ਪਤਨੀ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ, ਫਿਰ ਬੋਲਿਆ—ਮਾਰ 'ਤਾ, ਲਾਸ਼ ਲੈ ਜਾਓ

Monday, Sep 23, 2019 - 10:49 AM (IST)

ਪਤਨੀ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ, ਫਿਰ ਬੋਲਿਆ—ਮਾਰ 'ਤਾ, ਲਾਸ਼ ਲੈ ਜਾਓ

ਨਵੀਂ ਦਿੱਲੀ— ਦਿੱਲੀ 'ਚ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ ਛੋਟੇ-ਛੋਟੇ ਟੁਕੜੇ ਕਰ ਕੇ ਉਸ ਨੂੰ ਸੈਪਟਿਕ ਟੈਂਕ 'ਚ ਪਾ ਦਿੱਤਾ। ਇਹ ਘਟਨਾ ਸ਼ਨੀਵਾਰ ਰਾਤ ਦੀ ਹੈ ਅਤੇ ਐਤਵਾਰ ਸਵੇਰ ਨੂੰ ਪਤੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਖੁਦ ਥਾਣੇ 'ਚ ਜਾ ਕੇ ਆਪਣੀ ਪਤਨੀ ਦੇ ਕਤਲ ਦੀ ਗੱਲ ਕਬੂਲੀ। ਇਸ ਤੋਂ ਪਹਿਲਾਂ ਉਸ ਨੇ ਸ਼ਨੀਵਾਰ ਦੀ ਰਾਤ ਨੂੰ ਆਪਣੇ ਸਹੁਰਿਆਂ ਨੂੰ ਫੋਨ ਕਰ ਕੇ ਕਿਹਾ ਕਿ 'ਮਾਰ ਦਿੱਤਾ.. ਲਾਸ਼ ਲੈ ਜਾਓ'। ਪਹਿਲਾਂ ਤਾਂ ਸਹੁਰਿਆਂ ਨੂੰ ਇਹ ਗੱਲ ਮਜ਼ਾਕ ਲੱਗੀ ਪਰ ਜਦੋਂ ਉਨ੍ਹਾਂ ਨੇ ਆਪਣੀ ਧੀ ਨੂੰ ਫੋਨ ਲਾਇਆ ਤਾਂ ਉਸ ਨੂੰ ਨਹੀਂ ਲੱਗਾ ਤਾਂ ਸ਼ੱਕ ਹੋਇਆ। ਜਦੋਂ ਉਹ ਲੋਕ ਮੌਕੇ 'ਤੇ ਪਹੁੰਚੇ ਤਾਂ ਦੋਸ਼ੀ ਪਤੀ ਥਾਣੇ ਜਾ ਚੁੱਕਾ ਸੀ।

PunjabKesari

ਇਹ ਵਾਰਦਾਤ ਦਿੱਲੀ ਦੇ ਪ੍ਰੇਮ ਨਗਰ ਇਲਾਕੇ ਦੀ ਹੈ। ਜਿੱਥੇ 27 ਸਾਲਾ ਸੀਮਾ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ। 33 ਸਾਲਾ ਆਸ਼ੂ ਹਾਰਡਵੇਅਰ ਇੰਜੀਨੀਅਰ ਹੈ, ਜੋ ਕਿ ਦਿੱਲੀ ਦੇ ਮਾਇਆਪੁਰੀ 'ਚ ਇਕ ਦੁਕਾਨ 'ਤੇ ਕੰਮ ਕਰਦਾ ਸੀ। ਆਸ਼ੂ ਦਾ 9 ਸਾਲ ਪਹਿਲਾਂ ਸੀਮਾ ਨਾਲ ਵਿਆਹ ਹੋਇਆ ਸੀ। ਦੋਹਾਂ ਦੇ 3 ਧੀਆਂ ਹਨ। ਸੀਮਾ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਆਸ਼ੂ ਉਨ੍ਹਾਂ ਦੀ ਧੀ ਤੋਂ ਨਾਰਾਜ਼ ਸੀ ਕਿ ਉਸ ਨੇ ਮੁੰਡੇ ਨੂੰ ਜਨਮ ਨਹੀਂ ਦਿੱਤਾ। ਹਾਲਾਂਕਿ ਪੁਲਸ ਵਲੋਂ ਪੁੱਛ-ਗਿੱਛ ਵਿਚ ਆਸ਼ੂ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਸੀਮਾ 'ਤੇ ਸ਼ੱਕ ਸੀ। ਉਸ ਦੀ ਪਤਨੀ 'ਤੇ ਕਿਸੇ ਹੋਰ ਵਿਅਕਤੀ ਨਾਲ ਦੋਸਤੀ ਸੀ। ਜਿਸ ਕਾਰਨ ਘਰ 'ਚ ਇਸ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। 

ਓਧਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਪਲਾਨ ਬਣਾ ਕੇ ਕੀਤਾ ਗਿਆ ਕਤਲ ਸੀ। ਕਤਲ ਤੋਂ ਪਹਿਲਾਂ ਆਸ਼ੂ, ਸੀਮਾ ਨੂੰ ਪ੍ਰੇਮ ਨਗਰ ਲਿਆਇਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਪਤੀ ਨੇ ਸੀਮਾ 'ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ ਅਤੇ ਉਸ ਦੀ ਲਾਸ਼ ਦੇ ਛੋਟੇ-ਛੋਟੇ ਟੁਕੜੇ ਕੀਤੇ। ਇਸ ਤਰ੍ਹਾਂ ਕਰਨ ਮਗਰੋਂ ਉਸ ਨੇ ਟੁਕੜਿਆਂ ਨੂੰ ਸੈਪਟਿਕ ਟੈਂਕ 'ਚ ਪਾ ਦਿੱਤਾ। ਆਸ਼ੂ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਸ ਨੇ ਸਰੀਰ ਦੇ ਹੋਰ ਟੁਕੜਿਆਂ ਨੂੰ ਕਿਰਾਰੀ ਨਾਲੇ 'ਚ ਸੁੱਟ ਦਿੱਤਾ। ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੀ ਅਤੇ ਸਬੂਤ ਇਕੱਠੇ ਕੀਤੇ। ਪੁਲਸ ਨੇ ਸਰੀਰ ਦੇ ਕੁਝ ਹਿੱਸੇ ਸੈਪਟਿਕ ਟੈਂਕ 'ਚੋਂ ਬਰਾਮਦ ਕੀਤੇ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਆਸ਼ੂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਸੋਮਵਾਰ ਨੂੰ ਉਸ ਨੇ ਕੋਰਟ 'ਚ ਪੇਸ਼ ਕੀਤਾ ਜਾਵੇਗਾ।


author

Tanu

Content Editor

Related News