ਸਾਵਧਾਨ! ਬਾਜ਼ਾਰ 'ਚ ਵਿਕ ਰਿਹੈ ਨਕਲੀ ਜ਼ੀਰਾ, ਇਸ ਤਰ੍ਹਾਂ ਹੋ ਰਿਹੈ ਤਿਆਰ
Wednesday, Nov 20, 2019 - 05:58 PM (IST)
ਸ਼ਾਹਜਹਾਂਪੁਰ— ਦਿੱਲੀ ਪੁਲਸ ਨੇ ਸ਼ਾਹਜਾਂਪੁਰ ਤੋਂ ਇਕ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ, ਜੋ ਨਕਲੀ ਜ਼ੀਰਾ ਬਣਾਉਂਦੇ ਸਨ। ਪੁਲਸ ਨੇ ਨਕਲੀ ਜ਼ੀਰਾ ਬਣਾਉਣ ਵਾਲੀ ਫੈਕਟਰੀ ਫੜੀ ਹੈ, ਜਿੱਥੋਂ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹੀ ਨਹੀਂ ਇੱਥੋਂ ਭਾਰੀ ਮਾਤਰਾ 'ਚ ਨਕਲੀ ਜ਼ੀਰਾ ਬਰਾਮਦ ਕੀਤਾ ਗਿਆ ਹੈ। ਮਾਮਲਾ ਦਿੱਲੀ ਦੇ ਥਾਣਾ ਬਵਾਨਾ ਇਲਾਕੇ ਦਾ ਹੈ, ਜਿੱਥੇ ਫੂਡ ਸੁਰੱਖਿਆ ਵਿਭਾਗ ਦੇ ਨਾਲ ਮਿਲ ਕੇ ਨਕਲੀ ਜ਼ੀਰਾ ਬਣਾਉਣ ਵਾਲੀ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ।5 ਲੋਕ ਗ੍ਰਿਫਤਾਰ
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੁਲਸ ਨੇ ਸ਼ਾਹਜਹਾਂਪੁਰ ਦੇ ਜਲਾਲਾਬਾਦ ਦੇ ਰਹਿਣ ਵਾਲੇ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸਰਗਨਾ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਜਹਾਂਪੁਰ ਦਾ ਇਹ ਗੈਂਗ ਪਿਛਲੇ ਕਈ ਸਾਲਾਂ ਤੋਂ ਸ਼ਾਹਜਹਾਂਪੁਰ ਦੇ ਜਲਾਲਾਬਾਦ 'ਚ ਨਕਲੀ ਜ਼ੀਰਾ, ਸੌਂਫ ਅਤੇ ਕਾਲੀ ਮਿਰਚ ਦਾ ਵੱਡਾ ਕਾਰੋਬਾਰ ਕਰ ਰਿਹਾ ਸੀ ਪਰ ਇੱਥੇ ਫੜੇ ਜਾਣ ਤੋਂ ਬਾਅਦ ਇਹ ਗੈਂਗ ਦਿੱਲੀ ਪਲਾਇਨ ਕਰ ਗਿਆ, ਜਿੱਥੋਂ ਇਹ ਗੈਂਗ ਕਈ ਸੂਬਿਆਂ 'ਚ ਨਕਲੀ ਜ਼ੀਰੇ ਦੀ ਸਪਲਾਈ ਕਰਨ ਲੱਗਾ।ਇਸ ਤਰ੍ਹਾਂ ਬਣਾਉਂਦੇ ਸਨ ਨਕਲੀ ਜ਼ੀਰਾ
ਦਰਅਸਲ ਇਹ ਨਕਲੀ ਜ਼ੀਰਾ ਫੁੱਲ ਝਾੜੂ ਅਤੇ ਸਟੋਨ ਪਾਊਡਰ ਤੇ ਗੁੜ ਦੇ ਇਸਤੇਮਾਲ ਨਾਲ ਬਣਾਇਆ ਜਾਂਦਾ ਸੀ। ਇਹ ਨਕਲੀ ਜ਼ੀਰਾ ਬਿਲਕੁੱਲ ਅਸਲੀ ਜ਼ੀਰੇ ਵਰਗਾ ਹੀ ਲੱਗਦਾ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਜ਼ੀਰੇ ਨੂੰ 20 ਰੁਪਏ ਕਿਲੋ ਦੇ ਹਿਸਾਬ ਨਾਲ ਬਾਜ਼ਾਰ 'ਚ ਵੇਚਿਆ ਜਾ ਰਿਹਾ ਸੀ, ਜਦਕਿ ਅਸਲੀ ਜ਼ੀਰੇ ਦੀ ਕੀਮਤ ਕਰੀਬ 400 ਰੁਪਏ ਹੈ। ਸਥਾਨਕ ਲੋਕ ਦੱਸਦੇ ਹਨ ਕਿ ਇਹ ਕਾਰੋਬਾਰ ਹਾਲੇ ਜਲਾਲਾਬਾਦ 'ਚ ਸਰਗਰਮ ਹੈ ਪਰ ਚੋਰੀ-ਚੋਰੀ ਕਾਰੋਬਾਰ ਚੱਲਣ ਨਾਲ ਇਹ ਲੋਕਾਂ ਦੀਆਂ ਨਜ਼ਰਾਂ 'ਚ ਨਹੀਂ ਆ ਪਾ ਰਿਹਾ ਹੈ। ਫਿਲਹਾਲ ਦਿੱਲੀ 'ਚ ਇਸ ਕਾਰਵਾਈ ਨਾਲ ਨਕਲੀ ਜ਼ੀਰਾ ਬਣਾਉਣ ਵਾਲੇ ਕਾਰੋਬਾਰੀਆਂ 'ਚ ਹੜਕੰਪ ਮਚਿਆ ਹੋਇਆ ਹੈ।ਨਕਲੀ ਜ਼ੀਰੇ ਦਾ ਪੂਰਾ ਨੈੱਟਵਰਕ ਜਲਾਲਾਬਾਦ ਨਾਲ ਜੁੜਿਆ ਹੈ
ਨਕਲੀ ਜ਼ੀਰੇ ਨੂੰ ਅਸਲੀ ਜ਼ੀਰੇ 'ਚ 80:20 ਦੇ ਅਨੁਪਾਤ 'ਚ ਮਿਲਾ ਕੇ ਲੱਖਾਂ ਰੁਪਏ 'ਚ ਵੇਚ ਦਿੱਤਾ ਸਨ। ਨਕਲੀ ਜ਼ੀਰੇ ਦਾ ਪੂਰਾ ਨੈੱਟਵਰਕ ਉੱਤਰ ਪ੍ਰਦੇਸ਼ ਦੇ ਜ਼ਿਲਾ ਜਲਾਲਾਬਾਦ ਨਾਲ ਜੁੜਿਆ ਹੈ। ਨਕਲੀ ਜ਼ੀਰਾ ਬਣਾਉਣ 'ਚ ਇਸਤੇਮਾਲ ਸਾਮਾਨ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਮੰਗਵਾਇਆ ਜਾਂਦਾ ਸੀ। ਦੋਸ਼ੀ ਅਗਸਤ ਮਹੀਨੇ ਤੋਂ ਹੀ ਬਵਾਨਾ 'ਚ ਕਿਰਾਏ 'ਤੇ ਜਗ੍ਹਾ ਲੈ ਕੇ ਨਕਲੀ ਜ਼ੀਰਾ ਬਣਾਉਣ ਦਾ ਕੰਮ ਕਰ ਰਹੇ ਸਨ।