ਦਿੱਲੀ 'ਚ ਆਕਸੀਜਨ ਐਮਰਜੈਂਸੀ : ਸਰ ਗੰਗਾਰਾਮ ਸਮੇਤ ਕਈ ਹਸਪਤਾਲਾਂ 'ਚ ਬਚਿਆ ਕੁਝ ਘੰਟਿਆਂ ਦਾ ਸਟਾਕ
Wednesday, Apr 21, 2021 - 06:17 PM (IST)
ਨਵੀਂ ਦਿੱਲੀ- ਦਿੱਲੀ ਸਮੇਤ ਪੂਰਾ ਦੇਸ਼ ਇਸ ਸਮੇਂ ਕੋਰੋਨਾ ਅਤੇ ਹਸਪਤਾਲਾਂ 'ਚ ਹੋ ਰਹੀ ਆਕਸੀਜਨ ਦੀ ਘਾਟ ਨਾਲ ਜੂਝ ਰਿਹਾ ਹੈ। ਦਿੱਲੀ ਦੇ ਸੇਂਟ ਸਟੀਫੈਂਸ ਹਸਪਤਾਲ, ਅਪੋਲੋ ਹਸਪਤਾਲ ਅਤੇ ਹੋਲੀ ਫੈਮਿਲੀ ਹਸਪਤਾਲ 'ਚ ਵੀ ਆਕਸੀਜਨ ਦੀ ਘਾਟ ਹੋ ਗਈ ਹੈ। ਇਨ੍ਹਾਂ 'ਚੋਂ ਸੇਂਟ ਸਟੀਫੈਂਸ 'ਚ ਤਾਂ ਸਿਰਫ਼ 2 ਘੰਟਿਆਂ ਦੀ ਹੀ ਆਕਸੀਜਨ ਬਚੀ ਹੈ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਆਕਸੀਜਨ ਦੀ ਸਪਲਾਈ ਹੋਵੇ ਨਹੀਂ ਤਾਂ ਮੁਸ਼ਕਲ ਹੋ ਸਕਦੀ ਹੈ। ਇੱਥੇ ਕਰੀਬ 300 ਕੋਰੋਨਾ ਮਰੀਜ਼ ਦਾਖ਼ਲ ਹਨ। ਹਸਪਤਾਲ ਦੀ ਮੰਗ 'ਤੇ ਹੁਣ ਸੇਂਟ ਸਟੀਫੈਂਸ ਲਈ ਆਕਸੀਜਨ ਭੇਜੀ ਜਾ ਰਹੀ ਹੈ, ਜੋ ਜਲਦ ਹੀ ਉੱਥੇ ਪਹੁੰਚ ਜਾਵੇਗੀ।
ਉੱਥੇ ਹੀ ਸਰ ਗੰਗਾਰਾਮ ਹਸਪਤਾਲ ਤੋਂ ਵੀ ਸੂਚਨਾ ਹੈ ਕਿ ਉੱਥੇ ਸਿਰਫ਼ 5 ਘੰਟੇ ਦੀ ਆਕਸੀਜਨ ਬਚੀ ਹੈ। ਇੱਥੇ 58 ਮਰੀਜ਼ ਦਾਖ਼ਲ ਹਨ, ਜਿਨ੍ਹਾਂ 'ਚੋਂ 10 ਆਈ.ਸੀ.ਯੂ. 'ਚ ਹਨ। ਉੱਥੇ ਹੀ 35 ਮਰੀਜ਼ ਹਸਪਤਾਲ 'ਚ ਦਾਖ਼ਲ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਉੱਥੇ ਹੀ ਅਪੋਲੋ ਹਸਪਤਾਲ 'ਚ ਸਿਰਫ਼ 10-12 ਘੰਟੇ ਦੀ ਆਕਸੀਜਨ ਬਚੀ ਹੈ ਅਤੇ ਹਸਪਤਾਲ 'ਚ ਇਸ ਸਮੇਂ 350 ਤੋਂ ਵੱਧ ਮਰੀਜ਼ ਆਕਸੀਜਨ ਸਪੋਰਟ 'ਤੇ ਹਨ। ਅਜਿਹੇ 'ਚ ਆਕਸੀਜਨ ਦੀ ਸਪਲਾਈ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ : ਨਾਸਿਕ : ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, ਸਪਲਾਈ ਰੁਕਣ ਨਾਲ 22 ਮਰੀਜ਼ਾਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