ਦਿੱਲੀ ਪੁਲਸ ਨੇ ਥਾਣਿਆਂ ’ਚੋਂ ਹਟਾਏ ਤਣਾਅਗ੍ਰਸਤ ਥਾਣੇਦਾਰ, ਨਵੀਂ ਨੀਤੀ ਤਹਿਤ ਹੁਣ ਅਜਿਹੇ SHO ਹੋਣਗੇ ਤਾਇਨਾਤ

Saturday, Oct 01, 2022 - 05:47 PM (IST)

ਦਿੱਲੀ ਪੁਲਸ ਨੇ ਥਾਣਿਆਂ ’ਚੋਂ ਹਟਾਏ ਤਣਾਅਗ੍ਰਸਤ ਥਾਣੇਦਾਰ, ਨਵੀਂ ਨੀਤੀ ਤਹਿਤ ਹੁਣ ਅਜਿਹੇ SHO ਹੋਣਗੇ ਤਾਇਨਾਤ

ਜਲੰਧਰ (ਨੈਸ਼ਨਲ ਡੈਸਕ)– ਦੇਸ਼ ਦੇ ਕਈ ਸੂਬਿਆਂ ’ਚ ਜਿੱਥੇ ਇੰਸਪੈਕਟਰ ਥਾਣਿਆਂ ਦੇ ਐੱਸ. ਐੱਚ. ਓ. ਲੱਗਣ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ, ਉੱਥੇ ਹੀ ਦਿੱਲੀ ਪੁਲਸ ’ਚ ਪਿਛਲੇ ਸਮੇਂ ’ਚ ਭਰਤੀ ਕੀਤੇ ਗਏ ਇੰਸਪੈਕਟਰ ਰੈਂਕ ਦੇ ਕਈ ਐੱਸ. ਐੱਚ. ਓ. ਹੁਣ ਥਾਣਿਆਂ ’ਚੋਂ ਇਸ ਲਈ ਹਟਾ ਦਿੱਤੇ ਗਏ ਹਨ ਕਿਉਂਕਿ ਪਹਿਲਾਂ ਤਾਂ ਇਹ ਇੰਸਪੈਕਟਰ ਆਪਣੀ ਖੁਸ਼ੀ ਨਾਲ ਥਾਣਿਆਂ ਦੇ ਐੱਸ. ਐੱਚ. ਓ. ਬਣ ਗਏ ਪਰ ਮੁਸ਼ਕਲ ਡਿਊਟੀ ਹੋਣ ਕਾਰਨ ਉਨ੍ਹਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਕਈ ਵਾਰ ਉਨ੍ਹਾਂ ਨੇ ਐੱਸ. ਐੱਚ. ਓ. ਦੇ ਅਹੁਦੇ ਤੋਂ ਮੁਕਤ ਕਰਨ ਦੀ ਪੁਲਸ ਹੈੱਡਕੁਆਰਟਰ ਕੋਲ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ- ਹੈਰਾਨੀਜਨਕ! ਨੌਜਵਾਨ ਦਾ ਜਾਨੀ ਦੁਸ਼ਮਣ ਬਣਿਆ ਸੱਪ, 15 ਦਿਨਾਂ ’ਚ ਡੰਗ ਚੁੱਕੈ 8 ਵਾਰ

