ਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ ''ਚ ਫੂਡ ਡਿਲੀਵਰੀ ਬੁਆਏ ਕੋਰੋਨਾ ਪਾਜ਼ੀਟਿਵ

Monday, Apr 20, 2020 - 01:03 PM (IST)

ਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ ''ਚ ਫੂਡ ਡਿਲੀਵਰੀ ਬੁਆਏ ਕੋਰੋਨਾ ਪਾਜ਼ੀਟਿਵ

ਹੈਦਰਾਬਾਦ- ਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ 'ਚ ਇਕ ਫੂਡ ਡਿਲੀਵਰੀ ਏਜੰਟ ਕੋਰੋਨਾ ਇਨਫੈਕਟਡ ਪਾਇਆ ਗਿਆ ਹੈ। ਨਾਮਪੱਲੀ 'ਚ ਰਹਿਣ ਵਾਲੇ ਫੂਡ ਡਿਲੀਵਰੀ ਬੁਆਏ ਅਤੇ ਉਸ ਦੇ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਪ੍ਰਸ਼ਾਸਨ ਹੁਣ ਉਨਾਂ ਲੋਕਾਂ ਦਾ ਪਤਾ ਲੱਗਾ ਰਿਹਾ ਹੈ, ਜਿਨਾਂ ਦੇ ਸੰਪਰਕ 'ਚ ਫੂਡ ਡਿਲੀਵਰੀ ਬੁਆਏ ਆਇਆ ਸੀ। ਡਿਲੀਵਰੀ ਬੁਆਏ ਦਾ ਇਕ ਵੱਡਾ ਭਰਾ ਮਾਰਚ ਮਹੀਨੇ 'ਚ ਨਿਜਾਮੁਦੀਨ ਮਰਕਜ 'ਚ ਆਯੋਜਿਤ ਤਬਲੀਗੀ ਜਮਾਤ 'ਚ ਸ਼ਾਮਲ ਹੋਇਆ ਸੀ।

ਪਰਿਵਾਰ ਦੇ 8 ਮੈਂਬਰਾਂ ਦੀ ਰਿਪੋਰਟ ਆਈ ਪਾਜ਼ੀਟਿਵ
ਪਰਿਵਾਰ ਕੁਆਰੰਟੀਨ 'ਚ ਹੈ। ਇਕ ਅਧਿਕਾਰੀ ਨੇ ਦੱਸਿਆ,''ਪਰਿਵਾਰ ਦੇ 8 ਮੈਂਬਰਾਂ 'ਚੋਂ ਡਿਲੀਵਰੀ ਬੁਆਏ ਦੇ ਵੱਡੇ ਭਰਾ ਦੀ ਰਿਪੋਰਟ 15 ਅਪ੍ਰੈਲ ਨੂੰ ਪਾਜ਼ੀਟਿਵ ਆਈ। ਇਸ ਤੋਂ ਬਾਅਦ 17 ਅਪ੍ਰੈਲ ਨੂੰ ਪਰਿਵਾਰ ਦੇ 4 ਹੋਰ ਮੈਂਬਰ ਵੀ ਕੋਰੋਨਾ ਇਨਫੈਕਟਡ ਪਾਏ ਗਏ, ਜਿਸ 'ਚ ਫੂਡ ਡਿਲੀਵਰੀ ਬੁਆਏ, ਉਨਾਂ ਦੀ ਮਾਂ, ਭਰਜਾਈ ਅਤੇ ਭਤੀਜੇ ਵੀ ਸ਼ਾਮਲ ਸਨ।

