ਐੱਸ. ਬੀ. ਕੇ. ਸਿੰਘ ਬਣੇ ਦਿੱਲੀ ਦੇ ਨਵੇਂ ਪੁਲਸ ਕਮਿਸ਼ਨਰ
Thursday, Jul 31, 2025 - 11:28 PM (IST)

ਨਵੀਂ ਦਿੱਲੀ– ਭਾਰਤੀ ਪੁਲਸ ਸੇਵਾ ਦੇ ਸੀਨੀਅਰ ਅਧਿਕਾਰੀ ਐੱਸ. ਬੀ. ਕੇ. ਸਿੰਘ ਨੂੰ ਦਿੱਲੀ ਪੁਲਸ ਕਮਿਸ਼ਨਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਗ੍ਰਹਿ ਮੰਤਰਾਲਾ ਵਲੋਂ ਵੀਰਵਾਰ ਨੂੰ ਜਾਰੀ ਹੁਕਮ ਮੁਤਾਬਕ 1988 ਬੈਚ ਦੇ ਏ. ਜੀ. ਐੱਮ. ਯੂ. ਟੀ. ਕੇਡਰ ਦੇ ਅਧਿਕਾਰੀ ਐੱਸ. ਬੀ. ਕੇ. ਸਿੰਘ 1 ਅਗਸਤ ਤੋਂ ਦਿੱਲੀ ਪੁਲਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਣਗੇ ਅਤੇ ਅਗਲੇ ਹੁਕਮ ਤੱਕ ਸੇਵਾ ਦੇਣਗੇ। ਉਹ ਮੌਜੂਦਾ ਵਿਚ ਦਿੱਲੀ ਹੋਮਗਾਰਡਜ਼ ਦੇ ਆਈ. ਜੀ. ਵਜੋਂ ਕਾਰਜਸ਼ੀਲ ਹਨ।