ਦਿੱਲੀ ਮੈਟਰੋ ਦੀ ਯੈਲੋ ਲਾਈਨ ''ਚ ਆਈ ਤਕਨੀਕੀ ਖਰਾਬੀ, ਯਾਤਰੀ ਪਰੇਸ਼ਾਨ

Tuesday, May 21, 2019 - 02:19 PM (IST)

ਦਿੱਲੀ ਮੈਟਰੋ ਦੀ ਯੈਲੋ ਲਾਈਨ ''ਚ ਆਈ ਤਕਨੀਕੀ ਖਰਾਬੀ, ਯਾਤਰੀ ਪਰੇਸ਼ਾਨ

ਨਵੀਂ ਦਿੱਲੀ—ਦਿੱਲੀ ਮੈਟਰੋ ਦੀ ਯੈਲੋ ਲਾਈਨ 'ਚ ਅੱਜ ਭਾਵ ਮੰਗਲਵਾਰ ਸਵੇਰੇ ਤਕਨੀਕੀ ਖਰਾਬੀ ਆਉਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਮੇਂਪੁਰ ਬਾਦਲੀ ਤੋਂ ਹੁੱਡਾ ਸਿਟੀ ਸੈਂਟਰ ਤੱਕ ਚੱਲਣ ਵਾਲੀ ਯੈਲੋ ਲਾਈਨ ਮੈਟਰੋ 'ਚ ਛੱਤਰਪੁਰ ਸਟੇਸ਼ਨ ਦੇ ਕੋਲ ਇੱਕ ਤਾਰ ਟੁੱਟਣ ਕਾਰਨ ਯਾਤਰੀਆਂ ਲਈ ਮੁਸੀਬਤ ਬਣ ਗਈ। 

ਡੀ. ਐੱਮ. ਆਰ. ਸੀ. ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਜਲਦ ਹੀ ਸਮੱਸਿਆ ਨੂੰ ਸੁਲਝਾਇਆ ਜਾਵੇਗਾ ਫਿਲਹਾਲ ਰਿਪੇਅਰ ਦਾ ਕੰਮ ਜਾਰੀ ਹੈ। ਮੈਟਰੋ ਦੇ ਤਕਨੀਕੀ ਮਾਹਿਰ ਅਤੇ ਅਧਿਕਾਰੀ ਜਲਦੀ ਤੋਂ ਜਲਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਡੀ. ਐੱਮ. ਆਰ. ਸੀ. ਨੇ ਸੁਲਤਾਨਪੁਰ ਤੋਂ ਕੁਤਬੁਮੀਨਾਰ ਤੱਕ ਯਾਤਰੀਆਂ ਲਈ ਫੀਡਰ ਬੱਸ ਸਰਵਿਸ ਸ਼ੁਰੂ ਕੀਤੀ ਹੈ। ਯੈਲੋ ਲਾਈਨ ਦਿੱਲੀ ਦੀ ਸਭ ਤੋਂ ਰੁੱਝੇ ਹੋਏ ਰੂਟ 'ਚੋਂ ਇੱਕ ਹੈ।


author

Iqbalkaur

Content Editor

Related News