ਦਿੱਲੀ-ਐੱਨ.ਸੀ.ਆਰ ''ਚ ਫਿਰ ਜ਼ਹਿਰੀਲੀ ਹੋਈ ਹਵਾ

12/07/2019 1:23:22 PM

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਠੰਡੇ ਮੌਸਮ ਕਾਰਨ ਪ੍ਰਦੂਸ਼ਣ ਇੱਕ ਵਾਰ ਫਿਰ ਵੱਧ ਗਿਆ ਹੈ। ਮਿਲੀ ਜਾਣਕਾਰੀ ਤਹਿਤ ਅੱਜ ਸਵੇਰਸਾਰ ਹਵਾ ਗੁਣਵੱਤਾ 'ਬਹੁਤ ਜ਼ਿਆਦਾ' ਖਰਾਬ ਸ਼੍ਰੇਣੀ 'ਚ ਪਹੁੰਚ ਗਈ ਹੈ। ਸ਼ਹਿਰ 'ਚ ਸਵੇਰੇ 9.45 ਵਜੇ ਓਵਰਆਲ ਹਵਾ ਗੁਣਵੱਤਾ ਇੰਡੈਕਸ 370 ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 20 ਦਿਨਾਂ 'ਚ ਪਹਿਲੀ ਵਾਰ ਸ਼ੁੱਕਰਵਾਰ ਸਾਮ ਨੂੰ 4 ਵਜੇ ਏ.ਕਿਊ.ਆਈ. 404 ਦੇ ਨਾਲ ਇਹ 'ਗੰਭੀਰ ਸ਼੍ਰੇਣੀ' 'ਚ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 15 ਨਵੰਬਰ ਨੂੰ ਦਿੱਲੀ 'ਚ ਹਵਾ ਗੁਣਵੱਤਾ ਇੰਡੈਕਸ 'ਗੰਭੀਰ ਸ਼੍ਰੇਣੀ' 'ਚ ਪਹੁੰਚ ਗਈ ਸੀ।

ਏ.ਕਿਊ.ਆਈ. 0-50: ਚੰਗਾ
51-100: ਸੰਤੋਖਜਨਕ
101-200: ਮੱਧਮ
201-300: ਦੌਰਾਨ ਖਰਾਬ
301-400: ਬਹੁਤ ਜ਼ਿਆਦਾ ਖਰਾਬ
401-500: ਗੰਭੀਰ
500 ਤੋਂ ਪਾਰ ਬੇਹੱਦ ਖਰਾਬ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਕੁਝ ਦਿਨਾਂ ਲਈ ਪ੍ਰਦੂਸ਼ਣ ਤੋਂ ਥੋੜੀ ਰਾਹਤ ਮਿਲਣ ਤੋਂ ਬਾਅਦ ਐਤਵਾਰ ਨੂੰ ਹਵਾ ਗੁਣਵੱਤਾ ਫਿਰ ਖਰਾਬ ਹੋ ਗਈ ਅਤੇ ਆਉਣ ਵਾਲੇ ਦਿਨਾਂ 'ਚ ਇਸ ਦੇ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ। ਪ੍ਰਦੂਸ਼ਣ ਵੱਧਣ ਦਾ ਮੁੱਖ ਕਾਰਨ ਹਵਾ ਦੀ ਗਤੀ ਘੱਟ ਹੋਣਾ ਹੈ।


Iqbalkaur

Content Editor

Related News