ਕਿਸਾਨ ਅੱਜ ਕਰਨਗੇ ਚੱਕਾ ਜਾਮ, ਦਿੱਲੀ ''ਚ ਸੁਰੱਖਿਆ ਦੇ ਸਖ਼ਤ ਪ੍ਰਬੰਧ

Saturday, Feb 06, 2021 - 08:05 AM (IST)

ਕਿਸਾਨ ਅੱਜ ਕਰਨਗੇ ਚੱਕਾ ਜਾਮ, ਦਿੱਲੀ ''ਚ ਸੁਰੱਖਿਆ ਦੇ ਸਖ਼ਤ ਪ੍ਰਬੰਧ

ਨਵੀਂ ਦਿੱਲੀ- ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨਾਂ ਨੇ ਅੱਜ ਸ਼ਨੀਵਾਰ ਦੁਪਹਿਰ 12 ਤੋਂ 3 ਵਜੇ ਤੱਕ ਦੇਸ਼ ਭਰ ਵਿਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਨੇਤਾਵਾਂ ਵਲੋਂ ਦਿੱਲੀ-ਐੱਨ. ਸੀ. ਆਰ. ਵਿਚ ਚੱਕਾ ਜਾਮ ਨਾ ਕਰਨ ਦੀ ਗੱਲ ਆਖੀ ਗਈ ਹੈ ਪਰ ਫਿਰ ਵੀ ਦਿੱਲੀ ਪੁਲਸ ਅਲਰਟ 'ਤੇ ਹੈ। 
26 ਜਨਵਰੀ ਦੇ ਦਿਨ ਹੋਈ ਹਿੰਸਾ ਤੋਂ ਸਬਕ ਲੈ ਕੇ ਪੁਲਸ ਇਸ ਵਾਰ ਕੋਈ ਵੀ ਢਿੱਲ ਨਹੀਂ ਵਰਤੇਗੀ। ਦਿੱਲੀ ਪੁਲਸ ਨੇ ਗੁਆਂਢੀ ਸੂਬਿਆਂ ਨਾਲ ਲੱਗਣ ਵਾਲੀਆਂ ਸਰਹੱਦਾਂ ਦੀ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਹੈ। 

ਦਿੱਲੀ ਪੁਲਸ ਦੇ ਡੀ. ਸੀ. ਪੀ. ਕ੍ਰਾਈਮ ਚਿਨਮਯ ਬਿਸਵਾਲ ਨੇ ਕਿਹਾ ਕਿ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਦੇ ਅੰਦਰ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਨਵੀਂ ਦਿੱਲੀ ਦੇ ਡੀ. ਸੀ. ਪੀ. ਨੇ ਦਿੱਲੀ ਮੈਟਰੋ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜ਼ਰੂਰਤ ਪੈਣ 'ਤੇ ਰਾਜੀਵ ਚੌਕ, ਕੇਂਦਰੀ ਸਕੱਤਰੇਤ ਸਣੇ ਇਲਾਕਿਆਂ ਦੇ 12 ਮੈਟਰੋ ਸਟੇਸ਼ਨ ਸ਼ਾਰਟ ਨੋਟਿਸ 'ਤੇ ਬੰਦ ਕਰਨ ਲਈ ਤਿਆਰ ਰਹਿਣ ਨੂੰ ਕਿਹਾ ਹੈ। 

ਇਹ ਵੀ ਪੜ੍ਹੋ- ਪਹਾੜਾਂ ਦੀਆਂ ਬਰਫੀਲੀਆਂ ਹਵਾਵਾਂ ਕਾਰਣ ਪੰਜਾਬ ਠੰਡ ਦੀ ਲਪੇਟ 'ਚ

ਆਈ. ਟੀ. ਓ. 'ਤੇ ਪੁਲਸ ਨਾਲ ਪੈਰਾਮਿਲਟਰੀ ਫੋਰਸ ਦੇ ਜਵਾਨ ਵੀ ਸ਼ਾਮਲ ਕੀਤੇ ਗਏ ਹਨ। ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੜਕਾਂ 'ਤੇ ਪੁਲਸ ਤਾਇਨਾਤ ਕੀਤੀ ਗਈ ਹੈ। ਚੱਕਾ ਜਾਮ ਨੂੰ ਲੈ ਕੇ ਦਿੱਲੀ ਤੇ ਫਰੀਦਾਬਾਦ ਹੀ ਨਹੀਂ ਸਗੋਂ ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਦੀ ਪੁਲਸ ਵੀ ਸੁਚੇਤ ਹੋ ਗਈ ਹੈ। 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Lalita Mam

Content Editor

Related News