ਜਦੋਂ ਆਪਣੇ ਦੇਸ਼ ''ਚ ਲੋਕ ਮਰ ਰਹੇ ਹਨ, ਉਦੋਂ ਟੀਕੇ ਨਿਰਯਾਤ ਕਰਨਾ ਕੇਂਦਰ ਦਾ ਭਿਆਨਕ ਅਪਰਾਧ : ਸਿਸੋਦੀਆ
Sunday, May 09, 2021 - 06:40 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟੀਕੇ ਨਿਰਯਾਤ ਕਰਨ ਨੂੰ ਲੈ ਕੇ ਐਤਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਸਿਸੋਦੀਆ ਨੇ ਕਿਹਾ ਕਿ ਜੇਕਰ ਆਪਣੇ ਦੇਸ਼ 'ਚ ਲੋਕਾਂ ਨੂੰ ਪਹਿਲੇ ਟੀਕੇ ਲਗਾਏ ਜਾਂਦੇ ਤਾਂ ਵੱਡੀ ਗਿਣਤੀ 'ਚ ਜੀਵਨ ਬਚਾਏ ਜਾ ਸਕਦੇ ਸਨ। ਸਿਸੋਦੀਆ ਨੇ ਆਨਲਾਈਨ ਪ੍ਰੈੱਸ ਵਾਰਤਾ 'ਚ ਦੋਸ਼ ਲਗਾਇਆ,''ਜਦੋਂ ਸਾਡੇ ਆਪਣੇ ਦੇਸ਼ 'ਚ ਲੋਕ ਮਰ ਰਹੇ ਸਨ, ਉਸ ਸਮੇਂ ਕੇਂਦਰ ਨੇ ਸਿਰਫ਼ ਆਪਣੀ ਅਕਸ ਪ੍ਰਬੰਧਨ ਲਈ ਹੋਰ ਦੇਸ਼ਾਂ ਨੂੰ ਟੀਕੇ ਦੀ ਵਿਕਰੀ ਕੀਤੀ, ਜੋ ਕਿ ਕੇਂਦਰ ਸਰਕਾਰ ਵਲੋਂ ਕੀਤਾ ਗਿਆ ਭਿਆਨਕ ਅਪਰਾਧ ਹੈ।''
ਇਕ ਅਖ਼ਬਾਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਨੇ 93 ਦੇਸ਼ਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਵਿਕਰੀ ਕੀਤੀ, ਜਿਨ੍ਹਾਂ 'ਚੋਂ 60 ਫੀਸਦੀ 'ਚ ਇਨਫੈਕਸ਼ਨ ਕੰਟਰੋਲ 'ਚ ਸੀ ਅਤੇ ਉੱਥੇ ਵਾਇਰਸ ਕਾਰਨ ਲੋਕਾਂ ਨੂੰ ਜਾਨ ਦਾ ਖ਼ਤਰਾ ਨਹੀਂ ਸੀ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ ਦੀ ਦੂਜੀ ਲਹਿਰ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਦੀ ਜਾਨ ਚੱਲੀ ਗਈ। ਉਨ੍ਹਾਂ ਕਿਹਾ ਕਿ ਜੇਕਰ ਟੀਕੇ ਦਾ ਨਿਰਯਾਤ ਕਰਨ ਦੀ ਬਜਾਏ ਇਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੁੰਦਾ ਤਾਂ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਸਿਸੋਦੀਆ ਨੇ ਕਿਹਾ ਕਿ ਕੇਂਦਰ ਨੂੰ ਹੁਣ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਦੇਸ਼ 'ਚ ਬਣੇ ਟੀਕੇ ਇਸ ਦੀ ਕਮੀ ਦਾ ਸਾਹਮਣਾ ਕਰ ਰਹੇ ਸੂਬਿਆਂ ਨੂੰ ਉਪਲੱਬਧ ਕਰਵਾਏ ਜਾਣ।
ਇਹ ਵੀ ਪੜ੍ਹੋ : ਰਾਹੁਲ ਨੇ ਕੋਵਿਡ ਮਹਾਮਾਰੀ ਨੂੰ 'ਮੋਵਿਡ' ਮਹਾਮਾਰੀ ਕਹਿ ਕੇ ਉਡਾਇਆ PM ਮੋਦੀ ਦਾ ਮਜ਼ਾਕ