ਸਰਵੇ ’ਚ ਖ਼ੁਲਾਸਾ: ਦਿੱਲੀ ’ਚ ਗੰਦਲੀ ਹੋਈ ਹਵਾ, ਹਰ 5 ਪਰਿਵਾਰਾਂ ’ਚੋਂ 4 ਪਰਿਵਾਰ ਪ੍ਰਭਾਵਿਤ

Monday, Nov 08, 2021 - 04:38 PM (IST)

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਵੱਧਦੇ ਪ੍ਰਦੂਸ਼ਣ ਦਰਮਿਆਨ ਸੋਸ਼ਲ ਮੀਡੀਆ ਮੰਚ ’ਤੇ ਕਰਵਾਏ ਗਏ ਇਕ ਸਰਵੇ ’ਚ ਵੇਖਿਆ ਗਿਆ ਹੈ ਕਿ ਇਸ ਖੇਤਰ ਵਿਚ ਹਰ 5 ਪਰਿਵਾਰਾਂ ’ਚੋਂ 4 ਪਰਿਵਾਰ ਪ੍ਰਦੂਸ਼ਿਤ ਹਵਾ ਦੇ ਚੱਲਦੇ ਇਕ ਜਾਂ ਵੱਧ ਬੀਮਾਰੀਆਂ ਨਾਲ ਜੂਝ ਰਹੇ ਹਨ। ‘ਲੋਕਲ ਸਰਕਿਲਸ’ ਵਲੋਂ ਕਰਵਾਏ ਗਏ ਸਰਵੇ ’ਚ ਵੇਖਿਆ ਗਿਆ ਕਿ 91 ਫ਼ੀਸਦੀ ਦਿੱਲੀ ਵਾਸੀ ਮੰਨਦੇ ਹਨ ਕਿ ਪ੍ਰਸ਼ਾਸਨ ਇਸ ਦੀਵਾਲੀ ’ਤੇ ਪਟਾਕਿਆਂ ਦੇ ਟਰਾਂਸਪੋਰਟ ਅਤੇ ਵਿਕਰੀ ’ਤੇ ਰੋਕ ਲਾਉਣ ’ਚ ਪੂਰੀ ਤਰ੍ਹਾਂ ਨਾਲ ਅਸਫ਼ਲ ਰਿਹਾ। 

ਇਹ ਵੀ ਪੜ੍ਹੋ : ਪ੍ਰਦੂਸ਼ਣ ਨੇ ਘੇਰੀ ਦਿੱਲੀ; ਜ਼ਹਿਰੀਲੀ ਹੋਈ ਆਬੋ-ਹਵਾ, ਪਿਛਲੇ 5 ਸਾਲਾਂ ਦਾ ਟੁੱਟਿਆ ਰਿਕਾਰਡ

