ਦਿੱਲੀ ਹਵਾਈ ਅੱਡੇ ''ਤੇ 48 ਕਰੋੜ ਰੁਪਏ ਦਾ ਗਾਂਜਾ ਜ਼ਬਤ, 2 ਥਾਈ ਨਾਗਰਿਕ ਗ੍ਰਿਫ਼ਤਾਰ

Saturday, May 23, 2026 - 12:55 PM (IST)

ਦਿੱਲੀ ਹਵਾਈ ਅੱਡੇ ''ਤੇ 48 ਕਰੋੜ ਰੁਪਏ ਦਾ ਗਾਂਜਾ ਜ਼ਬਤ, 2 ਥਾਈ ਨਾਗਰਿਕ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਨਸ਼ਾ ਤਸਕਰੀ ਦੇ ਖਿਲਾਫ ਇਕ ਵੱਡੀ ਕਾਰਵਾਈ ਕਰਦੇ ਹੋਏ 2 ਥਾਈ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਕੀਮਤ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ, ਇਹ ਦੋਵੇਂ ਯਾਤਰੀ ਬੈਂਕਾਕ ਤੋਂ ਫਲਾਈਟ ਨੰਬਰ AI-2356 ਰਾਹੀਂ ਦਿੱਲੀ ਪਹੁੰਚੇ ਸਨ। ਕਸਟਮ ਅਧਿਕਾਰੀਆਂ ਨੇ ਸ਼ੱਕ ਦੇ ਅਧਾਰ 'ਤੇ ਇਨ੍ਹਾਂ ਨੂੰ ਉਸ ਸਮੇਂ ਰੋਕਿਆ ਜਦੋਂ ਉਹ 'ਗ੍ਰੀਨ ਚੈਨਲ' ਪਾਰ ਕਰ ਚੁੱਕੇ ਸਨ। ਜਦੋਂ ਇਨ੍ਹਾਂ ਦੇ ਸਾਮਾਨ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ, ਤਾਂ ਸਾਮਾਨ 'ਚੋਂ 6 ਵੈਕਿਊਮ-ਸੀਲਡ ਪੈਕਟ ਬਰਾਮਦ ਹੋਏ, ਜਿਨ੍ਹਾਂ 'ਚ ਸ਼ੱਕੀ 'ਹਾਈਡ੍ਰੋਪੋਨਿਕ ਗਾਂਜਾ' ਭਰਿਆ ਹੋਇਆ ਸੀ।

ਅਧਿਕਾਰੀਆਂ ਮੁਤਾਬਕ ਕੁੱਲ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦਾ ਭਾਰ ਲਗਭਗ 47.805 ਕਿਲੋਗ੍ਰਾਮ ਹੈ। ਇਕ ਯਾਤਰੀ ਦੇ ਸਾਮਾਨ 'ਚੋਂ 29 ਕਿਲੋ (ਚਾਰ ਪੈਕਟ) ਅਤੇ ਦੂਜੇ ਯਾਤਰੀ ਦੇ ਸਾਮਾਨ 'ਚੋਂ 19 ਕਿਲੋ (ਦੋ ਪੈਕਟ) ਨਸ਼ੀਲਾ ਪਦਾਰਥ ਮਿਲਿਆ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਲਗਭਗ 48 ਕਰੋੜ ਰੁਪਏ ਦੱਸੀ ਜਾ ਰਹੀ ਹੈ। ਆਈ.ਜੀ.ਆਈ. ਹਵਾਈ ਅੱਡੇ 'ਤੇ ਹਾਲ ਹੀ ਦੇ ਸਮੇਂ 'ਚ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਜ਼ਬਤੀ ਮੰਨੀ ਜਾ ਰਹੀ ਹੈ।

ਕਸਟਮ ਵਿਭਾਗ ਨੇ ਦੋਵਾਂ ਮੁਲਜ਼ਮਾਂ ਨੂੰ NDPS ਐਕਟ ਤਹਿਤ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ 'ਚ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਤਸਕਰੀ ਕਿਸੇ ਵੱਡੇ ਅੰਤਰਰਾਸ਼ਟਰੀ ਸਿੰਡੀਕੇਟ ਨਾਲ ਜੁੜੀ ਹੋ ਸਕਦੀ ਹੈ ਜੋ ਦੱਖਣ-ਪੂਰਬੀ ਏਸ਼ੀਆਈ ਰੂਟਾਂ ਰਾਹੀਂ ਨਸ਼ਿਆਂ ਦੀ ਸਪਲਾਈ ਕਰਦਾ ਹੈ। ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਨਸ਼ੇ ਦੀ ਖੇਪ ਨੂੰ ਕਿੱਥੇ ਪਹੁੰਚਾਇਆ ਜਾਣਾ ਸੀ ਅਤੇ ਇਸ ਨੈੱਟਵਰਕ ਦੇ ਹੋਰ ਕਿਹੜੇ ਮੈਂਬਰ ਇਸ ਵਿੱਚ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News