ਦਿੱਲੀ ''ਚ ਭਾਜਪਾ ਦੀ ਹਾਰ, ਕੁੰਡਲੀ ''ਚ ਸਿਤਾਰੇ ''ਉਲਟ''

02/12/2020 4:12:41 PM

ਜਲੰਧਰ (ਨਰੇਸ਼ ਕੁਮਾਰ)—ਪਿਛਲੇ ਸਾਲ ਪ੍ਰਚੰਡ ਬਹੁਮਤ ਨਾਲ ਕੇਂਦਰ ਦੀ ਸੱਤਾ 'ਤੇ ਕਾਬਜ਼ ਹੋਈ ਭਾਰਤੀ ਜਨਤਾ ਪਾਰਟੀ ਮਹਾਰਾਸ਼ਟਰ ਅਤੇ ਝਾਰਖੰਡ ਦੀ ਸੱਤਾ ਤੋਂ ਬਾਹਰ ਹੋਣ ਦੇ ਬਾਅਦ ਹੁਣ ਦਿੱਲੀ ਵਿਚ ਵੀ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਪਾਰਟੀ ਦੀ ਇਸ ਹਾਰ ਦਾ ਕਾਰਨ ਭਾਜਪਾ ਦੀ ਕੁੰਡਲੀ ਵਿਚ ਪਲਟੀ ਸਿਤਾਰਿਆਂ ਦੀ ਚਾਲ ਹੈ। ਦਰਅਸਲ 6 ਅਪ੍ਰੈਲ 1980 ਨੂੰ ਸਵੇਰੇ 11.40 ਵਜੇ ਹੋਂਦ ਵਿਚ ਆਈ ਭਾਜਪਾ ਦੀ ਕੁੰਡਲੀ ਮਿਥੁਨ ਲਗਨ ਦੀ ਹੈ ਅਤੇ ਲਗਨ ਦਾ ਸਵਾਮੀ ਬੁੱਧ ਨੌਵੇਂ ਭਾਵ ਵਿਚ ਕੇਤੂ ਦੇ ਨਾਲ ਹੈ। ਭਾਜਪਾ ਦੀ ਕੁੰਡਲੀ ਵਿਚ ਇਸ ਸਮੇਂ ਚੰਦਰਮਾ ਦੀ ਮਹਾਦਸ਼ਾ ਚੱਲ ਰਹੀ ਹੈ ਅਤੇ ਇਹ ਕੁੰਡਲੀ ਵਿਚ ਦੂਸਰੇ ਭਾਵ ਦਾ ਸਵਾਮੀ ਹੋ ਕੇ ਛੇਵੇਂ ਭਾਵ ਵਿਚ ਹੈ। 

ਹਾਲਾਂਕਿ ਚੰਦਰਮਾ ਦੀ ਮਹਾਦਸ਼ਾ ਵਿਚ ਹੀ ਭਾਜਪਾ ਮੁੜ ਕੇਂਦਰ ਦੀ ਸੱਤਾ ਵਿਚ ਆਈ ਹੈ ਪਰ 7 ਅਕਤੂਬਰ 2019 ਵਿਚ ਭਾਜਪਾ ਦੀ ਕੁੰਡਲੀ ਵਿਚ ਸਿਤਾਰਿਆਂ ਦੀ ਦਸ਼ਾ ਉਲਟ ਹੋ ਗਈ ਹੈ ਅਤੇ ਚੰਦਰਮਾ ਦੀ ਮਹਾਦਸ਼ਾ ਵਿਚ ਰਾਹੂ ਦੀ ਅੰਤਰਦਸ਼ਾ ਸ਼ੁਰੂ ਹੋ ਗਈ ਹੈ ਅਤੇ ਇਹ ਅੰਤਰਦਸ਼ਾ 6 ਅਪ੍ਰੈਲ 2021 ਤਕ ਚੱਲੇਗੀ। ਇਸ ਤੋਂ ਬਾਅਦ ਚੰਦਰਮਾ ਵਿਚ ਗੁਰੂ ਦਾ ਅੰਤਰ ਸ਼ੁਰੂ ਹੋਵੇਗਾ। ਰਾਹੂ ਨਾਲ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ ਲਿਹਾਜਾ ਚੰਦਰਮਾ ਦੀ ਮਹਾਦਸ਼ਾ ਵਿਚ ਰਾਹੂ ਦਾ ਅੰਤਰ ਜੋਤਿਸ਼ ਦੇ ਲਿਹਾਜ਼ ਨਾਲ ਸ਼ੁੱਭ ਨਹੀਂ ਮੰਨਿਆ ਜਾਂਦਾ। 

