ਦਿੱਲੀ ''ਚ ਸਿੰਧੀਆ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

03/12/2020 11:55:43 AM

ਨਵੀਂ ਦਿੱਲੀ— ਕਾਂਗਰਸ ਦਾ 'ਹੱਥ' ਛੱਡ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਏ ਮੱਧ ਪ੍ਰਦੇ ਦੇ 'ਮਹਾਰਾਜ' ਜਿਓਤਿਰਾਦਿਤਿਆ ਸਿੰਧੀਆ ਵੀਰਵਾਰ ਨੂੰ ਭੋਪਾਲ ਪਹੁੰਚਣਗੇ। ਮੱਧ ਪ੍ਰਦੇਸ਼ ਜਾਣ ਤੋਂ ਪਹਿਲਾਂ ਜਿਓਤਿਰਾਦਿਤਿਆ ਸਿੰਧੀਆ ਨੇ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸਿੰਧੀਆ ਇੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਮਿਲੇ। ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਸਿੰਧੀਆ ਦੀ ਇਹ ਪਹਿਲੀ ਰਸਮੀ ਮੁਲਾਕਾਤ ਸੀ।

PunjabKesariਵੀਰਵਾਰ ਸਵੇਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕੇ ਲਿਖਿਆ ਕਿ ਅੱਜ ਜਿਓਤਿਰਾਦਿਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ। ਮੈਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦੇ ਭਾਜਪਾ 'ਚ ਆਉਣ ਨਾਲ ਮੱਧ ਪ੍ਰਦੇਸ਼ 'ਚ ਜਨਤਾ ਦੀ ਸੇਵਾ ਕਰਨ 'ਚ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ। ਸ਼ਾਹ ਤੋਂ ਪਹਿਲਾਂ ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕੀਤੀ।

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸਿੰਧੀਆ ਨੇ ਦਿੱਲੀ 'ਚ ਭਾਜਪਾ ਜੁਆਇਨ ਕੀਤੀ, ਇਸ ਦੌਰਾਨ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਵੀ ਮੌਜੂਦ ਰਹੇ ਸਨ। ਪਾਰਟੀ ਜੁਆਇਨ ਕਰਨ ਦੇ ਕੁਝ ਹੀ ਦੇਰ ਬਾਅਦ ਭਾਜਪਾ ਨੇ ਸਿੰਧੀਆ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਲੈ ਲਿਆ।


DIsha

Content Editor

Related News