ਇਨ੍ਹਾਂ ਵਿਚੋਂ ਕਈ ਅਜਿਹੇ ਸਨ ਜਿਨ੍ਹਾਂ ਨੇ ਤੰਗ ਆ ਕੇ ਇੰਸਪੈਕਟਰ ਦੇ ਅਹੁਦੇ ਤੋਂ ਮਰਜ਼ੀ ਨਾਲ ਰਿਟਾਇਰ ਹੋਣ ਦਾ ਫੈਸਲਾ ਕਰ ਲਿਆ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਐੱਸ. ਐੱਚ. ਓ. ਦੇ ਅਹੁਦੇ ਤੋਂ ਹਟਣ ਦੀ ਇੱਛਾ ਰੱਖਣ ਵਾਲੇ ਇੰਸਪੈਕਟਰਾਂ ਨੂੰ ਵੀ ਹੈੱਡਕੁਆਰਟਰ ਬੁਲਾ ਕੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਆਖਰ ਉਹ ਥਾਣੇ ’ਚੋਂ ਕਿਉਂ ਹਟਣਾ ਚਾਹੁੰਦੇ ਹਨ ਤਾਂ ਜੋ ਇੱਥੇ ਹੋਣ ਵਾਲੀਆਂ ਸਮੱਸਿਆਵਾਂ ਦਾ ਪਤਾ ਲੱਗ ਸਕੇ।

ਵਿਭਾਗ ਨੇ ਹੁਣ ਸਾਰੇ ਪਹਿਲੂਆਂ ’ਤੇ ਵਿਚਾਰ ਕਰਨ ਤੋਂ ਬਾਅਦ ਇੰਸਪੈਕਟਰਾਂ ਨੂੰ ਐੱਸ. ਐੱਚ. ਓ. ਬਣਾਉਣ ਲਈ ਪਾਲਿਸੀ ਤਹਿਤ ਨਵੇਂ ਮਾਪਦੰਡ ਨਿਰਧਾਰਤ ਕਰ ਦਿੱਤੇ ਹਨ।

ਇਹ ਵੀ ਪੜ੍ਹੋ- PM ਮੋਦੀ ਨੇ ਖ਼ੁਦ ਲਿਆ 5ਜੀ ਸੇਵਾਵਾਂ ਦਾ ਅਨੁਭਵ, ਪ੍ਰਗਤੀ ਮੈਦਾਨ ’ਚ ਬੈਠ ਕੇ ਯੂਰਪ ’ਚ ਚਲਾਈ ਕਾਰ

ਕਿਉਂ ਐੱਸ. ਐੱਚ. ਓ. ਦਾ ਅਹੁਦਾ ਛੱਡਣ ’ਤੇ ਉਤਾਰੂ ਸਨ ਇੰਸਪੈਕਟਰ?

ਦਿੱਲੀ ਪੁਲਸ ਤੋਂ ਵੀ. ਆਰ. ਐੱਸ. ਲੈ ਚੁੱਕੇ ਸਾਬਕਾ ਇੰਸਪੈਕਟਰ ਦੱਸਦੇ ਹਨ ਕਿ ਐੱਸ. ਐੱਚ. ਓ. ਦਾ ਕੰਮ ਕਾਫੀ ਸਿਰਦਰਦੀ ਵਾਲਾ ਹੁੰਦਾ ਹੈ। ਪਬਲਿਕ ਡੀਲਿੰਗ ਤੋਂ ਲੈ ਕੇ ਅਫਸਰਾਂ ਤਕ ਦੀ ਜਵਾਬਦੇਹੀ ਲਈ 24 ਘੰਟੇ ਤਿਆਰ ਰਹਿਣਾ ਪੈਂਦਾ ਹੈ।

ਇਸ ਤੋਂ ਪਹਿਲਾਂ ਜ਼ਿਆਦਾਤਰ ਮੁਲਾਜ਼ਮਾਂ ਦੀ ਪੋਸਟਿੰਗ ਜਾਂਚ ਯੂਨਿਟ ਜਾਂ ਆਫਿਸ ਵਰਕ ’ਚ ਰਹੀ ਸੀ। ਇਸ ਕਾਰਨ 24 ਘੰਟੇ ਦੀ ਨੌਕਰੀ ਅਤੇ ਜਵਾਬਦੇਹੀ ਤੋਂ ਉਹ ਤੰਗ ਆ ਗਏ ਸਨ।

