ਦਿੱਲੀ : ਹੋਟਲ 'ਚ ਮਿਲੀ ਨਿਊਜ਼ੀਲੈਂਡ ਦੀ ਇਕ ਔਰਤ ਦੀ ਲਾਸ਼

Saturday, Nov 16, 2019 - 02:18 PM (IST)

ਦਿੱਲੀ : ਹੋਟਲ 'ਚ ਮਿਲੀ ਨਿਊਜ਼ੀਲੈਂਡ ਦੀ ਇਕ ਔਰਤ ਦੀ ਲਾਸ਼

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਪਹਾੜਗੰਜ ਇਲਾਕੇ 'ਚ ਇਕ ਵਿਦੇਸ਼ੀ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪਹਾੜਗੰਜ ਦੇ ਇਕ ਹੋਟਲ 'ਚ ਅੱਜ ਯਾਨੀ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੀ ਇਕ ਔਰਤ ਦੀ ਲਾਸ਼ ਮਿਲੀ ਹੈ। ਹਾਲਾਂਕਿ ਹਾਲੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਔਰਤ ਇਕੱਲੀ ਸੀ ਜਾਂ ਕਿਸੇ ਦੇ ਨਾਲ ਸੀ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ 'ਚ ਕਬਜ਼ੇ 'ਚ ਲੈ ਲਿਆ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਮਾਮਲਾ ਪਹਾੜਗੰਜ ਦੇ ਤਾਸ਼ਕੰਦ ਹੋਟਲ ਦਾ ਹੈ। ਔਰਤ ਦੀ ਉਮਰ 49 ਸਾਲ ਹੈ ਅਤੇ ਉਹ ਆਪਣੇ ਪਤੀ ਨਾਲ ਹਿੰਦੂ ਰੀਤੀ-ਰਿਵਾਜ਼ ਨਾਲ ਵਿਆਹ ਕਰਨ ਆਈ ਸੀ। ਸ਼ੁਰੂਆਤੀ ਜਾਂਚ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਦੇ ਅਲੀਪੁਰ ਇਲਾਕੇ 'ਚ ਸਥਿਤ ਇਕ ਓਯੋ ਹੋਟਲ ਦੇ ਕਮਰੇ 'ਚ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਸਵੇਰੇ 10.30 ਵਜੇ ਫੋਨ ਰਾਹੀਂ ਹੋਟਲ ਦੇ ਇਕ ਕਮਰੇ 'ਚ ਇਕ ਔਰਤ ਦੇ ਬੇਸੁੱਧ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉੱਥੇ ਪੁੱਜੀ ਪੁਲਸ ਨੂੰ 33 ਸਾਲਾ ਮਹਿਲਾ ਨਿਸ਼ਾ (ਬਦਲਿਆ ਹੋਇਆ ਨਾਂ) ਬੇਸੁੱਧ ਹਾਲਤ 'ਚ ਮਿਲੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


author

DIsha

Content Editor

Related News