ਇਕ ਬਿਆਨ ਮੁਤਾਬਕ ਸਰਵੇ ਦੌਰਾਨ ਦਿੱਲੀ, ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਦੇ 34,000 ਤੋਂ ਵੱਧ ਲੋਕਾਂ ਤੋਂ ਜਵਾਬ ਮਿਲੇ। ਇਨ੍ਹਾਂ ’ਚੋਂ 66 ਫ਼ੀਸਦੀ ਜਵਾਬਦੇਹ ਪੁਰਸ਼ ਅਤੇ 34 ਫ਼ੀਸਦੀ ਮਹਿਲਾਵਾਂ ਸਨ। ਸਰਵੇ ਵਿਚ ਉਨ੍ਹਾਂ ਤੋਂ ਪਿਛਲੇ ਹਫ਼ਤੇ ਦਿੱਲੀ-ਐੱਨ. ਸੀ. ਆਰ. ਵਿਚ ਹਵਾ ਦੀ ਗੁਣਵੱਤਾ ਗੰਭੀਰ ਹੋਣ ਤੋਂ ਬਾਅਦ ਉਨ੍ਹਾਂ ਸਾਹਮਣੇ ਪੈਦਾ ਹੋਈਆਂ ਸਿਹਤ ਸਬੰਧੀ ਪਰੇਸ਼ਾਨੀਆਂ ਬਾਰੇ ਪੁੱਛਿਆ ਗਿਆ ਸੀ। ਜਵਾਬ ਵਿਚ 16 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਗਲ਼ੇ ’ਚ ਖਰਾਸ਼ ਜਾਂ ਬਲਗਮ ਜਾਂ ਦੋਵੇਂ ਦਿੱਕਤਾਂ ਹਨ। ਹੋਰ 16 ਫ਼ੀਸਦੀ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਅੱਖਾਂ ’ਚ ਜਲਨ, ਗਲ਼ੇ ’ਚ ਤਕਲੀਫ਼ ਹੈ ਅਤੇ ਨੱਕ ਵਹਿ ਰਹੀ ਹੈ। ਜਦਕਿ ਹੋਰ 16 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਸਾਹ ਲੈਣ ’ਚ ਔਖ ਹੋ ਰਹੀ ਹੈ। ਸਿਰਫ਼ 20 ਫ਼ੀਸਦੀ ਲੋਕਾਂ ਨੇ ਕਿਹਾ ਕਿ ਪ੍ਰਦੂਸ਼ਿਤ ਵਾਤਾਵਰਣ ਦੇ ਚੱਲਦੇ ਕੋਈ ਪਰੇਸ਼ਾਨੀ ਨਹੀਂ ਹੈ।

ਇਹ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਦਾ ਮੋਦੀ ਸਰਕਾਰ ਨੂੰ ਵੱਡਾ ਸਵਾਲ- ‘ਜੇ ਨੋਟਬੰਦੀ ਸਫ਼ਲ ਸੀ ਤਾਂ ਭ੍ਰਿਸ਼ਟਾਚਾਰ ਖ਼ਤਮ ਕਿਉਂ ਨਹੀਂ ਹੋਇਆ’

ਔਸਤਨ ਹਰ 5 ’ਚੋਂ 4 ਪਰਿਵਾਰਾਂ ’ਚ ਪ੍ਰਦੂਸ਼ਿਤ ਹਵਾ ਦੇ ਚੱਲਦੇ ਲੋਕ ਸਿਹਤ ਸਬੰਧੀ ਇਕ ਜਾਂ ਵੱਧ ਪਰੇਸ਼ਾਨੀਆਂ ਅਨੁਭਵ ਕਰ ਰਹੇ ਹਨ। ਕਰੀਬ 24 ਫ਼ੀਸਦੀ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਉਪਰੋਕਤ ਸਾਰੀਆਂ ਪਰੇਸ਼ਾਨੀਆਂ ਹੋਈਆਂ, ਜਦਕਿ 8 ਫ਼ੀਸਦੀ ਨੂੰ ਘੱਟੋ-ਘੱਟ ਦੋ ਲੱਛਣਾਂ ਨਾਲ ਜੂਝਣਾ ਪੈ ਰਿਹਾ ਹੈ। ਕਰੀਬ 22 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਜਾਂ ਉਨ੍ਹਾਂ ਦੇ ਪਰਿਵਾਰ ਵਿਚ ਕੋਈ ਨਾ ਕੋਈ ਹਵਾ ਪ੍ਰਦੂਸ਼ਣ ਕਾਰਨ ਸਮੱਸਿਆ ਦੇ ਚੱਲਦੇ ਡਾਕਟਰ ਕੋਲ ਜਾਂ ਹਸਪਤਾਲ ਗਏ।

ਇਹ ਵੀ ਪੜ੍ਹੋ : ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਮਰਨ ਉਪਰੰਤ ‘ਪਦਮ ਵਿਭੂਸ਼ਣ’ ਪੁਰਸਕਾਰ ਨਾਲ ਸਨਮਾਨਤ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News