ਐੱਸ. ਐੱਚ. ਓ. ਵਾਲਾ ਕੰਮ ਉਨ੍ਹਾਂ ਦੇ ਮਿਜਾਜ਼ ਨਾਲ ਫਿਟ ਨਹੀਂ ਬੈਠ ਰਿਹਾ ਸੀ। 6 ਮਹੀਨਿਆਂ ’ਚ ਉਨ੍ਹਾਂ ਨੇ 4 ਵਾਰ ਅਫਸਰਾਂ ਨੂੰ ਥਾਣੇ ’ਚੋਂ ਹਟਾਉਣ ਲਈ ਲਿਖਿਆ ਸੀ ਪਰ ਜਦੋਂ ਟਰਾਂਸਫਰ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਵੀ. ਆਰ. ਐੱਸ. ਲੈਣ ਦਾ ਫੈਸਲਾ ਕਰ ਲਿਆ।

ਇਹ ਵੀ ਪੜ੍ਹੋ- SBI ਬੈਂਕ ਨੇ ਜਾਰੀ ਕੀਤਾ ਅਲਰਟ, ਇਸ ਗਲਤੀ ਨਾਲ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਨਵੀਂ ਪ੍ਰਕਿਰਿਆ ਤਹਿਤ ਇੰਝ ਨਿਯੁਕਤ ਹੋਣਗੇ ਐੱਸ. ਐੱਚ. ਓ.

ਐੱਸ. ਐੱਚ. ਓ. ਦੇ ਅਹੁਦੇ ਲਈ ਕਥਿਤ ਤੌਰ ’ਤੇ ਬੋਲੀਆਂ ਲੱਗਣ ਦੇ ਦੋਸ਼ਾਂ ਤੋਂ ਬਚਣ ਲਈ ਹੁਣ ਦਿੱਲੀ ’ਚ ਐੱਸ. ਐੱਚ. ਓ. ਦੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ। ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਦੀ ਵੀਡੀਓ ਰਿਕਾਰਡਿੰਗ ਵੀ ਹੋਵੇਗੀ। ਇਸ ਦੇ ਫੈਸਲੇ ਖਿਲਾਫ ਇੰਸਪੈਕਟਰਾਂ ਨੂੰ ਅਪੀਲ ਕਰਨ ਦਾ ਮੌਕਾ ਮਿਲੇਗਾ, ਜਿਸ ਦੀ ਸੁਣਵਾਈ ਪੁਲਸ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ ਕਰੇਗੀ। ਅਹਿਮ ਇਹ ਹੈ ਕਿ ਹੁਣ ਇੰਸਪੈਕਟਰਾਂ ਦੀ ਰਜ਼ਾਮੰਦੀ ਤੋਂ ਬਾਅਦ ਹੀ ਉਨ੍ਹਾਂ ਨੂੰ ਐੱਸ. ਐੱਚ. ਓ. ਦੀ ਚੋਣ ਪ੍ਰਕਿਰਿਆ ਵਿਚ ਰੱਖਿਆ ਜਾਵੇਗਾ।

ਡੀ. ਸੀ. ਪੀ. (ਹੈੱਡਕੁਆਰਟਰ) ਹਰੇਂਦਰ ਕੁਮਾਰ ਸਿੰਘ ਨੇ ਐੱਸ. ਐੱਚ. ਓ. ਦੀ ਪੋਸਟਿੰਗ ਲਈ ਇਕ ਸਟੈਂਡਿੰਗ ਆਰਡਰ ਜਾਰੀ ਕੀਤਾ ਹੈ, ਜਿਸ ਮੁਤਾਬਕ ਸਾਲ ’ਚ 2 ਵਾਰ ਜਨਵਰੀ ਤੇ ਜੁਲਾਈ ’ਚ ਸਿਲੈਕਟ ਪੈਨਲ ਤਿਆਰ ਕੀਤਾ ਜਾਵੇਗਾ।

