ਦਿੱਲੀ ’ਚ 2 ਕਰੋੜ ਤੋਂ ਵੱਧ ਪਿੰਕ ਟਿਕਟਾਂ ’ਤੇ ਔਰਤਾਂ ਨੇ ਕੀਤਾ ਸਫਰ
Saturday, Nov 23, 2019 - 11:03 AM (IST)

ਨਵੀਂ ਦਿੱਲੀ –29 ਅਕਤੂਬਰ ਤੋਂ ਔਰਤਾਂ ਲਈ ਬੱਸਾਂ ਵਿਚ ਮੁਫਤ ਯਾਤਰਾ ਯੋਜਨਾ ਲਾਗੂ ਹੋਣ ਤੋਂ ਬਾਅਦ ਬੱਸਾਂ ਵਿਚ ਸਫਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ 30 ਫੀਸਦੀ ਤੋਂ ਵੱਧ ਕੇ 42 ਫੀਸਦੀ ਹੋ ਗਈ ਹੈ ਅਤੇ ਇਸ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 30 ਅਕਤੂਬਰ ਨੂੰ 7,84,069 ਸਿੰਗਲ ਜਰਨੀ ਪਿੰਕ ਪਾਸ ਔਰਤਾਂ ਨੂੰ ਜਾਰੀ ਕੀਤੇ ਗਏ, ਜਦਕਿ 18 ਨਵੰਬਰ ਨੂੰ ਇਹ ਗਿਣਤੀ ਵਧ ਕੇ 12,59,670 ਹੋ ਗਈ।
ਯੋਜਨਾ ਲਾਗੂ ਹੋਣ ਦੇ ਬਾਅਦ 21 ਦਿਨਾਂ ਵਿਚ 2,22,11,599 ਔਰਤਾਂ ਨੇ ਸਿੰਗਲ ਜਰਨੀ ਪਿੰਕ ਪਾਸ ਲੈ ਕੇ ਮੁਫਤ ਯਾਤਰਾ ਕੀਤੀ। ਜ਼ਿਕਰਯੋਗ ਹੈ ਕਿ ਇਸ ਵਿਚ 29 ਅਕਤੂਬਰ ਨੂੰ ਕਲੱਸਟਰ ਬੱਸਾਂ ਵਿਚ ਸਫਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਸ਼ਾਮਲ ਨਹੀਂ ਹੈ।