ਦਿੱਲੀ ’ਚ ਅੱਜ ਰਾਤ ਤੋਂ ਲਾਕਡਾਊਨ, ਜਾਣੋ ਕੀ ਰਹੇਗਾ ਖੁੱਲ੍ਹਾ ਅਤੇ ਕੀ ਰਹੇਗਾ ਬੰਦ

Monday, Apr 19, 2021 - 05:33 PM (IST)

ਦਿੱਲੀ ’ਚ ਅੱਜ ਰਾਤ ਤੋਂ ਲਾਕਡਾਊਨ, ਜਾਣੋ ਕੀ ਰਹੇਗਾ ਖੁੱਲ੍ਹਾ ਅਤੇ ਕੀ ਰਹੇਗਾ ਬੰਦ

ਨਵੀਂ ਦਿੱਲੀ— ਦਿੱਲੀ ਵਿਚ ਕੋਰੋਨਾ ਵਾਇਰਸ ਦੇ ਵਿਗੜਦੇ ਹਾਲਾਤ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਤ 10 ਵਜੇ ਤੋਂ ਅਗਲੇ ਸੋਮਵਾਰ ਭਾਵ 26 ਅਪ੍ਰੈਲ ਤੱਕ ਲਾਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਦਿੱਲੀ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਵੱਧ ਰਹੀ ਹੈ। ਰੋਜ਼ਾਨਾ 25 ਹਜ਼ਾਰ ਤੋਂ ਉੱਪਰ ਕੇਸ ਆ ਰਹੇ ਹਨ। ਬੇਲਗਾਮ ਹੁੰਦੇ ਕੋਰੋਨਾ ਵਾਇਰਸ ਕਾਰਨ ਕੇਜਰੀਵਾਲ ਨੇ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਲਾਕਡਾਊਨ ਦਾ ਪਾਲਣ ਕੀਤਾ ਜਾਵੇ, ਤਾਂ ਕਿ ਕੋਰੋਨਾ ’ਤੇ ਠੱਲ੍ਹ ਪਾਈ ਜਾ ਸਕੇ।

ਇਹ ਵੀ ਪੜ੍ਹੋ– ਦਿੱਲੀ 'ਚ ਲੱਗਾ ਇਕ ਹਫ਼ਤੇ ਲਈ ਲਾਕਡਾਊਨ, ਕੇਜਰੀਵਾਲ ਨੇ ਕੀਤਾ ਐਲਾਨ (ਵੀਡੀਓ)

ਆਓ ਜਾਣਦੇ ਹਾਂ ਲਾਕਡਾਊਨ ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ—
— ਮਾਲਜ਼, ਆਡੀਟੋਰੀਅਮ, ਬਜ਼ਾਰ, ਨਿਰਮਾਣ ਇਕਾਈਆਂ, ਕੋਚਿੰਗ ਸੰਸਥਾ ਬੰਦ ਰਹਿਣਗੇ।
— ਸਿਨੇਮਾ ਹਾਲ, ਰੈਸਟੋਰੈਂਟ, ਬਾਰ, ਜਨਤਕ ਪਾਰਕ ਬੰਦ ਰਹਿਣਗੇ।
— ਜਿਮ, ਸਪਾ, ਸੈਲੂਨ ਅਤੇ ਬਿਊਟੀ ਪਾਰਲਰ, ਖੇਡ ਕੰਪਲੈਕਸ ਬੰਦ ਰਹਿਣਗੇ।
— ਅੰਤਿਮ ਸੰਸਕਾਰ ਵਿਚ 20 ਲੋਕਾਂ ਦੇ ਸ਼ਾਮਲ ਹੋਣ ਦੀ ਆਗਿਆ।
— ਵਿਆਹਾਂ ਵਿਚ 50 ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ।
— ਵਿਆਹਾਂ ’ਚ ਸ਼ਾਮਲ ਹੋਣ ਵਿਆਹ ਦੇ ਕਾਰਡ ਦੀ ਸਾਫਟ ਜਾਂ ਹਾਰਡ ਕਾਪੀ ਵਿਖਾਉਣ ਹੋਵੇਗੀ।
— ਜਨਤਕ ਟਰਾਂਸਪੋਰਟ ਜਿਵੇਂ ਕਿ ਮੈਟਰੋ ਅਤੇ ਬੱਸਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੀ ਆਗਿਆ ਹੋਵੇਗੀ। 
— ਟੈਕਸੀਆਂ ਵਿਚ ਦੋ ਤੋਂ ਵੱਧ ਲੋਕਾਂ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। 
— ਕਰਿਆਨਾ, ਫ਼ਲ-ਸਬਜ਼ੀਆਂ, ਡੇਅਰੀ, ਦਵਾਈ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
— ਬੈਂਕ, ਇੰਸ਼ੋਰੈਂਸ ਦਫ਼ਤਰ ਅਤੇ ਏ. ਟੀ. ਐੱਮ. ਵੀ ਖੁੱਲ੍ਹੇ ਰਹਿਣਗੇ।
— ਪੈਟਰੋਲ ਪੰਪ, ਸੀ. ਐੱਨ. ਜੀ., ਗੈਸ ਏਜੰਸੀ ਖੁੱਲ੍ਹੇ ਰਹਿਣਗੇ।
— ਲਾਕਡਾਊਨ ਦੌਰਾਨ ਗਰਭਵਤੀ ਜਨਾਨੀਆਂ ਨੂੰ ਡਾਕਟਰੀ ਸੇਵਾਵਾਂ ਲਈ ਜਾਣ ਦੀ ਆਗਿਆ।
— ਕੋਵਿਡ-19 ਜਾਂਚ ਜਾਂ ਟੀਕਾਕਰਨ ਲਈ ਜਾ ਰਹੇ ਹੋ ਤਾਂ ਉਨ੍ਹਾਂ ਵੀ ਵੈਧ ਆਈ-ਕਾਰਡ ਵਿਖਾਉਣ ’ਤੇ ਛੋਟ ਦਿੱਤੀ ਗਈ ਹੈ।
— ਇਲੈਕਟ੍ਰਾਨਿਕ ਅਤੇ ਪਿ੍ਰੰਟ ਮੀਡੀਆ ਕਾਮਿਆਂ ਨੂੰ ਵੀ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ

ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ


author

Tanu

Content Editor

Related News