ਇਸ ਵਿਚ 3 ਸਾਲ ਤਕ ਐੱਸ. ਐੱਚ. ਓ. ਰਹਿ ਚੁੱਕੇ, 3 ਸਾਲਾਂ ਦੌਰਾਨ ਸ਼ੱਕੀ ਸੂਚੀ ਵਿਚ ਰਹਿਣ ਵਾਲੇ ਅਤੇ ਵਿਭਾਗੀ ਜਾਂਚ ਦੌਰਾਨ ਦੋਸ਼-ਪੱਤਰ ਹਾਸਲ ਕਰ ਚੁੱਕੇ ਜਾਂ ਭ੍ਰਿਸ਼ਟਾਚਾਰ ਸਮੇਤ ਕਿਸੇ ਵੀ ਅਪਰਾਧਕ ਮਾਮਲੇ ’ਚ ਚਾਰਜਸ਼ੀਟ ਕੀਤੇ ਗਏ ਇੰਸਪੈਕਟਰ ਨੂੰ ਐੱਸ. ਐੱਚ. ਓ. ਦੀ ਪੋਸਟਿੰਗ ਲਈ ਬਣਨ ਵਾਲੀ ਸ਼ੁਰੂਆਤੀ ਸੂਚੀ ’ਚੋਂ ਬਾਹਰ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- WhatsApp ਦੀ ਫ੍ਰੀ ਕਾਲਿੰਗ ਹੋ ਜਾਵੇਗੀ ਖ਼ਤਮ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ

ਐੱਸ. ਐੱਚ. ਓ. ਦਾ ਅਹੁਦਾ ਛੱਡਣ ਦੇ 5 ਮੁੱਖ ਕਾਰਨ

1. ਲਗਭਗ 150 ਮੈਂਬਰਾਂ ਵਾਲੇ ਸਟਾਫ ਨੂੰ ਸੰਭਾਲਣ ਲਈ ਸਖਤ ਮਿਹਨਤ ਤੋਂ ਤੰਗ ਸਨ।

2. ਪੁਲਸ ਸਟੇਸ਼ਨ ’ਚ 24 ਘੰਟੇ ਅਲਰਟ ਮੋਡ ’ਤੇ ਮੁਹੱਈਆ ਰਹਿਣਾ ਅਤੇ ਪਰਿਵਾਰ ਨੂੰ ਸਮਾਂ ਨਾ ਦੇ ਸਕਣਾ।

3. ਪੁਲਸ ਸਟੇਸ਼ਨ ਦੇ ਅੰਦਰ ਅਤੇ ਇਲਾਕੇ ਵਿਚ ਹੋਣ ਵਾਲੀ ਹਰ ਗੱਲ ਲਈ ਜਵਾਬਦੇਹ ਹੋਣਾ।

4. ਭਾਰੀ ਤਣਾਅ ਤੇ ਥਕੇਵੇਂ ਅਤੇ ਮਹਿਕਮੇ ਤੋਂ ਇਲਾਵਾ ਜਾਣ-ਪਛਾਣ ਵਾਲਿਆਂ ਦੀ ਵੀ ਸਿਰਦਰਦੀ।

5. ਖਾਣ-ਪੀਣ ਦਾ ਤੈਅ ਸਮਾਂ ਨਾ ਹੋਣਾ, ਸ਼ੂਗਰ ਤੇ ਹਾਈਪਰਟੈਨਸ਼ਨ ਦੀ ਬੀਮਾਰੀ ਤੋਂ ਪ੍ਰਭਾਵਿਤ ਹੋਣਾ।

ਇਹ ਵੀ ਪੜ੍ਹੋ- Airtel ਦੇ ਗਾਹਕਾਂ ਨੂੰ ਫ੍ਰੀ ’ਚ ਮਿਲ ਰਿਹੈ 5GB ਡਾਟਾ, ਇੰਝ ਕਰੋ ਕਲੇਮ


author

Rakesh

Content Editor

Related News