ਤਬਲੀਗੀ ਪ੍ਰੋਗਰਾਮ ''ਚ ਸ਼ਾਮਲ ਹੋਣ ''ਤੇ 294 ਵਿਦੇਸ਼ੀਆਂ ਵਿਰੁੱਧ ਦੋਸ਼ ਪੱਤਰ ਦਾਇਰ ਕਰੇਗੀ ਦਿੱਲੀ ਪੁਲਸ

05/27/2020 2:15:20 PM

ਨਵੀਂ ਦਿੱਲੀ- ਦਿੱਲੀ ਪੁਲਸ ਦੇਸ਼ 'ਚ ਕੋਵਿਡ-19 ਗਲੋਬਲ ਮਹਾਮਾਰੀ ਦਰਮਿਆਨ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰ ਕੇ ਇੱਥੇ ਨਿਜਾਮੁਦੀਨ 'ਚ ਇਕ ਧਾਰਮਿਕ ਆਯੋਜਨ 'ਚ ਹਿੱਸਾ ਲੈਣ ਅਤੇ ਧਰਮ ਦੇ ਪ੍ਰਚਾਰ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ 'ਚ 294 ਵਿਦੇਸ਼ੀਆਂ ਵਿਰੁੱਧ 15 ਨਵੇਂ ਦੋਸ਼ ਪੱਤਰ ਦਾਇਰ ਕਰੇਗੀ। ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਮਲੇਸ਼ੀਆ, ਥਾਈਲੈਂਡ, ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ ਅਤੇ ਕਈ ਅਫਰੀਕੀਦੇਸ਼ਾਂ ਸਮੇਤ 14 ਦੇਸ਼ਾਂ ਦੇ 294 ਨਾਗਰਿਕਾਂ ਵਿਰੁੱਧ ਸਾਕੇਤ ਦੀ ਇਕ ਕੋਰਟ 'ਚ ਦੋਸ਼ ਪੱਤਰ ਦਾਇਰ ਕੀਤੇ ਜਾਣਗੇ। ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ 82 ਵਿਦੇਸ਼ੀਆਂ ਵਿਰੁੱਧ 20 ਦੋਸ਼ ਪੱਤਰ ਦਾਇਰ ਕੀਤੇ ਸਨ।

ਰਾਸ਼ਟਰੀ ਰਾਜਧਾਨੀ ਦੇ ਨਿਜਾਮੁਦੀਨ ਇਲਾਕੇ 'ਚ ਮਾਰਚ 'ਚ ਤਬਲੀਗੀ ਜਮਾਤ ਨੇ ਇਕ ਵੱਡੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ, ਜੋ ਬਾਅਦ 'ਚ ਦੇਸ਼ 'ਚ ਕੋਰੋਨਾ ਵਾਇਰਸ ਦਾ ਮੁੱਖ ਕੇਂਦਰ ਬਣ ਕੇ ਸਾਹਮਣੇ ਆਇਆ। ਇਸ 'ਚ ਹਿੱਸਾ ਲੈਣ ਵਾਲੇ ਕੁਝ ਲੋਕ ਬਾਅਦ 'ਚ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਅਤੇ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਪਣੇ ਗ੍ਰਹਿ ਨਗਰਾਂ ਦੀ ਯਾਤਰਾ ਕੀਤੀ ਸੀ। ਕੇਂਦਰ ਅਤੇ ਸੂਬਾ ਸਰਕਾਰਾਂ ਨੇ ਉਨ੍ਹਾਂ ਦੀ ਪਛਾਣ ਲਈ ਵੱਡੀ ਮੁਹਿੰਮ ਚਲਾਉਣ ਤੋਂ ਬਾਅਦ ਦੇਸ਼ 'ਚ 25,500 ਤੋਂ ਵਧ ਤਬਲੀਗੀ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ।


DIsha

Content Editor

Related News