ਜਨਤਾ ਕਰਫਿਊ ਦੌਰਾਨ ਦਿੱਲੀ ਪੁਲਸ ਲੋਕਾਂ ਨੂੰ ਦੇ ਰਹੀ ਹੈ ''ਫੁੱਲ''

Sunday, Mar 22, 2020 - 03:12 PM (IST)

ਜਨਤਾ ਕਰਫਿਊ ਦੌਰਾਨ ਦਿੱਲੀ ਪੁਲਸ ਲੋਕਾਂ ਨੂੰ ਦੇ ਰਹੀ ਹੈ ''ਫੁੱਲ''

ਨਵੀਂ ਦਿੱਲੀ (ਵਾਰਤਾ)— ਦਿੱਲੀ ਪੁਲਸ ਜਨਤਾ ਕਰਫਿਊ ਨੂੰ ਸਫਲ ਬਣਾਉਣ ਲਈ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ਨੂੰ ਫੁੱਲ ਦੇ ਕੇ ਘਰ ਵਾਪਸ ਪਰਤਣ ਦੀ ਅਪੀਲ ਕਰ ਰਹੀ ਹੈ। ਕੋਰੋਨਾ ਵਾਇਰਸ ਕਾਰਨ ਬਣੀ ਸੰਕਟ ਦੀ ਸਥਿਤੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਅੱਜ ਦੇਸ਼ ਵਿਚ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ 'ਜਨਤਾ ਕਰਫਿਊ' ਲਾਇਆ ਗਿਆ ਹੈ। ਇਸ ਦਾ ਅਸਰ ਸਵੇਰ ਤੋਂ ਹੀ ਸੜਕਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਸੜਕਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਪਾਰਕਾਂ ਸੁੰਨਸਾਨ ਪਈਆਂ ਹੋਈਆਂ ਹਨ। 

PunjabKesari

ਨਵੀਂ ਦਿੱਲੀ ਜ਼ਿਲੇ ਦੇ ਪੁਲਸ ਡਿਪਟੀ ਕਮਿਸ਼ਨਰ ਈਸ਼ ਸਿੰਘਲ ਨੇ ਟਵੀਟ ਕਰ ਕੇ ਕਿਹਾ ਕਿ ਤੁਹਾਡੀ ਸੁਰੱਖਿਆ ਲਈ ਅਸੀਂ ਸੜਕਾਂ 'ਤੇ ਹਾਂ। ਕ੍ਰਿਪਾ ਕਰ ਕੇ ਘਰਾਂ 'ਚ ਰਹੋ। ਉਨ੍ਹਾਂ ਨੇ ਕਿਹਾ ਕਿ ਪੁਲਸ ਮੁਲਾਜ਼ਮ ਮੋਟਰਸਾਈਕਲ ਚਾਲਕਾਂ ਨੂੰ ਫੁੱਲ ਦੇ ਕੇ ਘਰ ਵਾਪਸ ਜਾਣ ਦੀ ਅਪੀਲ ਕਰ ਰਹੇ ਹਨ। ਕ੍ਰਿਪਾ ਕਰ ਕੇ ਇਸ ਲਈ ਸਹਿਯੋਗ ਕਰੋ। ਰਾਜਧਾਨੀ ਦੇ ਵਸੰਤ ਕੁੰਜ ਸਾਊਥ ਥਾਣਾ ਇਲਾਕੇ ਵਿਚ 'ਜਨਤਾ ਕਰਫਿਊ' ਦੌਰਾਨ ਘਰ ਤੋਂ ਬਾਹਰ ਨਿਕਲੇ ਲੋਕਾਂ ਨੂੰ ਫੁੱਲ ਦੇ ਕੇ ਬਾਹਰ ਨਾ ਨਿਕਲਣ ਦੀ ਬੇਨਤੀ ਕਰਦੇ ਹੋਏ ਦਿੱਲੀ ਪੁਲਸ ਦੇ ਜਵਾਨ ਦੇਖੇ ਗਏ।

PunjabKesari

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰ ਦੇ ਨਾਮ ਸੰਬੋਧਨ 'ਚ ਲੋਕਾਂ ਨੂੰ ਐਤਵਾਰ ਦੀ ਸਵੇਰ ਨੂੰ 7 ਵਜੇ ਤੋਂ ਰਾਤ 9 ਵਜੇ ਤਕ ਜਨਤਾ ਕਰਫਿਊ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ।


author

Tanu

Content Editor

Related News