ਡਿਲੀਵਰੀ ਬੁਆਏ ਦਾ ਭਰਾ 18 ਮਾਰਚ ਨੂੰ ਦਿੱਲੀ ਤੋਂ ਆਇਆ ਸੀ
ਪਰਿਵਾਰ ਦੇ 2 ਬੱਚੇ ਜਿਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਉਨਾਂ ਨੂੰ 14 ਦਿਨ ਲਈ ਇਕ ਰਿਸ਼ਤੇਦਾਰ ਦੇ ਘਰ ਭੇਜ ਦਿੱਤਾ ਗਿਆ ਹੈ। ਸ਼ੁਰੂਆਤੀ ਪੁੱਛ-ਗਿੱਛ 'ਚ ਪੁਲਸ ਨੂੰ ਪਤਾ ਲੱਗਾ ਕਿ ਡਿਲੀਵਰੀ ਬੁਆਏ ਦਾ ਭਰਾ 18 ਮਾਰਚ ਨੂੰ ਦਿੱਲੀ ਤੋਂ ਆਇਆ ਸੀ। ਸ਼ੁਰੂਆਤੀ ਕਾਨਟੈਕਟ ਦਾ ਪਤਾ ਲਗਾਉਂਦੇ ਹੋਏ ਪੁਲਸ ਨੇ 3 ਲੋਕਾਂ ਦਾ ਪਤਾ ਲਗਾਇਆ, ਜੋ ਉਨਾਂ ਨੂੰ ਮਿਲੇ ਸਨ ਅਤੇ ਉਨਾਂ ਨੂੰ ਕੁਆਰੰਟੀਨ 'ਚ ਭੇਜਿਆ ਗਿਆ। ਨਾਮਪੱਲੀ ਪੁਲਸ ਅਧਿਕਾਰੀ ਨੇ ਦੱਸਿਆ,''ਕਾਨਟੈਕਟ 'ਚ ਕਿਸੇ ਤਰਾਂ ਦੇ ਲੱਛਣ ਨਹੀਂ ਦਿੱਸੇ। ਉਨਾਂ ਦਾ ਕੁਆਰੰਟੀਨ ਪੀਰੀਅਡ ਵੀ ਖਤਮ ਹੋ ਗਿਆ ਹੈ।''

ਰੈਸਟੋਰੈਂਟ ਅਤੇ ਗਾਹਕਾਂ ਦਾ ਪਤਾ ਲਗਾ ਰਹੀ ਹੈ ਪੁਲਸ
ਫੂਡ ਡਿਲੀਵਰੀ ਬੁਆਏ ਨੇ ਪੁਲਸ ਨੂੰ ਦੱਸਿਆ ਕਿ 19 ਮਾਰਚ ਨੂੰ ਉਹ ਕੰਮ 'ਤੇ ਨਹੀਂ ਗਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ,''22 ਮਾਰਚ ਨੂੰ ਜਨਤਾ ਕਰਫਿਊ ਤੋਂ ਬਾਅਦ ਲਾਕਡਾਊਨ ਐਲਾਨ ਹੋਣ ਨਾਲ ਡਿਲੀਵਰੀ ਬੁਆਏ ਕੰਮ 'ਤੇ ਨਹੀਂ ਗਿਆ ਸੀ। ਸਾਨੂੰ ਸ਼ੱਕ ਹੈ ਕਿ ਉਸ ਦੇ ਭਰਾ ਦੇ 18 ਮਾਰਚ ਨੂੰ ਆਉਣ ਦੇ ਇਕ ਦਿਨ ਬਾਅਦ ਉਸ ਨੇ ਖਾਣਾ ਡਿਲੀਵਰ ਕੀਤਾ ਹੋਵੇਗਾ।'' ਅਧਿਕਾਰੀ ਨੇ ਦੱਸਿਆ,''ਇਕ ਮਹੀਨੇ ਤੋਂ ਵਧ ਸਮੇਂ ਬੀਤ ਚੁਕਿਆ ਹੈ, ਇਸ ਲਈ ਅਸੀਂ ਉਨਾਂ ਰੈਸਟੋਰੈਂਟ ਦਾ ਪਤਾ ਲੱਗਾ ਰਹੇ ਹਨ, ਜਿੱਥੇ ਇਨਫੈਕਟ ਡਸ਼ਖਸ ਗਿਆ ਸੀ। ਫੂਡ ਡਿਲੀਵਰੀ ਕੰਪਨੀ ਦੀ ਮਦਦ ਨਾਲ ਗਾਹਕਾਂ ਦੀ ਜਾਣਕਾਰੀ ਲੈ ਰਹੇ ਹਨ।''


author

DIsha

Content Editor

Related News