ਦਿੱਲੀ-ਐੱਨ. ਸੀ. ਆਰ : ਪ੍ਰਦੂਸ਼ਣ ’ਚ ਸੁਧਾਰ ਕਾਰਨ ਗੈਰ-ਜ਼ਰੂਰੀ ਨਿਰਮਾਣ ਕਾਰਜਾਂ ’ਤੇ ਲੱਗੀ ਰੋਕ ਖਤਮ

Thursday, Jan 05, 2023 - 11:41 AM (IST)

ਦਿੱਲੀ-ਐੱਨ. ਸੀ. ਆਰ : ਪ੍ਰਦੂਸ਼ਣ ’ਚ ਸੁਧਾਰ ਕਾਰਨ ਗੈਰ-ਜ਼ਰੂਰੀ ਨਿਰਮਾਣ ਕਾਰਜਾਂ ’ਤੇ ਲੱਗੀ ਰੋਕ ਖਤਮ

ਨਵੀਂ ਦਿੱਲੀ (ਭਾਸ਼ਾ)- ਦਿੱਲੀ-ਐੱਨ. ਸੀ. ਆਰ. ’ਚ ਹਵਾ ਪ੍ਰਦੂਸ਼ਣ ’ਚ ਸੁਧਾਰ ਦੇ ਵਿਚਕਾਰ, ਕੇਂਦਰ ਦੇ ਏਅਰ ਕੁਆਲਿਟੀ ਕਮਿਸ਼ਨ ਨੇ ਬੁੱਧਵਾਰ ਨੂੰ ਅਧਿਕਾਰੀਆਂ ਨੂੰ ਪੜਾਅਵਾਰ ਕਾਰਵਾਈ ਯੋਜਨਾ (ਜੀ. ਆਰ. ਏ. ਪੀ.) ਦੇ ਤੀਜੇ ਪੜਾਅ ਦੇ ਤਹਿਤ ਗੈਰ-ਜ਼ਰੂਰੀ ਨਿਰਮਾਣ ਅਤੇ ਭੰਨਤੋੜ ਦੀਆਂ ਗਤੀਵਿਧੀਆਂ ’ਤੇ ਰੋਕ ਸਮੇਤ ਲਗਾਈ ਗਈਆਂ ਪਾਬੰਦੀਆਂ ਹਟਾਉਣ ਦਾ ਨਿਰਦੇਸ਼ ਦਿੱਤਾ। ਦਿੱਲੀ ਦਾ 24 ਘੰਟੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਮੰਗਲਵਾਰ ਨੂੰ 385 ਤੋਂ ਸੁਧਰ ਕੇ ਸ਼ਾਮ 4 ਵਜੇ 343 ’ਤੇ ਰਿਹਾ। ਏ. ਕਿਊ. ਆਈ. ਨੂੰ 201 ਅਤੇ 300 ਵਿਚਕਾਰ ‘ਖਰਾਬ’, 301 ਅਤੇ 400 ਵਿਚਕਾਰ ‘ਬਹੁਤ ਖਰਾਬ’ ਅਤੇ 401 ਅਤੇ 500 ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ।

ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀ. ਏ. ਕਿਊ. ਐੱਮ.) ਨੇ ਇਕ ਹੁਕਮ ’ਚ ਕਿਹਾ, ਭਾਰਤ ਮੌਸਮ ਵਿਗਿਆਨ ਵਿਭਾਗ ਅਤੇ ਭਾਰਤੀ ਟ੍ਰੋਪਿਕਲ ਮੌਸਮ ਵਿਗਿਆਨ ਸੰਸਥਾਨ ਦੇ ਪੂਰਵ ਅਨੁਮਾਨ ਤੋਂ ਇਹ ਸੰਕੇਤ ਨਹੀਂ ਮਿਲਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਏ. ਕਿਊ. ਆਈ. ‘ਗੰਭੀਰ’ ਸ਼੍ਰੇਣੀ ’ਚ ਜਾਵੇਗਾ। ਇਸ ਲਈ ਇਹ ਮਹਿਸੂਸ ਕੀਤਾ ਗਿਆ ਹੈ ਕਿ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਤੁਰੰਤ ਪ੍ਰਭਾਵ ਨਾਲ ਸਖ਼ਤ ਪਾਬੰਦੀਆਂ ’ਚ ਢਿੱਲ ਦੇਣ ਅਤੇ ਜੀ. ਆਰ. ਏ. ਪੀ. ਦੇ ਪੜਾਅ-3 ਨੂੰ ਵਾਪਸ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।


author

Rakesh

Content Editor

Related News