ਇੰਡੀਅਨ ਮੁਜਾਹੀਦੀਨ ਦੇ 12 ਮੈਂਬਰਾਂ ਨੂੰ ਉਮਰ ਕੈਦ, ਦਿੱਲੀ ਪੁਲਸ ਨੇ ਕੀਤਾ ਸੀ ਗ੍ਰਿਫ਼ਤਾਰ
Friday, Apr 02, 2021 - 09:53 AM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਜੈਪੁਰ ਦੀ ਇਕ ਅਦਾਲਤ ਨੇ ਅੱਤਵਾਦੀ ਸੰਗਠਨ ਇੰਡੀਅਨ ਮੁਜਾਹੀਦੀਨ ਦੇ ਰਾਜਸਥਾਨ ਮਾਡਿਊਲ ਦੇ 12 ਮੈਂਬਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਨ੍ਹਾਂ ਨੂੰ ਪੁਲਸ ਫ਼ੋਰਸ ਦੇ ਵਿਸ਼ੇਸ਼ ਸੈੱਲ ਨੇ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਸ ਵਲੋਂ ਜਾਰੀ ਇਕ ਬਿਆਨ ਅਨੁਸਾਰ, ਮਾਰਚ 2014 'ਚ, ਵਿਸ਼ੇਸ਼ ਸੈੱਲ ਨੇ ਪਾਕਿਸਤਾਨੀ ਨਾਗਰਿਕ ਜੀਆ-ਉਰ-ਰਹਿਮਾਨ ਉਰਫ਼ ਵਕਾਸ ਨੂੰ ਗ੍ਰਿਫ਼ਤਾਰ ਕੀਤਾ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਵਕਾਸ ਆਪਣੇ ਫਰਾਰ ਸਾਥੀਆਂ ਨਾਲ ਦੇਸ਼ ਭਰ 'ਚ ਬੰਬ ਧਮਾਕਿਆਂ ਦੇ ਕਈ ਮਾਮਲਿਆਂ 'ਚ ਸ਼ਾਮਲ ਸੀ। ਵਕਾਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਿੰਨ ਹੋਰ ਅੱਤਵਾਦੀਆਂ ਮੁਹੰਮਦ ਮਹਿਰੂਫ, ਮੁਹੰਮਦ ਵਕਾਸ ਅਜਹਰ ਅਤੇ ਸ਼ਾਕਿਬ ਅੰਸਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪਰਿਵਾਰ ਨੇ ਫੋਨ 'ਚ ਆਨਲਾਈਨ ਗੇਮ ਖੇਡਣ ਤੋਂ ਮਨ੍ਹਾ ਕੀਤਾ ਤਾਂ 15 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਬਿਆਨ 'ਚ ਕਿਹਾ ਗਿਆ ਹੈ ਕਿ ਵਕਾਸ ਆਪਣੇ ਫਰਾਰ ਸਾਥੀਆਂ ਨਾਲ ਦੇਸ਼ ਭਰ 'ਚ ਬੰਬ ਧਮਾਕਿਆਂ ਦੇ ਕਈ ਮਾਮਲਿਆਂ 'ਚ ਵਾਂਟੇਡ ਸੀ। ਵਕਾਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਿੰਨ ਹੋਰ ਅੱਤਵਾਦੀ ਮੁਹੰਮਦ ਮਹਿਰੂਫ਼, ਮੁਹੰਮਦ ਵਕਾਰ ਅਜਹਰ ਅਤੇ ਸ਼ਾਕਿਬ ਅੰਸਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਜੈਪੁਰ ਅਤੇ ਜੋਧਪੁਰ ਤੋਂ ਫੜੇ ਗਏ ਅੱਤਵਾਦੀਆਂ ਕੋਲੋਂ ਸ਼ੱਕੀ ਵਿਸਫ਼ੋਟਕ ਸਮੱਗਰੀ, ਡੇਟੋਨੇਟਰ, ਇਲੈਕਟ੍ਰਾਨਿਕ ਸਰਕਿਟ ਅਤੇ ਟਾਈਮਰ ਆਦਿ ਦੀ ਬਰਾਮਦਗੀ ਕੀਤੀ ਗਈ ਸੀ। ਆਈ.ਐੱਮ. ਦੇ ਰਾਜਸਥਾਨ ਮਾਡਿਊਲ ਦੇ ਸੰਸਥਾਪਕ ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜਸਥਾਨ ਏ.ਟੀ.ਐੱਸ. ਨੇ 10 ਹੋਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕੋਰਟ ਨੇ ਬੁੱਧਵਾਰ ਨੂੰ 13 ਦੋਸ਼ੀਆਂ 'ਚੋਂ ਇਕ ਨੂੰ ਛੱਡ ਕੇ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਇਹ ਵੀ ਪੜ੍ਹੋ : ਮਾਂ ਨੇ ਆਪਣੇ 3 ਬੱਚਿਆਂ ਨਾਲ ਖ਼ੁਦਕੁਸ਼ੀ ਕਰਨ ਦੀ ਮੰਗੀ ਮਨਜ਼ੂਰੀ, ਜਾਣੋ ਵਜ੍ਹਾ
ਨੋਟ : ਕੋਰਟ ਦੇ ਇਸ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