ਦਿੱਲੀ ਕਤਲਕਾਂਡ: 'ਕਾਤਲ ਸਾਹਿਲ ਨੂੰ ਚਾਹੇ ਮਾਰੋ ਜਾਂ ਫਾਂਸੀ ਦਿਓ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ'

Tuesday, May 30, 2023 - 02:17 PM (IST)

ਦਿੱਲੀ ਕਤਲਕਾਂਡ: 'ਕਾਤਲ ਸਾਹਿਲ ਨੂੰ ਚਾਹੇ ਮਾਰੋ ਜਾਂ ਫਾਂਸੀ ਦਿਓ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ'

ਬੁਲੰਦਸ਼ਹਿਰ- ਉੱਤਰੀ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ ਇਕ ਨਾਬਾਲਗ ਕੁੜੀ ਦੇ ਬੇਰਹਿਮੀ ਨਾਲ ਕਤਲ ਕਰਨ ਵਾਲੇ ਮੁਲਜ਼ਮ ਦੀ ਭੂਆ ਸ਼ੰਮੋ ਦਾ ਕਹਿਣਾ ਹੈ ਕਿ ਸਾਹਿਲ ਨੇ ਜੋ ਕੁਝ ਕੀਤਾ ਹੈ, ਉਸ ਨੂੰ ਉਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਚਾਹੇ ਉਸ ਨੂੰ ਮਾਰੋ, ਕੁੱਟੋ ਜਾਂ ਫਿਰ ਫਾਂਸੀ ਦੇ ਦਿਓ। ਉੱਤਰੀ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿਚ ਸਾਹਿਲ ਨਾਮੀ ਨੌਜਵਾਨ ਨੇ 16 ਸਾਲਾ ਸਾਕੀਸ਼ ਦਾ ਚਾਕੂ ਨਾਲ 20 ਤੋਂ ਵੱਧ ਵਾਰ ਕਰ ਕੇ ਅਤੇ ਪੱਥਰ ਨਾਲ ਕੁਚਲ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ: ਪਹਿਲਾਂ ਚਾਕੂ ਨਾਲ ਕੀਤੇ ਕਈ ਵਾਰ, ਫਿਰ ਪੱਥਰ ਮਾਰ ਕੇ 16 ਸਾਲਾ ਪ੍ਰੇਮਿਕਾ ਦਾ ਕਤਲ

ਬੇਰਹਿਮੀ ਢੰਗ ਨਾਲ ਕੀਤੇ ਗਏ ਇਸ ਕਤਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਆਉਣ ਮਗਰੋਂ ਲੋਕਾਂ 'ਚ ਰੋਹ ਹੈ। ਸਾਕਸ਼ੀ ਕਤਲਕਾਂਡ ਦੇ ਮੁਲਜ਼ਮ ਸਾਹਿਲ ਦੀ ਭੂਆ ਸ਼ੰਮੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਹਿਲ ਨੇ ਜੋ ਕੀਤਾ ਹੈ, ਉਸ ਦੀ ਸਜ਼ਾ ਉਸ ਨੂੰ ਜ਼ਰੂਰੀ ਮਿਲਣੀ ਚਾਹੀਦੀ ਹੈ। ਸਾਹਿਲ ਨੇ ਅੱਜ ਉਸ ਕੁੜੀ ਨਾਲ ਜੋ ਕੀਤਾ, ਉਹ ਕੱਲ ਸਾਡੇ ਨਾਲ ਵੀ ਕਰ ਸਕਦਾ ਹੈ। ਦੱਸ ਦੇਈਏ ਕਿ ਦਿੱਲੀ ਪੁਲਸ ਨੇ 20 ਸਾਲਾ ਮੁਲਜ਼ਮ ਸਾਹਿਲ ਨੂੰ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ- ਦਿੱਲੀ 'ਚ ਨਾਬਾਲਗ ਕੁੜੀ ਦਾ ਕਤਲ ਮਾਮਲਾ: ਮੁਲਜ਼ਮ ਸਾਹਿਲ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ

