ਦਿੱਲੀ ਪੁਲਸ ਦੀ ਵੱਡੀ ਕਾਰਵਾਈ, 37 ਕਿਸਾਨ ਨੇਤਾਵਾਂ ਖ਼ਿਲਾਫ਼ FIR ਦਰਜ
Wednesday, Jan 27, 2021 - 11:18 PM (IST)
ਨਵੀਂ ਦਿੱਲੀ- 26 ਜਨਵਰੀ ਨੂੰ ਦਿੱਲੀ 'ਚ ਕਿਸਾਨ ਪਰੇਡ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਦੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਦੇ 37 ਕਿਸਾਨ ਆਗੂਆਂ 'ਤੇ ਦਿੱਲੀ ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਵੱਲੋਂ ਦਾਇਰ ਕੀਤੀ ਗਈ ਇਸ ਐੱਫ .ਆਈ. ਆਰ. 'ਚ ਇਨ੍ਹਾਂ 37 ਕਿਸਾਨ ਆਗੂਆਂ 'ਤੇ ਅਪਰਾਧਿਕ ਸਾਜਿਸ਼, ਲੁੱਟ, ਡਕੈਤੀ ਦੌਰਾਨ ਮਾਰੂ ਹਥਿਆਰਾਂ ਦੀ ਵਰਤੋਂ ਕਤਲ ਦੀ ਕੋਸ਼ਿਸ਼ ਵਰਗੀਆਂ 13 ਵੱਡੀਆਂ ਧਰਾਵਾਂ ਲਗਾਇਆਂ ਗਈਆਂ ਹਨ।
ਪੁਲਸ ਨੇ ਹਿੰਸਾ ਸਬੰਧੀ 200 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਹਿੰਸਾ ਵਿਚ 300 ਤੋਂ ਵੱਧ ਪੁਲਸ ਮੁਲਾਜ਼ਮ ਜ਼ਖਮੀ ਹੋਏ। ਐੱਫ.ਆਈ.ਆਰ. ਵਿਚ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਦਾ ਜ਼ਿਕਰ ਹੈ। ਇਨ੍ਹਾਂ ਵਿਚ 307 (ਹੱਤਿਆ ਦਾ ਯਤਨ), 147 (ਦੰਗਿਆਂ ਲਈ ਸਜ਼ਾ), 353 (ਕਿਸੇ ਵਿਅਕਤੀ ਵਲੋਂ ਇਕ ਲੋਕ ਸੇਵਕ ਜਾਂ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਫਰਜ਼ਾਂ ਦੀ ਪਾਲਣਾ ਕਰਨ ਤੋਂ ਰੋਕਣਾ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਸ਼ਾਮਲ ਹਨ।
ਐੱਫ.ਆਈ.ਆਰਜ਼ ਵਿਚ ਕਿਹਾ ਗਿਆ ਹੈ ਕਿ ਟ੍ਰੈਕਟਰ ਪਰੇਡ ਦੌਰਾਨ 10,000 ਤੋਂ ਵੱਧ ਕਿਸਾਨਾਂ ਨੇ 600 ਦੇ ਲਗਭਗ ਟ੍ਰੈਕਟਰਾਂ 'ਤੇ ਸਵਾਰ ਹੋ ਕੇ ਆਈ.ਟੀ.ਓ. ਅਤੇ ਲਾਲ ਕਿਲ੍ਹੇ ਅੰਦਰ ਦਾਖਲ ਹੋ ਕੇ ਹਿੰਸਾ ਫੈਲਾਈ। ਵੱਡੀ ਗਿਣਤੀ ਵਿਚ ਭੜਕੇ ਹੋਏ ਵਿਖਾਵਾਕਾਰੀ ਬੈਰੀਅਰ ਤੋੜਦੇ ਹੋਏ ਲਾਲ ਕਿਲ੍ਹੇ ਅੰਦਰ ਪਹੁੰਚ ਗਏ। ਉਨ੍ਹਾਂ ਲਾਲ ਕਿਲ੍ਹੇ ਦੀ ਫਸੀਲ 'ਤੇ ਸਥਿਤ ਉਸ ਪੋਲ 'ਤੇ ਇਕ ਧਾਰਮਿਕ ਝੰਡਾ ਲਹਿਰਾ ਦਿੱਤਾ, ਜਿਸ 'ਤੇ ਹਰ ਸਾਲ ਆਜ਼ਾਦੀ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ।
