ਇਸ ਤਾਰੀਖ਼ ਨੂੰ ਹੋਵੇਗੀ MCD ਮੇਅਰ ਦੀ ਚੋਣ, LG ਨੇ ਦਿੱਲੀ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
Saturday, Feb 18, 2023 - 04:53 PM (IST)
ਨਵੀਂ ਦਿੱਲੀ- ਕਈ ਵਾਰ ਟਲਦੀ ਆ ਰਹੀ MCD ਮੇਅਰ ਦੀ ਚੋਣ ਲਈ ਹੁਣ 22 ਫਰਵਰੀ ਦੀ ਤਾਰੀਖ਼ ਤੈਅ ਹੋਈ ਹੈ। ਦਿੱਲੀ ਸਰਕਾਰ ਵਲੋਂ ਉਪ ਰਾਜਪਾਲ (LG) ਵੀ. ਕੇ. ਸਕਸੈਨਾ ਨੂੰ ਇਸ ਤਾਰੀਖ਼ 'ਤੇ ਮੇਅਰ ਚੁਣਨ ਦੀ ਸਿਫਾਰਿਸ਼ ਕੀਤੀ ਗਈ ਸੀ, ਜਿਸ 'ਤੇ ਉਨ੍ਹਾਂ ਸਹਿਮਤੀ ਦੇ ਦਿੱਤੀ ਹੈ। ਮੇਅਰ ਚੋਣ 22 ਫਰਵਰੀ 2023 ਨੂੰ MCD ਦੇ ਸਿਵਿਕ ਸੈਂਟਰ ਵਿਚ ਸਵੇਰੇ 11 ਵਜੇ ਹੋਵੇਗੀ। ਦੱਸ ਦੇਈਏ ਕਿ MCD ਮੇਅਰ, ਡਿਪਟੀ ਮੇਅਰ ਅਤੇ ਸਟੈਂਡਿੰਗ ਕਮੇਟੀ ਦੇ 6 ਮੈਂਬਰਾਂ ਦੀ ਚੋਣ ਨੂੰ ਲੈ ਕੇ 3 ਵਾਰ ਚੋਣਾਂ ਟਲ ਚੁੱਕੀਆਂ ਹਨ।
ਇਹ ਵੀ ਪੜ੍ਹੋ- ਦਿੱਲੀ ਮੇਅਰ ਚੋਣ; ਕੇਜਰੀਵਾਲ ਬੋਲੇ- SC ਨੇ LG ਅਤੇ ਭਾਜਪਾ ਦੀ ਸਾਜਿਸ਼ ਕੀਤੀ ਨਾਕਾਮ
ਇਸ ਤੋਂ ਪਹਿਲਾਂ MCD ਮੇਅਰ ਚੋਣ ਨਾਲ ਜੁੜੇ ਮਾਮਲੇ 'ਚ ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਉਪ ਰਾਜਪਾਲ (LG) ਵੱਲੋਂ ਨਾਮਜ਼ਦ ਕੀਤੇ ਗਏ 10 ਕੌਂਸਲਰ ਮੇਅਰ ਦੀ ਚੋਣ 'ਚ ਵੋਟ ਨਹੀਂ ਪਾਉਣਗੇ। ਅਦਾਲਤ ਨੇ ਕਿਹਾ ਕਿ ਅਸੀਂ MCD ਅਤੇ LG ਦੀ ਇਸ ਦਲੀਲ ਨੂੰ ਸਵੀਕਾਰ ਨਹੀਂ ਕਰ ਰਹੇ ਹਾਂ ਕਿ ਨਾਮਜ਼ਦ ਕੌਂਸਲਰ ਪਹਿਲੀ ਮੀਟਿੰਗ 'ਚ ਵੋਟ ਪਾ ਸਕਦੇ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਮੇਅਰ ਦੀ ਚੋਣ ਲਈ ਪਹਿਲੀ ਮੀਟਿੰਗ ਲਈ 24 ਘੰਟਿਆਂ ਦੇ ਅੰਦਰ ਨੋਟਿਸ ਜਾਰੀ ਕੀਤਾ ਜਾਵੇ। ਅਦਾਲਤ ਨੇ ਕਿਹਾ ਕਿ ਨੋਟਿਸ ਵਿਚ ਮੇਅਰ ਚੋਣ ਅਤੇ ਹੋਰ ਚੋਣਾਂ ਦੀ ਤਾਰੀਖ਼ ਦਾ ਵੀ ਜ਼ਿਕਰ ਕੀਤਾ ਜਾਵੇ।
ਇਹ ਵੀ ਪੜ੍ਹੋ- ਦਿੱਲੀ ਮੇਅਰ ਚੋਣ ਨੂੰ ਲੈ ਕੇ 'ਆਪ' ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
'ਆਪ' ਨੇਤਾ ਡਾ. ਸ਼ੈਲੀ ਓਬਰਾਏ ਨੇ ਨਾਮਜ਼ਦ ਮੈਂਬਰਾਂ ਨੂੰ ਚੋਣਾਂ 'ਚ ਵੋਟ ਪਾਉਣ ਦੀ ਇਜਾਜ਼ਤ ਦੇਣ ਦੇ LG ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਇਸ ਦੇ ਨਾਲ ਹੀ ਜਲਦੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ। 'ਆਪ' ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ ਅਤੇ ਉਨ੍ਹਾਂ ਦੀਆਂ ਦੋਵੇਂ ਮੁੱਖ ਮੰਗਾਂ ਮੰਨ ਲਈਆਂ ਗਈਆਂ ਹਨ। ਚੀਫ਼ ਜਸਟਿਸ ਨੇ ਕਿਹਾ ਕਿ ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਪਹਿਲੀ ਮੀਟਿੰਗ ਵਿਚ ਮੇਅਰ ਦੀ ਚੋਣ ਕੀਤੀ ਜਾਵੇ।
ਇਹ ਵੀ ਪੜ੍ਹੋ- ਪਿਤਾ ਦਾ ਸੀਨਾ ਮਾਣ ਨਾਲ ਹੋਇਆ ਚੌੜਾ, ਜਦੋਂ IPS ਪੁੱਤ ਨੇ ਪਿਤਾ ਦੇ ਮੋਢੇ 'ਤੇ ਲਾਏ ਸਟਾਰ