ਇਹ ਹੀ ਕਾਰਨ ਹੈ ਕਿ ਅਕਤੂਬਰ ਦੇ ਬਾਅਦ ਹੋਈਆਂ ਝਾਰਖੰਡ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਸੱਤਾ ਤੋਂ ਬਾਹਰ ਹੋ ਗਈ ਅਤੇ ਦਿੱਲੀ ਵਿਚ ਵੀ ਪਾਰਟੀ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ। ਰਾਹੂ ਦੀ ਅੰਤਰਦਸ਼ਾ ਵਿਚ ਹੀ ਪਾਰਟੀ ਇਸ ਸਾਲ ਬਿਹਾਰ ਚੋਣਾਂ ਵਿਚ ਉਤਰੇਗੀ ਲਿਹਾਜ਼ਾ ਬਿਹਾਰ ਵਿਚ ਵੀ ਪਾਰਟੀ ਲਈ ਸਥਿਤੀਆਂ ਕਾਫੀ ਚੁਣੌਤੀਪੂਰਨ ਹੋਣਗੀਆਂ ਅਤੇ ਨਤੀਜੇ ਉਮੀਦ ਦੇ ਉਲਟ ਵੀ ਰਹਿ ਸਕਦੇ ਹਨ। ਇਸ ਦੌਰਾਨ 20 ਨਵੰਬਰ ਨੂੰ ਗੁਰੂ ਧਨ ਰਾਸ਼ੀ ਤੋਂ ਗੋਚਰ ਕਰ ਮਕਰ ਰਾਸ਼ੀ ਵਿਚ ਜਾਣਗੇ ਅਤੇ ਭਾਜਪਾ ਦੀ ਕੁੰਡਲੀ ਵਿਚ 8ਵੇਂ ਭਾਵ ਨਾਲ ਗੋਚਰ ਕਰਨਗੇ। ਪਾਰਟੀ ਲਈ ਗੁਰੂ ਦਾ 8ਵੇਂ ਭਾਵ ਵਿਚ ਚਲੇ ਜਾਣਾ ਵੀ ਸ਼ੁੱਭ ਨਹੀਂ ਹੈ। ਹਾਲਾਂਕਿ ਰਾਹੂ ਦਾ ਅੰਤਰ ਖਤਮ ਹੋਣ ਦੇ ਬਾਅਦ ਪਾਰਟੀ ਇਸ ਤੋਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਾਪਸੀ ਦੀ ਉਮੀਦ ਕਰ ਸਕਦੀ ਹੈ।


'ਜਗ ਬਾਣੀ' ਦੇ ਸਹਿਯੋਗੀ ਚੈਨਲ ਕੁੰਡਲੀ ਟੀ. ਵੀ. ਨੇ ਦਿੱਲੀ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਹੀ ਅਰਵਿੰਦ ਕੇਜਰੀਵਾਲ ਦੀ ਕੁੰਡਲੀ ਦੇ ਆਧਾਰ 'ਤੇ ਚੋਣਾਂ ਦੇ ਨਤੀਜਿਆਂ ਦੀ ਭਵਿੱਖਬਾਣੀ ਕਰ ਦਿੱਤੀ ਸੀ ਅਤੇ ਕੁੰਡਲੀ ਟੀ. ਵੀ. ਦੀ ਭਵਿੱਖਬਾਣੀ 100 ਫੀਸਦੀ ਸਹੀ ਸਾਬਤ ਹੋਈ ਹੈ। 15 ਤੇ 16 ਅਗਸਤ 1968 ਦੀ ਅੱਧੀ ਰਾਤ ਕਰੀਬ ਸਾਢੇ 12 ਵਜੇ ਸਿਵਾਨ ਵਿਚ ਪੈਦਾ ਹੋਏ ਅਰਵਿੰਦ ਕੇਜਰੀਵਾਲ ਦੀ ਕੁੰਡਲੀ ਬ੍ਰਿਖ ਲਗਨ ਦੀ ਹੈ ਅਤੇ ਉਨ੍ਹਾਂ ਦੀ ਕੁੰਡਲੀ ਵਿਚ ਬੁੱਧ ਤੇ ਸ਼ੁੱਕਰ ਕੇਂਦਰ ਤ੍ਰਿਕੋਣ ਰਾਜਯੋਗ ਦਾ ਨਿਰਮਾਣ ਕਰ ਰਹੇ ਹਨ। ਕੇਜਰੀਵਾਲ ਇਸ ਸਮੇਂ ਗੁਰੂ ਦੀ ਮਹਾਦਸ਼ਾ ਤੋਂ ਲੰਘ ਰਹੇ ਹਨ ਅਤੇ ਗੁਰੂ ਵਿਚ ਰਾਜਯੋਗ ਕਾਰਕ ਗ੍ਰਹਿ ਸ਼ੁੱਕਰ ਦਾ ਅੰਤਰ ਚੱਲ ਰਿਹਾ ਹੈ। ਇਹ ਅੰਤਰ 28 ਸਤੰਬਰ 2020 ਤਕ ਚੱਲੇਗਾ ਅਤੇ ਇਸੇ ਰਾਜਯੋਗ ਕਾਰਕ ਸ਼ੁੱਕਰ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਦਿੱਲੀ ਦੀ ਸੱਤਾ ਦਿਵਾਈ ਹੈ। ਕੇਜਰੀਵਾਲ ਦੀ ਕੁੰਡਲੀ ਵਿਚ ਗੁਰੂ ਦੀ ਇਹ ਦਸ਼ਾ 2026 ਤਕ ਚੱਲੇਗੀ। ਲਿਹਾਜਾ ਅਗਲੇ 5 ਸਾਲ ਤਕ ਦਸ਼ਾ ਅਤੇ ਗੋਚਰ ਦੇ ਹਿਸਾਬ ਨਾਲ ਉਨ੍ਹਾਂ ਦੀ ਕੁਰਸੀ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ।

 


Tanu

Content Editor

Related News