NDMC ਨੇ 31 ਸਕੂਲਾਂ ਬਦਲੇ ਨਾਂ, ਜਾਰੀ ਕੀਤਾ ਆਦੇਸ਼
Monday, Jul 15, 2019 - 12:16 PM (IST)

ਨਵੀਂ ਦਿੱਲੀ—ਅੱਜ ਭਾਵ ਸੋਮਵਾਰ ਨੂੰ ਨਵੀਂ ਦਿੱਲੀ ਨਗਰਪਾਲਿਕਾ ਪਰਿਸ਼ਦ (ਐੱਨ. ਡੀ. ਐਮ. ਸੀ) ਨੇ ਆਪਣੇ 31 ਸਕੂਲਾਂ ਦੇ ਨਾਂ ਬਦਲਣ ਦਾ ਆਦੇਸ਼ ਜਾਰੀ ਕੀਤਾ ਹੈ। ਨਵੇਂ ਸਿੱਖਿਆ ਸੈਂਸ਼ਨ 2019-20 'ਚ ਇਨ੍ਹਾਂ ਸਕੂਲਾਂ ਦੇ ਨਾਂ 'ਅਟਲ ਆਦਰਸ਼ ਵਿਦਿਆਲੇ' ਕਰ ਦਿੱਤਾ ਗਿਆ ਹੈ।
ਐੱਨ. ਡੀ. ਐੱਮ. ਸੀ. ਦੇ ਸਿੱਖਿਆ ਡਾਇਰੈਕਟਰ ਆਰ. ਪੀ. ਗੁਪਤਾ ਮੁਤਾਬਕ, ''ਐੱਨ. ਡੀ. ਐੱਨ. ਸੀ. ਦੇ ਸਕੂਲਾਂ 'ਚ ਰਜਿਸਟ੍ਰੇਸ਼ਨ ਵਧਾਉਣ ਅਤੇ ਲੋਕਾਂ ਦੇ ਵਿਚਾਰਾਂ 'ਚ ਸੁਧਾਰ ਕਰਨ ਲਈ ਅਸੀਂ ਸਿੱਖਿਆ ਸੈਂਸਨ 2019-20 'ਚ ਨਗਰਪਾਲਿਕਾ ਦੇ ਸਾਰੇ ਸਕੂਲਾਂ ਦਾ ਨਾਂ ਬਦਲ ਕੇ ਅਟਲ ਆਦਰਸ਼ ਸਕੂਲ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ। ਐੱਨ. ਡੀ. ਐੱਮ. ਸੀ. ਦੇ ਤਹਿਤ 31 ਸਕੂਲ ਆਉਂਦੇ ਹਨ, ਜਿਨ੍ਹਾਂ ਦੇ ਨਾਂ ਬਦਲੇ ਗਏ ਹਨ। ਨਵੇਂ ਸੈਂਸਨ 'ਚ ਇਨ੍ਹਾਂ ਸਕੂਲਾਂ ਨੂੰ ਅਟਲ ਆਦਰਸ਼ ਸਕੂਲ ਦੇ ਨਾਂ ਨਾਲ ਜਾਣਿਆ ਜਾਵੇਗਾ।