ਇਸ ਦੌਰਾਨ ਆਈ.ਟੀ.ਓ. ਇਕ ਸੰਘਰਸ਼ ਖੇਤਰ ਵਾਂਗ ਨਜ਼ਰ ਆ ਰਿਹਾ ਸੀ। ਉਥੇ ਵਿਖਾਵਾਕਾਰੀ ਮੋਟਰ ਗੱਡੀਆਂ ਨੂੰ ਨੁਕਸਾਨ ਪਹੁੰਚਾ ਰਹੇ ਸਨ। ਸੜਕਾਂ 'ਤੇ ਇੱਟਾਂ ਤੇ ਪੱਥਰ ਖਿੱਲਰੇ ਹੋਏ ਸਨ। ਹਿੰਸਾ ਦੌਰਾਨ ਲੋਹੇ ਦੇ 70 ਬੈਰੀਕੇਡਾਂ, ਦਿੱਲੀ ਟਰਾਂਸਪੋਰਟ ਨਿਗਮ (ਡੀ.ਟੀ.ਸੀ.) ਦੀਆਂ 6 ਬੱਸਾਂ ਅਤੇ ਪੁਲਸ ਦੀਆਂ 5 ਮੋਟਰ ਗੱਡੀਆਂ ਨੂੰ ਤੋੜਿਆ ਗਿਆ। ਆਈ.ਟੀ.ਓ. ਵਿਖੇ ਟ੍ਰੈਕਟਰਾਂ ਨਾਲ ਡੀ.ਟੀ.ਸੀ. ਦੀਆਂ ਬੱਸਾਂ ਨੂੰ ਟੱਕਰ ਮਾਰੀ ਗਈ। ਨਾਲ ਹੀ ਪੁਲਸ ਮੁਲਾਜ਼ਮਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਐੱਫ.ਆਈ.ਆਰ ਵਿਚ ਕਿਹਾ ਗਿਆ ਹੈ ਕਿ ਪੁਲਸ ਨੇ ਵਿਖਾਵਾਕਾਰੀ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲੁਟੀਅਨ ਖੇਤਰ ਵਿਚ ਜਾਣ 'ਤੇ ਅੜੇ ਰਹੇ। ਉਨ੍ਹਾਂ ਮੀਡੀਆ ਮੁਲਾਜ਼ਮਾਂ ਦੀਆਂ ਮੋਟਰ ਗੱਡੀਆਂ ਅਤੇ ਉਪਕਰਣਾਂ ਨੂੰ ਵੀ ਨੁਕਸਾਨ ਪਹੁੰਚਾਇਆ।
ਐੱਫ. ਆਈ. ਆਰ. 'ਚ ਸ਼ਾਮਲ 37 ਕਿਸਾਨ ਨੇਤਾਵਾਂ ਦੇ ਨਾਮ:-
1. ਡਾ. ਦਰਸ਼ਨ ਪਾਲ, ਬੀ. ਕੇ. ਯੂ. ਕਰਾਂਤੀਕਾਰ ਦਰਸ਼ਨ ਪਾਲ ਸਮੂਹ
2. ਕੁਲਵੰਤ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਪੰਜਾਬ
3. ਬੂਟਾ ਸਿੰਘ ਬੁਰਜਗਿੱਲ, ਭਾਰਤੀ ਕਿਸਾਨ ਸਭਾ, ਦਕੌਂਡਾ
4. ਨਿਰਭੈ ਸਿੰਘ ਦੁੜੀਕੇ, ਕੀਰਤੀ ਕਿਸਾਨ ਯੂਨੀਅਨ, ਦੁੜੀਕੇ ਸਮੂਹ
5. ਰਲਦੂ ਸਿੰਘ, ਪੰਜਾਬ ਕਿਸਾਨ ਯੂਨੀਅਨ, ਰੁਲਦੂ ਸਮੂਹ
6. ਇੰਦਰਜੀਤ ਸਿੰਘ, ਕਿਸਾਨ ਸੰਘਰਸ਼ ਕਮੇਟੀ, ਕੋਟ ਬੁੱਧਾ ਗਰੁੱਪ
7. ਹਰਜਿੰਦਰ ਸਿੰਘ ਟਾਂਡਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ
8. ਗੁਰਬਖਸ਼ ਸਿੰਘ, ਜੈ ਕਿਸਾਨ ਅੰਦੋਲਨ
9. ਸਤਨਾਮ ਸਿੰਘ ਪੰਨੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪਿਡੀ ਗਰੁੱਪ
10. ਕੰਵਲਪ੍ਰੀਤ ਸਿੰਘ ਪੰਨੂੰ, ਕਿਸਾਨ ਸੰਘਰਸ਼ ਕਮੇਟੀ ਪੰਜਾਬ
