਾਰ ਆਸਮਾਨ ਸਾਫ ਰਹਿਣ ਦੇ ਨਾਲ ਹੀ ਮੌਸਮ ਠੰਡਾ ਰਿਹਾ ਅਤੇ ਘੱਟੋ ਘੱਟ ਤਾਪਮਾਨ ਸਾਧਾਰਨ ਤੋਂ 4 ਡਿਗਰੀ ਘੱਟ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ ਸਾਢੇ ਅੱਠ ਵਜੇ ਹਵਾ 'ਚ ਵਿਜ਼ੀਬਿਲਟੀ ਦਾ ਪੱਧਰ 100 ਫੀਸਦੀ ਰਿਹਾ। ਮੌਸਮ ਵਿਗਿਆਨਿਕ ਨੇ ਅੱਜ ਅੰਸ਼ਿਕ ਰੂਪ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਹੈ।


author

Iqbalkaur

Content Editor

Related News