ਦਿੱਲੀ ਪੁਲਸ ਨੇ ਪੈਰਾਗਲਾਈਡਿੰਗ, ਪੈਰਾਜੰਪਿੰਗ ਸਮੇਤ ਇਨ੍ਹਾਂ ਗਤੀਵਿਧੀਆਂ ''ਤੇ ਲਗਾਈ ਰੋਕ
Friday, Jan 15, 2021 - 08:48 PM (IST)
ਨਵੀਂ ਦਿੱਲੀ - ਦਿੱਲੀ ਪੁਲਸ ਨੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਰਾਜਧਾਨੀ ਵਿੱਚ ਰੋਕ ਲਗਾ ਦਿੱਤੀ ਹੈ। ਦਿੱਲੀ ਪੁਲਸ ਨੇ ਪੈਰਾ-ਗਲਾਈਡਿੰਗ, ਹੈਂਗ ਗਲਾਈਡਰ, ਯੂ.ਏ.ਵੀ., ਮਾਇਕ੍ਰੋਲਾਈਟ ਏਅਰਕ੍ਰਾਫਟ, ਰਿਮੋਟ ਨਾਲ ਚੱਲਣ ਵਾਲੇ ਏਅਰਕ੍ਰਾਫਟ, ਹਾਟ ਏਅਰ ਬੈਲੂਨ, ਛੋਟੇ ਏਅਰਕ੍ਰਾਫਟ, ਕਵਾਡਕੋਪਟਰ ਅਤੇ ਪੈਰਾਜੰਪਿੰਗ ਬੈਨ ਕੀਤੀ ਹੈ। ਇਹ ਬੈਨ 20 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 15 ਫਰਵਰੀ ਤੱਕ ਜਾਰੀ ਰਹੇਗਾ। ਇਸ 25 ਦਿਨਾਂ ਤੱਕ ਇਹ ਸਭ ਗਤੀਵਿਧੀਆਂ ਨਹੀਂ ਕੀਤੀ ਜਾ ਸਕਣਗੀਆਂ।
ਇਹ ਵੀ ਪੜ੍ਹੋ- ਕੀ ਗਰਭਵਤੀ ਔਰਤਾਂ ਲਗਵਾ ਸਕਦੀਆਂ ਹਨ ਕੋਵਿਡ-19 ਟੀਕਾ, ਪੜ੍ਹੋ ਪੂਰੀ ਖ਼ਬਰ
26 ਜਨਵਰੀ 'ਤੇ ਹੋਣ ਵਾਲੀ ਗਣਤੰਤਰ ਪਰੇਡ ਦਿਵਸ ਲਈ ਦਿੱਲੀ ਪੁਲਸ ਨੇ ਸੁਰੱਖਿਆ ਦੇ ਹੋਰ ਵੀ ਕਈ ਪ੍ਰਬੰਧ ਕੀਤੇ ਹਨ, ਹਾਲਾਂਕਿ ਕੋਰੋਨਾ ਇਨਫੈਕਸ਼ਨ ਦੇ ਚੱਲਦੇ ਇਸ ਸਾਲ ਗਣਤੰਤਰ ਦਿਵਸ 'ਤੇ ਹਰ ਸਾਲ ਜਿੰਨਾ ਉਤਸ਼ਾਹ ਨਹੀਂ ਵਿਖੇਗਾ। ਇਸ ਵਾਰ ਪਰੇਡ ਦੀ ਲੰਬਾਈ ਘੱਟ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਇਸ ਸਾਲ ਪਰੇਡ ਵਿਜੇ ਚੌਕ ਤੋਂ ਸ਼ੁਰੂ ਹੋ ਕੇ ਨੈਸ਼ਨਲ ਸਟੇਡੀਅਮ ਤੱਕ ਕੀਤੀ ਜਾਵੇਗੀ। ਪਰੇਡ ਰਾਜਪਥ ਤੋਂ ਸ਼ੁਰੂ ਹੋ ਕੇ ਲਾਲ ਕਿਲੇ ਤੱਕ ਜਾਂਦੀ ਹੈ ਪਰ ਇਸ ਵਾਰ ਕੋਰੋਨਾ ਨੂੰ ਵੇਖਦੇ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਗਿਆ ਹੈ। ਨਾਲ ਹੀ ਇਸ ਸਾਲ ਪਰੇਡ ਵਿੱਚ ਸਿਰਫ 25 ਹਜ਼ਾਰ ਲੋਕ ਹੀ ਸ਼ਾਮਲ ਹੋਣਗੇ। ਦਿੱਲੀ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਕੋਲ ਪਰੇਡ ਦੇ ਪਾਸ ਨਹੀਂ ਹੋਣਗੇ ਉਹ ਪਰੇਡ ਵਿੱਚ ਸ਼ਾਮਲ ਨਾ ਹੋਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।