ਨਿਰਭਿਆ ਕੇਸ:ਧੀ ਨੂੰ ਨਿਆਂ ਦਿਵਾਉਣ ਲਈ ਲੜਦੀ ਰਹਾਂਗੀ, 16 ਦਸੰਬਰ ਨੂੰ ਦਿੱਤੀ ਜਾਵੇ ਫਾਂਸੀ

12/13/2019 1:34:44 PM

ਨਵੀਂ ਦਿੱਲੀ—ਦਿੱਲੀ 'ਚ ਹੋਏ ਗੈਂਗਰੇਪ ਕਾਂਡ ਮਾਮਲੇ ਦੀ ਪੀੜਤਾ ਨਿਰਭਿਆ ਦੀ ਮਾਂ ਨੇ ਕਿਹਾ ਹੈ ਕਿ ਉਹ ਚਾਹੁੰਦੀ ਹੈ ਕਿ ਦੋਸ਼ੀਆਂ ਨੂੰ 16 ਦਸੰਬਰ ਨੂੰ ਹੀ ਫਾਂਸੀ ਦਿੱਤੀ ਜਾਵੇ। ਦੱਸਣਯੋਗ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ 16 ਦਸੰਬਰ 2012 ਨੂੰ ਨਿਰਭਿਆ ਨਾਲ ਚੱਲਦੀ ਬੱਸ 'ਚ ਗੈਂਗਰੇਪ ਦੀ ਰੂਹ ਕੰਬਾ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਵਾਰਦਾਤ ਨੂੰ ਅੰਜ਼ਾਮ ਦੇ ਕੇ ਪੀੜਤਾ ਨੂੰ ਸੜਕ ਤੇ ਸੁੱਟ ਦਿੱਤਾ। 

ਨਿਰਭਿਆ ਦੀ ਮਾਂ ਨੇ ਮੌਤ ਦੀ ਸਜ਼ਾ ਖਿਲਾਫ ਚਾਰੇ ਦੋਸ਼ੀਆਂ 'ਚੋਂ ਇਕ ਦੀ ਮੁੜ ਵਿਚਾਰ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਉਹ ਜੀਉਂਦੀ ਹੈ ਤਾਂ ਉਦੋ ਤੱਕ ਆਪਣੀ ਧੀ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਕਰਦੀ ਰਹੇਗੀ। ਦੋਸ਼ੀ ਦੀ ਮੁੜ ਵਿਚਾਰ ਪਟੀਸ਼ਨ 'ਤੇ 17 ਦਸੰਬਰ ਨੂੰ ਸੁਣਵਾਈ ਹੋਵੇਗੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ, ''ਮੈਂ ਆਪਣੀ ਧੀ ਨੂੰ ਨਿਆਂ ਦਿਵਾਉਣ ਅਤੇ ਮੇਰੇ ਤੋਂ ਮੇਰੀ ਧੀ ਖੋਹਣ ਵਾਲੇ ਦੋਸ਼ੀਆਂ ਨੂੰ ਫਾਂਸੀ ਦਿਵਾਉਣ ਤੱਕ ਸੰਘਰਸ਼ ਕਰਦੀ ਰਹਾਂਗੀ।'' ਮੈਂ ਦੋਸ਼ੀਆਂ ਨੂੰ 16 ਦਸੰਬਰ ਤੋਂ ਪਹਿਲਾਂ ਫਾਂਸੀ 'ਤੇ ਲਟਕਦੇ ਹੋਏ ਦੇਖਣਾ ਚਾਹੁੰਦੀ ਹਾਂ। ਦਿੱਲੀ ਦੀ ਇੱਕ ਅਦਾਲਤ 18 ਦਸੰਬਰ ਨੂੰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ 'ਤੇ ਅਮਲ ਕਰਨ ਵਾਲੀ ਇੱਕ ਪਟੀਸ਼ਨ 'ਤੇ ਸੁਣਵਾਈ ਕਰੇਗੀ।


Iqbalkaur

Content Editor

Related News