ਕੋਰੋਨਾ ਦੇ ਖੌਫ ਕਾਰਨ 3 ਘੰਟਿਆ ਤੱਕ ਨਹੀਂ ਮਿਲੀ ਮਦਦ, ਬਜ਼ੁਰਗ ਨੇ ਤੋੜ੍ਹਿਆ ਦਮ

Thursday, May 28, 2020 - 03:09 PM (IST)

ਕੋਰੋਨਾ ਦੇ ਖੌਫ ਕਾਰਨ 3 ਘੰਟਿਆ ਤੱਕ ਨਹੀਂ ਮਿਲੀ ਮਦਦ, ਬਜ਼ੁਰਗ ਨੇ ਤੋੜ੍ਹਿਆ ਦਮ

ਨਵੀਂ ਦਿੱਲੀ-ਦੇਸ਼ 'ਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਦੇ ਖੌਫ ਨੇ ਲੋਕਾਂ ਨੂੰ ਇਸ ਹੱਦ ਤੱਕ ਡਰਾ ਦਿੱਤਾ ਹੈ ਕਿ ਮੁਸੀਬਤ ਦੇ ਸਮੇਂ ਕੋਈ ਕਿਸੇ ਦੀ ਮਦਦ ਕਰਨ ਲਈ ਤਿਆਰ ਨਹੀਂ ਹੈ। ਅਜਿਹਾ ਹੀ ਇਕ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਬੇਹੋਸ਼ ਹੋ ਕੇ ਬਜ਼ਾਰ 'ਚ ਡਿੱਗ ਗਿਆ ਅਤੇ 3 ਘੰਟਿਆਂ ਤੱਕ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਦਰਅਸਲ ਇਹ ਮਾਮਲਾ ਦੱਖਣੀ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਬਾਜ਼ਾਰ 'ਚ 65 ਸਾਲਾਂ ਬਜ਼ੁਰਗ ਬੇਹੋਸ਼ ਹੋ ਗਿਆ। 3 ਘੰਟਿਆਂ ਤੱਕ ਕਿਸੇ ਨੇ ਵੀ ਉਸਦੀ ਮਦਦ ਨਹੀਂ ਕੀਤੀ। ਹਾਲਾਂਕਿ ਬਾਅਦ 'ਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 

ਦੱਸਿਆ ਜਾਂਦਾ ਹੈ ਕਿ ਦੱਖਣੀ ਦਿੱਲੀ ਦੇ ਪੋਸ਼ ਮਾਰਕੀਟ ਯੂਸਫ ਸਰਾਏ 'ਚ ਬੇਹੋਸ਼ ਹੋ ਕੇ ਡਿੱਗਣ ਵਾਲੇ ਸ਼ਖਸ ਨੂੰ ਦਿੱਲੀ ਪੁਲਸ ਦੇ ਇਕ ਜਵਾਨ ਨੇ ਪੀ.ਪੀ.ਈ ਕਿੱਟ ਪਹਿਨ ਕੇ ਐਬੂਲੈਂਸ 'ਚ ਬਿਠਾਇਆ ਅਤੇ 3 ਘੰਟਿਆਂ ਬਾਅਦ ਉਸ ਨੂੰ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ 'ਚ ਲਿਜਾਇਆ ਗਿਆ।ਹਾਲਾਂਕਿ ਬਜ਼ੁਰਗ ਦੇ ਇਲਾਜ 'ਚ ਦੇਰੀ ਹੋਣ ਕਾਰਨ ਮੌਤ ਹੋ ਗਈ।  ਦੱਸਣਯੋਗ ਹੈ ਕਿ 65 ਸਾਲਾਂ ਵਿਅਕਤੀ ਪਿਛਲੇ ਸਾਲ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸੇਜ਼ 'ਚ ਇਕ ਅਟੈਡੈਂਟ ਦੇ ਰੂਪ 'ਚ ਕੰਮ ਕਰਦਾ ਸੀ। 


author

Iqbalkaur

Content Editor

Related News