ਤਣਾਅ ਵਿਚਾਲੇ ਇਕ ਹੋਰ Good News ! 20,000 ਟਨ LPG ਲੈ ਕੇ ਭਾਰਤ ਪਹੁੰਚਿਆ Symi
Sunday, May 17, 2026 - 11:04 AM (IST)
ਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਰਹੇ ਤਣਾਅ ਵਿਚਾਲੇ, ਮਾਰਸ਼ਲ ਆਈਲੈਂਡਜ਼ ਦੇ ਝੰਡੇ ਵਾਲਾ ਇੱਕ ਵੱਡਾ ਐੱਲ.ਪੀ.ਜੀ. ਟੈਂਕਰ ‘ਸਿਮੀ’ (Symi) ਲਗਭਗ 20,000 ਟਨ ਗੈਸ ਲੈ ਕੇ ਗੁਜਰਾਤ ਦੇ ਕਾਂਡਲਾ ਬੰਦਰਗਾਹ 'ਤੇ ਸੁਰੱਖਿਅਤ ਪਹੁੰਚ ਗਿਆ ਹੈ।
ਇਹ ਜਹਾਜ਼ 13 ਮਈ ਨੂੰ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਸਮੁੰਦਰੀ ਰਸਤੇ 'ਸਟ੍ਰੇਟ ਆਫ ਹੋਰਮੁਜ਼' ਨੂੰ ਪਾਰ ਕਰ ਕੇ ਭਾਰਤ ਪਹੁੰਚਿਆ ਹੈ। ਭਾਰਤੀ ਨੇਵੀ ਅਤੇ ਹੋਰ ਏਜੰਸੀਆਂ ਦੀ ਨਿਗਰਾਨੀ ਹੇਠ ਫਾਰਸ ਦੀ ਖਾੜੀ ਵਿੱਚੋਂ ਸੁਰੱਖਿਅਤ ਕੱਢਿਆ ਗਿਆ ਇਹ 15ਵਾਂ ਭਾਰਤੀ ਐੱਲ.ਪੀ.ਜੀ. ਜਹਾਜ਼ ਹੈ, ਜੋ ਸੁਰੱਖਿਅਤ ਹੋਰਮੁਜ਼ ਪਾਰ ਕਰ ਕੇ ਭਾਰਤ ਪਹੁੰਚਿਆ ਹੈ।
#WATCH | Kachchh, Gujarat: The Marshall Islands-flagged tanker Symi carrying approx 20,000 tonnes of LPG arrives at the Kandla Port.
— ANI (@ANI) May 17, 2026
Symi crossed the Strait of Hormuz on May 13. pic.twitter.com/s6GboC1T4V
ਦੂਜੇ ਪਾਸੇ, ਇਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਗਚੀ ਨੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਭਰੋਸਾ ਦਿੱਤਾ ਹੈ ਕਿ ਭਾਰਤ ਵਰਗੇ ਦੋਸਤਾਨਾ ਦੇਸ਼ ਵਪਾਰਕ ਸੁਰੱਖਿਆ ਲਈ ਇਰਾਨ 'ਤੇ ਪੂਰਾ ਭਰੋਸਾ ਕਰ ਸਕਦੇ ਹਨ। ਇਰਾਨ ਨੇ ਖੇਤਰ ਵਿੱਚ ਤਣਾਅ ਘਟਾਉਣ ਲਈ ਭਾਰਤ ਦੇ 'ਨਿਰਪੱਖ ਰਵੱਈਏ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸ਼ਾਂਤੀ ਲਈ ਭਾਰਤ ਦੀ ਕਿਸੇ ਵੀ ਕੂਟਨੀਤਕ ਪਹਿਲਕਦਮੀ ਦਾ ਸਵਾਗਤ ਕਰਨਗੇ।
ਇਹ ਵੀ ਪੜ੍ਹੋ- ਨਹੀਂ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! PM ਮੋਦੀ ਦੇ UAE ਦੌਰੇ ਮਗਰੋਂ ਆਈ ਰਾਹਤ ਭਰੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
