ਕੋਰੋਨਾ : IIT ਦਿੱਲੀ ਨੇ ਬਣਾਇਆ ਸਸਤਾ ਤੇ ਕਾਰਗਰ ਮਾਸਕ

Wednesday, May 06, 2020 - 04:47 PM (IST)

ਕੋਰੋਨਾ : IIT ਦਿੱਲੀ ਨੇ ਬਣਾਇਆ ਸਸਤਾ ਤੇ ਕਾਰਗਰ ਮਾਸਕ

ਨਵੀਂ ਦਿੱਲੀ- ਭਾਰਤੀ ਟੈਕਨਾਲੋਜੀ ਇੰਸਟੀਚਿਊਟ (ਆਈ.ਆਈ.ਟੀ.) ਦਿੱਲੀ, ਨੇ ਕੋਰੋਨਾ ਨਾਲ ਲੜਨ ਲਈ ਇਕ ਸਸਤਾ ਅਤੇ ਜ਼ਿਆਦਾ ਕਾਰਗਰ ਮਾਸਕ ਬਣਾਇਆ ਹੈ, ਜਿਸ ਦੀ ਮੁੜ ਵਰਤੋਂ ਵੀ ਕੀਤੀ ਜਾ ਸਕਦੀ ਹੈ। ਆਈ.ਆਈ.ਟੀ. ਟੈਕਸਟਾਈਲ ਵਿਭਾਗ ਦੇ ਸਟਾਰਟਅਪ ਦੇ ਅਧੀਨ ਇਹ ਮਾਸਕ ਬਣਾਇਆ ਗਿਆ ਹੈ, ਜੋ ਐਂਟੀ ਮਾਈਕ੍ਰੋਬੇਰੀਅਲ ਮਾਸਕ ਹੈ। ਇਸ ਮਾਸਕ ਨੂੰ ਧੋ ਕੇ 50 ਵਾਰ ਇਸਤੇਮਾਲ ਕੀਤਾ ਜਾ ਸਕਦਾ ਹੈ। 2 ਮਾਸਕ ਦੀ ਕੀਮਤ 299 ਰੁਪਏ ਹੈ, ਜਦੋਂ ਕਿ ਚਾਰ ਮਾਸਕ ਦੀ ਕੀਮਤ 598 ਰੁਪਏ ਹੈ।

ਆਈ.ਆਈ.ਟੀ. ਦੀ ਸਾਬਕਾ ਵਿਦਿਆਰਥਣ ਅਤੇ ਨੈਨੋ ਸਲੂਸ਼ਨ ਕੰਪਨੀ ਦੀ ਅਨੁਸੂਈਆ ਰਾਏ ਅਤੇ ਆਈ.ਆਈ.ਟੀ. ਦੇ ਸਟਾਰਟਅਪ ਪ੍ਰਾਜੈਕਟ ਦੀ ਡਾਇਰੈਕਟਰ ਅਤੇ ਟੈਕਸਟਾਈਲ ਵਿਭਾਗ ਦੀ ਮੰਗਲਾ ਜੋਸ਼ੀ ਨੇ ਮਿਲ ਕੇ ਇਸ ਸੂਤੀ ਮਾਸਕ ਨੂੰ ਬਣਾਇਆ ਹੈ, ਜੋ 99 ਫੀਸਦੀ ਤੱਕ ਰੱਖਿਆ ਕਰਦਾ ਹੈ। ਇਸ ਮਾਸਕ ਨੂੰ ਪਹਿਣਨ ਤੋਂ ਬਾਅਦ ਇਸ ਨਾਲ ਸਾਹ ਲੈਣ 'ਚ ਕਿਸੇ ਤਰਾਂ ਦੀ ਕਠਿਨਾਈ ਦਾ ਵੀ ਸਾਹਮਣਾ ਨਹੀਂ ਕਰਨਾ ਪੈਂਦਾ। ਡਾ. ਜੋਸ਼ੀ ਨੇ ਕਿਹਾ ਕਿ ਇਹ ਸੂਤੀ ਨਾਲ ਬਣਿਆ ਭਾਰਤ ਦਾ ਪਹਿਲਾ ਮਾਈਕ੍ਰੋਬੇਰੀਆਲ ਮਾਸਕ ਹੈ, ਜਿਸ ਨੂੰ ਮੁੜ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੂੰ ਡਿਟਰਜੈਂਟ ਨਾਲ ਧੋਕੇ ਅਤੇ ਧੁੱਪ 'ਚ ਸੁੱਕਾ ਕੇ ਫਿਰ ਤੋਂ ਲਗਾਇਆ ਜਾ ਸਕਦਾ ਹੈ। ਇਸ ਦਾ ਉਤਪਾਦਨ ਸ਼ੁਰੂ ਹੋ ਚੁੱਕਿਆ ਹੈ।


author

DIsha

Content Editor

Related News