ਦਿੱਲੀ ਨਗਰ ਨਿਗਮ ਨੇ 566 ਮੋਬਾਈਲ ਟਾਵਰਾਂ ਨੂੰ ਕੀਤਾ ਸੀਲ

Wednesday, Apr 18, 2018 - 10:23 AM (IST)

ਦਿੱਲੀ ਨਗਰ ਨਿਗਮ ਨੇ 566 ਮੋਬਾਈਲ ਟਾਵਰਾਂ ਨੂੰ ਕੀਤਾ ਸੀਲ

ਨਵੀਂ ਦਿੱਲੀ - ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਨੇ 566 ਮੋਬਾਈਲ ਟਾਵਰਾਂ ਨੂੰ ਸੀਲ ਕਰ ਦਿੱਤਾ ਹੈ। ਉਦਯੋਗ ਸੰਗਠਨ ਟੀ. ਏ. ਆਈ. ਪੀ. ਏ. ਦਾ ਕਹਿਣਾ ਹੈ ਕਿ ਇਸ ਕਾਰਨ ਰਾਸ਼ਟਰੀ ਰਾਜਧਾਨੀ 'ਚ ਕਾਲ ਡਰਾਪ ਦੀ ਸਮੱਸਿਆ ਵਧ ਸਕਦੀ ਹੈ ਅਤੇ ਇੰਟਰਨੈੱਟ ਸਪੀਡ ਘੱਟ ਹੋ ਸਕਦੀ ਹੈ।
ਟਾਵਰ ਐਂਡ ਇਨਫ੍ਰਾਸਟਰੱਕਚਰ ਪ੍ਰੋਵਾਈਡਰਸ ਐਸੋਸੀਏਸ਼ਨ (ਟੀ. ਏ. ਆਈ. ਪੀ. ਏ.) ਨੇ ਇਕ ਬਿਆਨ 'ਚ ਕਿਹਾ ਹੈ ਕਿ ਦਿੱਲੀ 'ਚ 11,500 ਮੋਬਾਈਲ ਟਾਵਰ ਲੱਗੇ ਹੋਏ ਹਨ ਅਤੇ 1,150 ਅਤੇ ਟਾਵਰਾਂ ਦੀ ਜ਼ਰੂਰਤ ਹੈ ਤਾਂ ਕਿ ਗਾਹਕਾਂ ਨੂੰ ਨਿਰਵਿਘਨ ਦੂਰਸੰਚਾਰ ਸੇਵਾਵਾਂ ਮਿਲ ਸਕਣ। ਇਨ੍ਹਾਂ ਵਾਧੂ ਟਾਵਰਾਂ ਨੂੰ ਲਾਉਣ ਲਈ ਅਜੇ ਮਨਜ਼ੂਰੀ ਨਹੀਂ ਮਿਲੀ ਹੈ। ਕਾਲ ਡਰਾਪ ਤੋਂ ਮਤਲਬ ਹੈ ਕਿ ਮੋਬਾਈਲ ਤੋਂ ਗੱਲ ਕਰਨ ਵੇਲੇ ਅਚਾਨਕ ਕਾਲ ਕੱਟੀ ਜਾਣਾ ਜਾਂ ਫੋਨ ਨਾ ਮਿਲਣਾ ਹੁੰਦਾ ਹੈ।  ਸੰਗਠਨ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਕੋਲ 48 ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਪਈ ਹੈ ਇਸ ਦੇ ਬਾਵਜੂਦ ਇਨ੍ਹਾਂ ਮੋਬਾਈਲ ਟਾਵਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਅਨੁਸਾਰ ਐੱਮ. ਸੀ. ਡੀ. ਦੇ ਇਸ ਕਦਮ ਨਾਲ ਵਪਾਰ ਸਰਲਤਾ ਪ੍ਰਭਾਵਿਤ ਹੋਵੇਗੀ, ਦੂਰਸੰਚਾਰ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਗਾਹਕਾਂ ਦੀ ਵਧਦੀ ਡਾਟਾ ਜ਼ਰੂਰਤ ਨੂੰ ਪੂਰਾ ਕਰਨ 'ਤੇ ਅਸਰ ਪਵੇਗਾ।


Related News