ਦਿੱਲੀ ਮੈਟਰੋ ''ਚ ਸਫ਼ਰ ਕਰਨ ਵਾਲਿਆਂ ਲਈ ਖ਼ਾਸ ਖ਼ਬਰ, IPL ਮੈਚਾਂ ਦੌਰਾਨ ਮਿਲੇਗੀ ਇਹ ਸਹੂਲਤ
Wednesday, Apr 05, 2023 - 03:46 AM (IST)
ਨੈਸ਼ਨਲ ਡੈਸਕ: ਦਿੱਲੀ ਵਿਚ ਅਰੁਣ ਜੇਤਲੀ ਸਟੇਡੀਅਮ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਦੇ ਦਿਨਾਂ ਵਿਚ ਏਅਰਪੋਰਟ ਐਕਸਪ੍ਰੈੱਸ ਲਾਈਨ ਨੂੰ ਛੱਡ ਕੇ ਦਿੱਲੀ ਮੈਟਰੋ ਦੀਆਂ ਸਾਰੀਆਂ ਲਾਈਨਾਂ 'ਤੇ ਅਖ਼ੀਰਲੀ ਟ੍ਰੇਨ ਦਾ ਸਮਾਂ ਤਕਰੀਬਨ 30-45 ਮਿਨਟ ਵਧਾ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਦੀਪਕ 'ਬਾਕਸਰ' ਨੂੰ ਅੱਜ ਲਿਆਂਦਾ ਜਾਵੇਗਾ ਦਿੱਲੀ, ਮੈਕਸੀਕੋ ਤੋਂ ਕੀਤਾ ਗਿਆ ਸੀ ਗ੍ਰਿਫ਼ਤਾਰ
ਅਰੁਣ ਜੇਤਲੀ ਸਟੇਡੀਅਮ ਦਿੱਲੀ ਗੇਟ ਮੈਟਰੋ ਸਟੇਸ਼ਨ ਨਾਲ ਲਗਦਾ ਹੈ। ਦਿੱਲੀ ਮੈਟਰੋ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ DMRC ਸਾਰੀਆਂ ਲਾਈਨਾਂ (ਏਅਰਪੋਰਟ ਲਾਈਨ ਨੂੰ ਛੱਡ ਕੇ) 'ਤੇ ਆਪਣੀ ਅਖ਼ੀਰਲੀ ਟ੍ਰੇਨ ਦੇ ਸਮੇਂ ਵਿਚ ਤਕਰੀਬਨ 30-45 ਮਿਨਟ ਦਾ ਵਿਸਥਾਰ ਕਰੇਗੀ, ਤਾਂ ਜੋ ਦਰਸ਼ਕ ਅਸਾਨੀ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ।
ਇਹ ਖ਼ਬਰ ਵੀ ਪੜ੍ਹੋ - ਔਰਤ ਨਾਲ ਦਰਿੰਦਗੀ, ਗੈਂਗਰੇਪ ਤੋਂ ਬਾਅਦ ਪੱਥਰ ਮਾਰ-ਮਾਰ ਕੇ ਕੀਤਾ ਕਤਲ, ਫ਼ਿਰ ਹਾਈਵੇਅ 'ਤੇ ਸੁੱਟੀ ਲਾਸ਼
IPL ਮੈਚ 4,11,20 ਤੇ 29 ਅਪ੍ਰੈਲ ਅਤੇ 6,13 ਤੇ 20 ਮਈ ਨੂੰ ਹੋਣਗੇ। ਅਧਿਕਾਰੀਆਂ ਨੇ ਕਿਹਾ ਕਿ ਆਮ ਸਮੇਂ ਵਿਚ ਵਾਧੂ ਟ੍ਰੇਨ ਦੀ ਅਵਾਜਾਈ ਦੀ ਯੋਜਨਾ ਇਸ ਤਰ੍ਹਾਂ ਬਣਾਈ ਗਈ ਹੈ ਕਿ ਉਹ ਰਾਜੀਵ ਚੌਕ, ਮੰਡੀ ਹਾਊਸ, ਕਸ਼ਮੀਰੀ ਗੇਟ, ਕੀਰਤੀ ਨਗਰ, ਇੰਦਰਲੋਕ ਤੇ ਲਾਜਪਤ ਨਗਰ ਦੇ ਇੰਚਰਚੇਂਟ ਸਟੇਸ਼ਨਾਂ ਤੋਂ ਸਾਰੀਆਂ ਦਿਸ਼ਾਵਾਂ ਵਿਚ ਸੰਪਰਕ ਸੇਵਾ ਪ੍ਰਦਾਨ ਕਰਨ। ਮੈਚ ਦੇ ਦਿਨਾਂ ਵਿਚ ਯਾਤਰੀਆਂ ਦੀ ਸਹੂਲਤ ਲਈ ਦਿੱਲੀ ਗੇਟ ਮੈਟਰੋ ਸਟੇਸ਼ਨ 'ਤੇ ਵਾਧੂ ਟੋਕਨ ਵੈਂਡਿੰਗ ਮਸ਼ੀਨ, ਪ੍ਰੀ-ਵੇਂਟੇਡ ਟੋਕਨ ਕਾਊਂਟਰ ਤੇ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।