ਫਰਜ਼ੀ ਵੀਜ਼ਾ 'ਤੇ ਵਿਦੇਸ਼ ਭੇਜਣ ਵਾਲੇ ਗੈਂਗ ਦਾ ਪਰਦਾਫ਼ਾਸ਼, ਪੰਜਾਬ ਸਮੇਤ ਤਿੰਨ ਸੂਬਿਆਂ 'ਚ ਸੀ ਨੈੱਟਵਰਕ

Tuesday, Sep 20, 2022 - 11:05 AM (IST)

ਫਰਜ਼ੀ ਵੀਜ਼ਾ 'ਤੇ ਵਿਦੇਸ਼ ਭੇਜਣ ਵਾਲੇ ਗੈਂਗ ਦਾ ਪਰਦਾਫ਼ਾਸ਼, ਪੰਜਾਬ ਸਮੇਤ ਤਿੰਨ ਸੂਬਿਆਂ 'ਚ ਸੀ ਨੈੱਟਵਰਕ

ਨਵੀਂ ਦਿੱਲੀ (ਕਮਲ ਕਾਂਸਲ)- ਦਿੱਲੀ ਦੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਥਾਣੇ ਦੀ ਪੁਲਸ ਨੇ ਫਰਜ਼ੀ ਵੀਜ਼ਾ ਪਾਸਪੋਰਟ ਦੇ ਇਕ ਵੱਡੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਠੱਗੀ ’ਚ ਸ਼ਾਮਲ ਹਨ। ਇਹ ਗਿਰੋਹ ਦਿੱਲੀ, ਹਰਿਆਣਾ ਅਤੇ ਪੰਜਾਬ ’ਚ ਸਥਿਤ ਆਪਣੇ ਸਾਥੀਆਂ ਨਾਲ ਮਿਲ ਕੇ ਫਰਜ਼ੀ ਵੀਜ਼ਾ ਅਤੇ ਹੋਰ ਦਸਤਾਵੇਜ਼ ਬਣਾਉਣ ’ਚ ਸ਼ਾਮਲ ਹਨ। 

ਇਹ ਵੀ ਪੜ੍ਹੋ- ਰਾਜਸਥਾਨ: ਕੋਰਟ ਦੇ ਬਾਹਰ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ

ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 12 ਭਾਰਤੀ ਪਾਸਪੋਰਟ, 7 ਨੇਪਾਲੀ ਪਾਸਪੋਰਟ, ਵੱਖ-ਵੱਖ ਦੇਸ਼ਾਂ ਦੇ 35 ਪੀ. ਆਰ. ਕਾਰਡ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 26 ਵੱਖ-ਵੱਖ ਦੇਸ਼ਾਂ ਦੇ ਵੀਜ਼ਾ, 2000 ਬਲੈਂਕ ਇੰਡੀਅਨ ਪਾਸਪੋਰਟ, ਵੱਖ-ਵੱਖ ਦੇਸ਼ਾਂ ਦੇ ਬਲੈਂਕ ਵੀਜ਼ਾ ਲੈਟਰ, 165 ਤੋਂ ਵੱਧ ਫਰਜ਼ੀ ਵੀਜ਼ਾ ਟਿਕਟਾਂ ਅਤੇ ਵੱਖ-ਵੱਖ ਦੇਸ਼ਾਂ ਦੇ ਫਰਜ਼ੀ ਵੀਜ਼ਾ ਸਟੈਂਪ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਕੋਲੋਂ 127 ਤਰ੍ਹਾਂ ਦੇ ਵੀਜ਼ਾ ਬਣਾਉਣ ਦੀ ਡਵਾਈਸ ਬਰਾਮਦ ਕੀਤੀ ਗਈ ਹੈ। ਵੀਜ਼ਾ ਦੇ ਹੋਲੋਗ੍ਰਾਮ ਅਤੇ ਹਾਈ ਕਲਾਸ ਪ੍ਰਿਟਿੰਗ ਮਸ਼ੀਨ ਅਤੇ ਵੱਖ-ਵੱਖ ਦੇਸ਼ਾਂ ਦੀਆਂ ਮੋਹਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। 

PunjabKesari

ਹਵਾਈ ਅੱਡਾ ਪੁਲਸ ਡਿਪਟੀ ਕਮਿਸ਼ਨਰ ਤਨੂੰ ਸ਼ਰਮਾ ਨੇ ਦੱਸਿਆ ਕਿ ਗੁਰਨੂਰ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਸੋਸ਼ਲ ਮੀਡੀਆ ਜ਼ਰੀਏ ਉਹ ਅਮਿਤ ਗੌੜ ਦੇ ਸੰਪਰਕ ’ਚ ਆਏ, ਜਿਸ ਨੇ ਆਸਟ੍ਰੇਲੀਆ ਦਾ ਸੈਲਾਨੀ ਵੀਜ਼ਾ ਮੁਹੱਈਆ ਕਰਵਾਉਣ ਦੀ ਗੱਲ ਆਖੀ। ਫਰਜ਼ੀ ਵੀਜ਼ਾ ਹੋਣ ਦੀ ਜਾਂਚ ਕਰਦੇ ਹੋਏ ਪੁਲਸ ਅਮਿਤ ਗੌੜ ਤੱਕ ਪਹੁੰਚੀ। ਉਸ ਤੋਂ ਪੁੱਛ-ਗਿੱਛ ਕੀਤੀ ਗਈ ਅਤੇ 3 ਹੋਰ ਦੋਸ਼ੀਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਨਿਤਿਨ ਨਾਂ ਦਾ ਦੋਸ਼ੀ ਫੜਿਆ ਗਿਆ ਹੈ ਅਤੇ ਦੋ ਦੋਸ਼ੀ ਫਰਾਰ ਹਨ। ਪੁਲਸ ਨੇ ਇਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ, ਜੋ ਵੱਡਾ ਫਰਜ਼ੀ ਵੀਜ਼ਾ ਬਣਾਉਣ ਦਾ ਰੈਕਟ ਦਿੱਲੀ, ਹਰਿਆਣਾ ਅਤੇ ਪੰਜਾਬ ਸੂਬੇ ਤੋਂ ਚੱਲਦਾ ਸੀ।

ਇਹ ਵੀ ਪੜ੍ਹੋ-  ਸੰਨਿਆਸੀ ਤੋਂ ਬਣੇ ਮੁੱਖ ਮੰਤਰੀ ਹੁਣ ‘ਭਗਵਾਨ’, ਅਯੁੱਧਿਆ ’ਚ ਸ਼ਖ਼ਸ ਨੇ ਬਣਵਾਇਆ ਯੋਗੀ ਆਦਿੱਤਿਆਨਾਥ ਦਾ ਮੰਦਰ

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦੱਸੋ


author

Tanu

Content Editor

Related News