ਕੋਰੋਨਾ ਮਾਮਲੇ ''ਚ ਦਿੱਲੀ ਬਣਿਆ ਦੁਨੀਆ ਦਾ ਸਭ ਤੋਂ ਖ਼ਰਾਬ ਸ਼ਹਿਰ
Tuesday, Nov 17, 2020 - 02:13 AM (IST)
ਨਵੀਂ ਦਿੱਲੀ - ਜਾਨਲੇਵਾ ਕੋਰੋਨਾ ਵਾਇਰਸ ਨੇ ਦਿੱਲੀ 'ਚ ਇੱਕ ਵਾਰ ਫਿਰ ਤਬਾਹੀ ਮਚਾ ਦਿੱਤੀ ਹੈ। ਨਵੰਬਰ ਮਹੀਨੇ 'ਚ ਰੋਜ਼ਾਨਾ ਕੋਰੋਨਾ ਕੇਸਾਂ 'ਚ ਵਾਧਾ ਹੋ ਰਿਹਾ ਹੈ ਅਤੇ ਦਿੱਲੀ ਭਾਰਤ ਹੀ ਨਹੀਂ, ਦੁਨੀਆ ਦੇ ਕਿਸੇ ਵੀ ਸ਼ਹਿਰ ਦੀ ਤੁਲਨਾ 'ਚ ਰੋਜ਼ਾਨਾ ਨਵੇਂ ਕੇਸਾਂ ਨੂੰ ਲੈ ਕੇ ਹੁਣ ਤੱਕ ਸਭ ਤੋਂ ਖ਼ਰਾਬ ਹਾਲਤ ਹੈ। ਜਾਨਸ ਹਾਪਕਿੰਸ ਯੂਨੀਵਰਸਿਟੀ 'ਚ ਸਥਿਤ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ ਨੇ ਦੁਨੀਆ ਦੇ ਉਨ੍ਹਾਂ ਦੇਸ਼ਾਂ ਦਾ ਡਾਟਾ ਇਕੱਠਾ ਕੀਤਾ ਜੋ ਕੋਰੋਨਾ ਕੇਸਾਂ ਨੂੰ ਰਿਪੋਰਟ ਕਰ ਰਹੇ ਹਨ।
ਅੰਗਰੇਜ਼ੀ ਨਿਊਜ਼ ਵੈੱਬਸਾਈਟ ਇੰਡੀਆ ਟੂਡੇ ਦੀ ਖ਼ਬਰ ਮੁਤਾਬਕ ਡਾਟਾ ਵਿਸ਼ਲੇਸ਼ਣ 'ਚ ਇਹ ਗੱਲ ਸਾਹਮਣੇ ਆਇਆ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਬਾਅਦ ਕਈ ਦਿਨਾਂ 'ਤੇ ਦਿੱਲੀ ਦੇ ਰੋਜ਼ਾਨਾ ਕੋਰੋਨਾ ਅੰਕੜਿਆਂ ਦੀ ਹਾਲਤ ਕਾਫ਼ੀ ਚਿੰਤਾ ਵਾਲੀ ਹੈ। ਇਹ ਅੰਕੜੇ ਦੁਨੀਆ ਭਰ 'ਚ ਕਿਸੇ ਵੀ ਸ਼ਹਿਰ ਨਾਲ ਦੇਖੇ ਗਏ ਸਭ ਤੋਂ ਭੈੜੇ 10 ਦਿਨਾਂ ਦੇ ਅੰਕੜਿਆਂ 'ਚ ਸ਼ਾਮਲ ਹਨ। ਰੋਜ਼ਾਨਾ ਨਵੇਂ ਕੇਸਾਂ ਦੇ ਉੱਚੇ ਅੰਕੜੇ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬ੍ਰਾਜ਼ੀਲ ਦਾ ਸਾਓ ਪਾਉਲੋ ਸ਼ਹਿਰ ਹੀ ਦਿੱਲੀ ਦੇ ਨੇੜੇ ਹੈ।
ਅਗਸਤ ਦੇ ਮਹੀਨੇ 'ਚ ਤੇਜ਼ ਵਾਧੇ ਦੌਰਾਨ ਸਾਓ ਪਾਉਲੋ ਨੇ ਇਹ ਦਿਨ ਦੇਖੇ। ਨਿਊਯਾਰਕ 'ਚ ਅਪ੍ਰੈਲ ਦੇ ਮਹੀਨੇ 'ਚ ਤੇਜ਼ ਵਾਧੇ ਦੌਰਾਨ ਅਜਿਹੇ ਕਈ ਦਿਨ ਦੇਖੇ ਜਦੋਂ 5,000 ਤੋਂ ਜ਼ਿਆਦਾ ਕੇਸ ਰਿਪੋਰਟ ਹੋਏ ਪਰ 11 ਨਵੰਬਰ ਨੂੰ ਦਿੱਲੀ ਨੇ ਜੋ 8,593 ਨਵੇਂ ਕੇਸ ਦੇਖੇ, ਓਨੇ ਦੁਨੀਆ ਦੇ ਕਿਸੇ ਵੀ ਹੋਰ ਸ਼ਹਿਰ ਨੇ ਇੱਕ ਦਿਨ 'ਚ ਨਹੀਂ ਦੇਖੇ। ਪਿਛਲੇ 24 ਘੰਟੇ 'ਚ 3235 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ। ਇਕ ਦਿਨ 'ਚ 95 ਮਰੀਜ਼ਾਂ ਦੀ ਮੌਤ ਹੋਈ ਹੈ।