MCD ਚੋਣ ਨਤੀਜੇ: ਚੱਲਿਆ ‘ਆਪ’ ਦਾ ਝਾੜੂ, ਢਾਹਿਆ BJP ਦਾ 15 ਸਾਲ ਦਾ ‘ਕਿਲ੍ਹਾ’

12/07/2022 3:46:40 PM

ਨਵੀਂ ਦਿੱਲੀ- ਦਿੱਲੀ ਨਗਰ ਨਿਗਮ (MCD) ਦੇ ਹੁਣ ਤੱਕ ਦੇ ਨਤੀਜਿਆਂ ’ਚ ਆਮ ਆਦਮੀ ਪਾਰਟੀ (ਆਪ) ਨੇ ਬਹੁਮਤ ਤੋਂ ਪਾਰ 134 ਸੀਟਾਂ ਨਾਲ ਜਿੱਤ ਦਰਜ ਕਰ ਲਈ ਹੈ। MCD 'ਤੇ 15 ਸਾਲਾਂ ਤੋਂ ਰਾਜ ਕਰ ਰਹੀ ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈ। ਆਮ ਆਦਮੀ ਪਾਰਟੀ (ਆਪ) ਨੇ 132 ਸੀਟਾਂ ਜਿੱਤੀਆਂ ਜਦਕਿ ਭਾਜਪਾ ਨੂੰ 104 ਸੀਟਾਂ ਹਾਸਲ ਹੋਈਆਂ। ਉੱਥੇ ਹੀ ਕਾਂਗਰਸ ਸਿਰਫ਼ 9 ਸੀਟਾਂ ’ਤੇ ਹੀ ਜਿੱਤ ਦਰਜ ਕਰ ਸਕੀ। ਦੱਸ ਦੇਈਏ ਕਿ ਬਹੁਮਤ ਲਈ ਕਿਸੇ ਵੀ ਪਾਰਟੀ ਨੂੰ MCD ਵਿਚ 250 ਵਾਰਡਾਂ ’ਚੋਂ 126 ਸੀਟਾਂ ਦੀ ਲੋੜ ਸੀ ਪਰ ‘ਆਪ’ ਨੇ ਬਹੁਮਤ ਦਾ ਅੰਕੜਾ ਵੀ ਪਾਰ ਕਰ ਕੇ ਇਤਿਹਾਸ ਜਿੱਤ ਦਰਜ ਕੀਤੀ ਹੈ।

ਇਹ ਵੀ ਪੜ੍ਹੋ- MCD ਚੋਣ ਨਤੀਜੇ : ਵੋਟਾਂ ਦੀ ਗਿਣਤੀ ਜਾਰੀ, ਸ਼ੁਰੂਆਤੀ ਰੁਝਾਨਾਂ 'ਚ 'ਆਪ' ਅਤੇ ਭਾਜਪਾ 'ਚ ਤਿੱਖਾ ਮੁਕਾਬਲਾ

ਪਾਰਟੀ  ਲੀਡ ਜਿੱਤੇ
‘ਆਪ’ 00 134
ਭਾਜਪਾ 00 104
ਕਾਂਗਰਸ0 00 09
ਹੋਰ 00 03

ਸਖ਼ਤ ਸੁਰੱਖਿਆ ਦਰਮਿਆਨ 42 ਵੋਟਿੰਗ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਜਾਮਾ ਮਸਜਿਦ ਵਾਰਡ ਤੋਂ ‘ਆਪ’ ਦੀ ਸੁਲਤਾਨਾ ਆਬਾਦ ਨੇ, ਦਰਿਆਗੰਜ ਸੀਟ ’ਤੇ ਪਾਰਟੀ ਦੀ ਸਾਰਿਕਾ ਚੌਧਰੀ ਨੇ, ਜਦਕਿ ਰੰਜੀਤ ਨਗਰ ਸੀਟ ਤੋਂ ਪਾਰਟੀ ਉਮੀਦਵਾਰ ਅੰਕੁਸ਼ ਨਾਰੰਗ ਨੇ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ (ਆਪ) ਦੇ ਟਰਾਂਸਜੈਂਡਰ ਉਮੀਦਵਾਰ ਬੌਬੀ ਨੇ ਸੁਲਤਾਨਪੁਰੀ ਏ ਤੋਂ ਜਿੱਤ ਦਰਜ ਕੀਤੀ ਹੈ। ਉੱਥੇ ਹੀ ਲਕਸ਼ਮੀ ਨਗਰ ’ਚ ਭਾਜਪਾ ਦੀ ਅਲਕਾ ਰਾਘਵ ਨੇ ਜਿੱਤ ਦਰਜ ਕੀਤੀ ਹੈ। ਰੋਹਿਣੀ ਡੀ ਤੋਂ ਪਾਰਟੀ ਉਮੀਦਵਾਰ ਸਮਿਤਾ ਨੇ ਵੀ ਜਿੱਤ ਦਰਜ ਕੀਤੀ ਹੈ।

ਇਹ ਵੀ ਪੜ੍ਹੋ-  ਮਾਂ ਦਾ ਫ਼ੈਸਲਾ ਹੀ ਆਖ਼ਰੀ: HC ਨੇ 33 ਹਫ਼ਤਿਆਂ ਦੀ ਗਰਭਵਤੀ ਔਰਤ ਨੂੰ ਗਰਭਪਾਤ ਕਰਾਉਣ ਦੀ ਦਿੱਤੀ ਇਜਾਜ਼ਤ

ਨਤੀਜਿਆਂ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਲੋਕਾਂ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ। ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ 4 ਦਸੰਬਰ ਨੂੰ ਚੋਣਾਂ ਹੋਈਆਂ ਸਨ, ਜਿਸ ਵਿਚ 1,349 ਉਮੀਦਵਾਰਾਂ ਦੀ ਕਿਸਮਤ EVM ’ਚ ਕੈਦ ਹੋ ਗਈ ਸੀ। MCD ਚੋਣਾਂ ਵਿਚ 50.48 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ। ਦਿੱਲੀ ਨਗਰ ਨਿਗਮ ਚੋਣਾਂ ’ਤੇ ਪਿਛਲੇ 15 ਸਾਲਾਂ ਤੋਂ ਭਾਜਪਾ ਕਾਬਿਜ਼ ਹੈ। 

ਇਹ ਵੀ ਪੜ੍ਹੋ- ਲਖੀਮਪੁਰ ਖੀਰੀ ਹਿੰਸਾ ਕਾਂਡ: ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ


Tanu

Content Editor

Related News