ਦਿੱਲੀ ਦੇ ਮੰਤਰੀ ਦਾ ਟਵਿਟਰ ਅਕਾਊਂਟ ਹੈਕ
Friday, Nov 22, 2019 - 11:39 PM (IST)

ਨਵੀਂ ਦਿੱਲੀ – ਦਿੱਲੀ ਦੇ ਸਮਾਜਿਕ ਨਿਆਂ ਮੰਤਰੀ ਰਾਜਿੰਦਰਪਾਲ ਗੌਤਮ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਉਨ੍ਹਾਂ ਦੇ ਅਕਾਊਂਟ ਤੋਂ ‘ਧਾਰਮਿਕ ਪ੍ਰਤੀਕ ਸਬੰਧੀ ਟਵੀਟ’ ਕੀਤੇ ਗਏ। ‘ਆਪ’ ਨੇਤਾ ਨੇ ਟਵੀਟ ਕੀਤਾ,‘‘ਮੈਂ ਇਸ ਸਬੰਧ ਵਿਚ ਅਗਲੀ ਕਾਰਵਾਈ ਕਰਾਂਗਾ। ਮੈਂ ਹਰ ਧਰਮ ਦਾ ਸਤਿਕਾਰ ਕਰਦਾ ਹਾਂ।’’