ਦਿੱਲੀ ''ਚ ਤਾਲਾਬੰਦੀ ਲਗੇਗੀ ਜਾਂ ਨਹੀਂ, ਜਾਣੋ ਕੀ ਬੋਲੇ ਅਰਵਿੰਦ ਕੇਜਰੀਵਾਲ

Saturday, Apr 10, 2021 - 03:59 PM (IST)

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਤਾਲਾਬੰਦੀ ਦੇ ਖ਼ਦਸ਼ੇ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ 'ਚ ਹਾਲੇ ਤਾਲਾਬੰਦੀ ਨਹੀਂ ਲੱਗੇਗੀ ਪਰ ਕੁਝ ਨਵੀਆਂ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ। ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8521 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 39 ਲੋਕਾਂ ਦੀ ਮੌਤ ਹੋਈ ਹੈ। ਇਸ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਸਾਡੇ ਕੋਲ ਕੋਰੋਨਾ ਵੈਕਸੀਨ ਦੀ ਪੂਰੀ ਡੋਜ਼ ਹੋਵੇ ਅਤੇ ਉਮਰ ਦੀ ਹੱਦ ਹਟਾ ਦਿੱਤੀ ਜਾਵੇ ਤਾਂ ਰਾਜਧਾਨੀ ਦੇ ਸਾਰੇ ਲੋਕਾਂ ਨੂੰ 2-3 ਮਹੀਨਿਆਂ 'ਚ ਵੈਕਸੀਨ ਲਗਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਕੋਵਿਡ-19: ਦਿੱਲੀ ਦੇ ਸਾਰੇ ਸ‍ਕੂਲ ਅਗਲੇ ਹੁਕਮ ਤੱਕ ਬੰਦ

ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਹਾਲੇ ਕੋਰੋਨਾ ਵੈਕਸੀਨ ਦਾ 7-10 ਦਿਨ ਦਾ ਸਟਾਕ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਵੈਕਸੀਨ ਨੂੰ ਲੈ ਕੇ ਉਮਰ ਦੀ ਹੱਦ ਹਟਾਉਣ ਅਤੇ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਕਰਨ ਦੀ ਜ਼ਰੂਰਤ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਪਿਛਲੇ ਕਈ ਰਿਕਾਰਡ ਟੁੱਟਣਗੇ, ਕਿਉਂਕਿ ਦਿੱਲੀ ਦੀ ਪੀਕ ਅਪ੍ਰੈਲ ਦੇ ਆਖ਼ਰੀ ਹਫ਼ਤੇ 'ਚ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਦੋਂ ਤੱਕ ਦਿੱਲੀ 'ਚ ਨਵੇਂ ਮਮਲੇ 15 ਤੋਂ 18 ਹਜ਼ਾਰ ਤੱਕ ਪਹੁੰਚਣ ਦੀ ਗੱਲ ਕਹੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ ਦੀ ਇਹ ਚੌਥੀ ਲਹਿਰ ਹੈ। 

ਇਹ ਵੀ ਪੜ੍ਹੋ : ਸਰ ਗੰਗਾਰਾਮ ਹਸਪਤਾਲ ਤੋਂ ਬਾਅਦ ਹੁਣ ਦਿੱਲੀ ਏਮਜ਼ ਦੇ 35 ਡਾਕਟਰਾਂ ਨੂੰ ਹੋਇਆ ਕੋਰੋਨਾ

ਕੇਜਰੀਵਾਲ ਨੇ ਤਾਲਾਬੰਦੀ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਫਿਲਹਾਲ ਤਾਲਾਬੰਦੀ ਨਹੀਂ ਕੁਝ ਪਾਬੰਦੀਆਂ ਦੀ ਜ਼ਰੂਰਤ ਹੈ, ਜਿਸ ਦੀ ਸੂਚਨਾ ਅੱਜ ਜਾਂ ਕੱਲ 'ਚ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ 'ਚ ਕੋਵਿਡ ਸੈਂਟਰ ਬਣਾਏ ਜਾ ਰਹੇ ਹਨ, ਕੁਝ ਸ਼ੁਰੂ ਵੀ ਹੋ ਚੁਕੇ ਹਨ। ਦਿੱਲੀ 'ਚ ਕੋਰੋਨਾ ਦੇ ਵੱਧਦੇ ਕਹਿ ਕਾਰਨ ਨਾਈਟ ਕਰਫਿਊ ਤੋਂ ਬਾਅਦ ਦਿੱਲੀ 'ਚ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News