ਬੁਲੰਦਸ਼ਹਿਰ ਦੇ ਵਧੀਕ ਪੁਲਸ ਸੁਪਰਡੈਂਟ ਬਜਰੰਗਬਲੀ ਚੌਰਸੀਆ ਨੇ ਦੱਸਿਆ ਕਿ ਸਾਹਿਲ ਬੁਲੰਦਸ਼ਹਿਰ ਜ਼ਿਲ੍ਹੇ ਦੇ ਪਹਾਸੂ ਥਾਣਾ ਖੇਤਰ ਦੇ ਅਟਰੇਨਾ ਪਿੰਡ ਵਿਚ ਆਪਣੀ ਭੂਆ ਦੇ ਇੱਥੇ ਆਇਆ ਸੀ, ਜਿੱਥੋਂ ਉਸ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ। ਸ਼ੰਮੋ ਨੇ ਕਿਹਾ ਕਿ ਜੋ ਕੁਝ ਉਸ ਨੇ ਕੀਤਾ ਹੈ, ਉਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ। ਅਸੀਂ ਤਾਂ ਹੱਥ ਜੋੜ ਕੇ ਕਹਿ ਰਹੇ ਹਾਂ ਸਜ਼ਾ ਚਾਹੇ ਕੁਝ ਵੀ ਹੋਵੇ, ਚਾਹੇ ਉਸ ਨੂੰ ਮਾਰੋ ਜਾਂ ਫਾਂਸੀ ਦੇ ਦਿਓ ਜਾਂ ਕੁਝ ਵੀ ਕਰੋ, ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਆਖ਼ਰੀ ਵਾਰ ਪੁੱਤ ਦਾ ਮੂੰਹ ਵੇਖਣ ਲਈ ਮਾਂ ਨੇ ਕੀਤੀ 14 ਮਹੀਨੇ ਉਡੀਕ, ਮ੍ਰਿਤਕ ਦੇਹ ਨਾਲ ਲਿਪਟ ਹੋਈ ਬੇਸੁੱਧ

ਭੂਆ ਨੇ ਕਿਹਾ ਕਿ ਕੱਲ ਨੂੰ ਸਾਹਿਲ ਮੇਰੀ ਧੀ ਨਾਲ ਕੁਝ ਵੀ ਕਰ ਸਕਦਾ ਹੈ। ਦਿੱਲੀ ਪੁਲਸ ਦੇ ਅਧਿਕਾਰੀਆਂ ਮੁਤਾਬਕ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਤੇ ਸਾਕਸ਼ੀ ਵਿਚਾਲੇ ਪ੍ਰੇਮ ਸਬੰਧ ਸਨ ਪਰ ਸ਼ਨੀਵਾਰ ਨੂੰ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ ਸੀ। ਉਨ੍ਹਾਂ ਮੁਤਾਬਕ ਕੁੜੀ ਐਤਵਾਰ ਸ਼ਾਮ ਨੂੰ ਆਪਣੀ ਸਹੇਲੀ ਦੀ ਬੇਟੀ ਦੇ ਜਨਮ ਦਿਨ ਦੀ ਪਾਰਟੀ ਲਈ ਖਰੀਦਦਾਰੀ ਕਰਨ ਗਈ ਸੀ, ਤਾਂ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਮੁਲਜ਼ਮ ਨੇ ਉਸ ਨੂੰ ਰੋਕ ਕੇ ਉਸ 'ਤੇ ਹਮਲਾ ਕਰ ਦਿੱਤਾ ਇਸ ਘਟਨਾ ਦਾ ਲੱਗਭਗ 90 ਸਕਿੰਟ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਮੁਲਜ਼ਮ ਇਕ ਹੱਥ ਨਾਲ ਕੁੜੀ ਨੂੰ ਕੰਧ ਵੱਲ ਧਕੇਲ ਕੇ ਵਾਰ-ਵਾਰ ਉਸ 'ਤੇ ਚਾਕੂ ਨਾਲ ਵਾਰ ਕਰਦਾ ਨਜ਼ਰ ਆ ਰਿਹਾ ਹੈ।


author

Tanu

Content Editor

Related News