ਇਹ ਨੇ ਦਿੱਲੀ ਦੇ ਹੀਰੋ, ਜਿਨਾਂ ਨੇ ਕਰ ਦਿਖਾਇਆ ਕੁਝ ਵੱਖਰਾ ਕੰਮ...

Sunday, Sep 20, 2015 - 02:32 PM (IST)

 ਇਹ ਨੇ ਦਿੱਲੀ ਦੇ ਹੀਰੋ, ਜਿਨਾਂ ਨੇ ਕਰ ਦਿਖਾਇਆ ਕੁਝ ਵੱਖਰਾ ਕੰਮ...

ਨਵੀਂ ਦਿੱਲੀ- ਆਏ ਦਿਨ ਔਰਤਾਂ ਨਾਲ ਅਪਰਾਧਕ ਘਟਨਾਵਾਂ ਵਾਪਰਦੀਆਂ ਹਨ। ਦਿੱਲੀ ''ਚ ਔਰਤਾਂ ਨਾਲ ਅੱਤਿਆਚਾਰ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਕੁਝ ਅਜਿਹਾ ਹੀ ਹੋਇਆ 19 ਅਗਸਤ ਦੀ ਰਾਤ ਨੂੰ, ਜਦੋਂ ਇਕ ਲੜਕੀ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਇਕ ਵਿਅਕਤੀ ਨੇ ਉਸ ਨਾਲ ਕੁੱਟਮਾਰ ਕੀਤੀ।
ਜਾਣਕਾਰੀ ਮੁਤਾਬਕ ਦਿੱਲੀ ਦੇ ਕੁਝ ਨੌਜਵਾਨਾਂ ਵਲੋਂ ਮਾਲਵੀਆ ਨਗਰ ਮੈਨੀਏਕ ਕਲੱਬ ਬਣਾਇਆ ਗਿਆ ਹੈ, ਜਿਸ ਵਿਚ ਕੁਝ ਲੜਕੇ ਹਰ ਰੋਜ਼ ਰਾਤ ਨੂੰ ਘਰ ਦੇ ਨੇੜੇ ਬਣੇ ਪਾਰਕ ''ਚ ਖੇਡਦੇ ਹਨ 19 ਅਗਸਤ ਦੀ ਉਸ ਰਾਤ ਨੇ ਇਨ੍ਹਾਂ ਲੜਕਿਆਂ ਨੂੰ ਹੀਰੋ ਬਣਾ ਦਿੱਤਾ। ਉਸ ਰਾਤ ਜਦੋਂ ਲੜਕੇ ਫੁੱਟਬਾਲ ਮੈਚ ਖੇਡ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੇ ਇਕ ਔਰਤ ਦੀ ਚੀਕਣ ਦੀ ਆਵਾਜ਼ ਸੁਣੀ, ਜਿਸ ''ਤੇ ਇਕ ਬਦਮਾਸ਼ ਨੇ ਹਮਲਾ ਕੀਤਾ ਸੀ। 
ਔਰਤ ਦੀ ਚੀਕਣ ਦੀ ਆਵਾਜ਼ ਸੁਣਦੇ ਸਾਰ ਹੀ ਸਾਰੇ ਲੜਕੇ ਪਾਰਕ ਤੋਂ ਬਾਹਰ ਨਿਕਲ ਆਏ ਅਤੇ ਉਨ੍ਹਾਂ ਨੇ ਸੜਕ ''ਤੇ ਦੇਖਿਆ ਕਿ ਇਕ ਲੜਕੀ ਜੋ ਆਪਣੇ ਘਰ ਵਾਪਸ ਜਾ ਰਹੀ ਸੀ, ਉਸ ਤੋਂ ਇਕ ਲੜਕੇ ਨੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਮੋਬਾਈਲ ਲੈ ਕੇ ਫਰਾਰ ਹੁੰਦਾ, ਉਨ੍ਹਾਂ ਲੜਕਿਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਸਬਕ ਸਿਖਾਇਆ। 
ਲੜਕੀ ਦੀ ਜਾਨ ਬਚਾਉਣ ਵਾਲੇ ਇਹ ਬਹਾਦਰ ਲੜਕੇ ਕੋਈ ਨਹੀਂ ਸਗੋਂ ਕਿ ਕਾਲਜ ਵਿਚ ਪੜ੍ਹਨ ਵਾਲੇ ਵਿਦਿਆਰਥੀ ਹਨ। ਜਪਨੀਤ ਸਿੰਘ ਜੋ ਕਿ ਸ਼ਹੀਦ ਭਗਤ ਸਿੰਘ ਕਾਲਜ ਦੇ ਦੂਜੇ ਸਾਲ ਦਾ ਵਿਦਿਆਰਥੀ ਹੈ, ਸਾਰਥਕ ਸ਼ਰਮਾ, ਐਲ. ਬੀ. ਐਸ. ਸਕੂਲ ਦਾ 12ਵੀਂ ਜਮਾਤ ਦਾ ਵਿਦਿਆਰਥੀ ਹੈ, ਅਰੁਣ ਸਿੰਘ ਰਾਜਪੂਤ, ਸੇਂਟ ਪਾਲ ਸਕੂਲ ਦੇ 12ਵੀਂ ਜਮਾਤ ਦਾ ਵਿਦਿਆਰਥੀ ਹੈ। ਜਿਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਆਪਣੀ ਜਾਨ ਦੇ ਪਰਵਾਹ ਕਰਦੇ ਹੋਏ ਉਸ ਔਰਤ ਦੀ ਜਾਨ ਬਚਾਉਣ ''ਚ ਸਹਿਯੋਗ ਦਿੱਤਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Tanu

News Editor

Related News