11. ਜੋਗਿੰਦਰ ਸਿੰਘ ਉਗਰਾਹਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ
12. ਸੁਰਜੀਤ ਸਿੰਘ ਫੂਲ, ਭਾਰਤੀ ਕਿਸਾਨ ਯੂਨੀਅਨ ਇਨਕਲਾਬੀ
13. ਜਗਜੀਤ ਸਿੰਘ ਢਾਲੇਵਾਲ, ਭਾਰਤੀ ਕਿਸਾਨ ਯੂਨੀਅਨ, ਸਿੱਧੂਪੁਰ
14. ਹਰਮੀਤ ਸਿੰਘ ਕੜਿਆਂ, ਬੀ.ਕੇ.ਯੂ., ਕੜਿਆਂ
15. ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ
16. ਸਤਨਾਮ ਸਿੰਘ ਸਾਹਨੀ, ਭਾਰਤੀ ਕਿਸਾਨ ਯੂਨੀਅਨ, ਦੁਆਬਾ
17. ਬੋਗ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਮਾਨਸਾ
18. ਬਲਵਿੰਦਰ ਸਿੰਘ ਔਲਖ, ਮਾਝਾ ਕਿਸਾਨ ਕਮੇਟੀ
19. ਸਤਨਾਮ ਸਿੰਘ ਬਹੇੜੂ, ਭਾਰਤੀ ਕਿਸਾਨ ਸੰਘ
20. ਬੂਟਾ ਸਿੰਘ ਸ਼ਾਦੀਪੁਰ, ਭਾਰਤੀ ਕਿਸਾਨ ਮੰਚ
21. ਬਲਦੇਵ ਸਿੰਘ ਸਿਰਸਾ, ਲੋਕ ਭਲਾਈ ਇੰਨਸਾਫ ਵੈਲਫੇਅਰ ਸੁਸਾਇਟੀ
22. ਜਗਬੀਰ ਸਿੰਘ ਜਾੜਾ, ਦੋਆਬਾ ਕਿਸਾਨ ਕਮੇਟੀ
23. ਮੁਕੇਸ਼ ਚੰਦਰਾ, ਦੋਆਬਾ ਕਿਸਾਨ ਸੰਘਰਸ਼ ਕਮੇਟੀ
24. ਸੁਖਪਾਲ ਸਿੰਘ ਡਫਰ, ਗੰਨਾ ਸੰਘਰਸ਼ ਕਮੇਟੀ
25. ਹਰਪਾਲ ਸਿੰਘ ਸੰਘਾ, ਆਜ਼ਾਦ ਕਿਸਾਨ ਕਮੇਟੀ ਦੁਆਬਾ
26. ਕ੍ਰਿਪਾਲ ਸਿੰਘ ਨੱਥੂਵਾਲਾ, ਕਿਸਾਨ ਬਚਾਓ ਮੋਰਚਾ
27. ਹਰਿੰਦਰ ਸਿੰਘ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ
28. ਪ੍ਰੇਮ ਸਿੰਘ ਭੰਗੂ, ਕੁਲਹਿੰਦ ਕਿਸਾਨ ਫੈਡਰੇਸ਼ਨ
29. ਗੁਰਨਾਮ ਸਿੰਘ ਚਢੂਨੀ, ਭਾਰਤੀ ਕਿਸਾਨ ਯੂਨੀਅਨ ਚਢੂਨੀ
30. ਰਾਕੇਸ਼ ਟਿਕੈਤ, ਭਾਰਤੀ ਕਿਸਾਨ ਯੂਨੀਅਨ
31. ਕਵਿਤਾ ਕੁਮਗੁਟੀ, ਮਹਿਲਾ ਕਿਸਾਨ ਅਧਿਕਾਰ ਮੰਚ
32. ਰਿਸ਼ੀਪਾਲ ਅੰਬਾਵਾਟਾ, ਭਾਰਤੀ ਕਿਸਾਨ ਯੂਨੀਅਨ ਅੰਬਾਵਾਟਾ
33. ਵੀ. ਐਮ. ਸਿੰਘ. ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ
34. ਮੇਧਾ ਪਾਟੇਕਰ, ਨਰਮਦਾ ਬਚਾਓ
35. ਯੋਗੇਂਦਰ ਯਾਦਵ, ਸਵਰਾਜ ਇੰਡੀਆ
36. ਆਵਿਕ ਸਾਹਾ, ਜਨ ਕਿਸਾਨ ਅੰਦੋਲਨ, ਸਵਰਾਜ ਇੰਡੀਆ
37. ਪ੍ਰੇਮ ਸਿੰਘ ਗਹਿਲੋਤ, ਆਲ ਇੰਡੀਆ ਕਿਸਾਨ ਸਭਾ