ਦਿੱਲੀ ਦੇ ਹਸਪਤਾਲਾਂ 'ਚ ਕੋਰੋਨਾ ਦੇ ਝੰਬੇ ਲੋਕ ਹੁਣ ਹੋ ਰਹੇ ਨੇ ਫੰਗਲ ਇਨਫੈਕਸ਼ਨ ਦੇ ਸ਼ਿਕਾਰ

05/07/2021 12:17:54 PM

ਨਵੀਂ ਦਿੱਲੀ- ਦਿੱਲੀ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਕੋਰੋਨਾ ਤੋਂ ਪੈਦਾ 'ਮਿਊਕੋਰਮਾਈਸਿਸ' ਮਾਮਲਿਆਂ 'ਚ ਵਾਧਾ ਦੇਖ ਰਹੇ ਹਨ। ਹਸਪਤਾਲ ਦੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। 'ਮਿਊਕੋਰਮਾਈਸਿਸ' ਕੋਰੋਨਾ ਨਾਲ ਹੋਣ ਵਾਲਾ ਇਕ ਫੰਗਲ ਇਨਫੈਕਸ਼ਨ ਹੈ। ਇਸ ਬੀਮਾਰੀ 'ਚ ਰੋਗੀਆਂ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਅਤੇ ਜਬੜੇ ਤੇ ਨੱਕ ਦੀ ਹੱਡੀ ਗਲ਼ਣ ਦਾ ਖ਼ਤਰਾ ਰਹਿੰਦਾ ਹੈ। ਸਰ ਗੰਗਾਰਾਮ ਹਸਪਤਾਲ ਦੇ ਸੀਨੀਅਰ ਨੱਕ, ਕੰਨ, ਗਲ਼ਾ (ਈ.ਐੱਨ.ਟੀ.) ਸਰਜਨ ਡਾਕਟਰ ਮਨੀਸ਼ ਮੁੰਜਾਲ ਨੇ ਕਿਹਾ,''ਅਸੀਂ ਕੋਰੋਨਾ ਨਾਲ ਹੋਣ ਵਾਲੇ ਇਸ ਖ਼ਤਰਨਾਕ ਫੰਗਲ ਇਨਫੈਕਸ਼ਨ ਦੇ ਮਾਮਲਿਆਂ 'ਚ ਮੁੜ ਤੋਂ ਵਾਧਾ ਦੇਖ ਰਹੇ ਹਾਂ। ਬੀਤੇ 2 ਦਿਨਾਂ 'ਚ ਅਸੀਂ ਮਿਊਕੋਰਮਾਈਸਿਸ ਨਾਲ ਪੀੜਤ 6 ਰੋਗੀਆਂ ਨੂੰ ਦਾਖ਼ਲ ਕੀਤਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ

ਬੀਤੇ ਸਾਲ ਇਸ ਖ਼ਤਰਨਾਕ ਇਨਫੈਕਸ਼ਨ 'ਚ ਮੌਤ ਦਰ ਕਾਫ਼ੀ ਵੱਧ ਰਹੀ ਸੀ ਅਤੇ ਇਸ ਨਾਲ ਪੀੜਤ ਕਈ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਚੱਲੀ ਗਈ ਸੀ ਅਤੇ ਨੱਕ ਅਤੇ ਜਬੜੇ ਦੀ ਹੱਡੀ ਗਲ਼ ਗਈ ਸੀ।'' ਇਕ ਹੋਰ ਡਾਕਟਰ ਨੇ ਕਿਹਾ ਕਿ ਕੋਵਿਡ-19 ਦੇ ਇਲਾਜ 'ਚ ਸਟੇਰਾਇਡ ਦੀ ਵਰਤੋਂ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਕੀਤੀ ਜਾਂਦੀ ਹੈ ਕਿ ਕਈ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਸ਼ੂਗਰ ਹੁੰਦੀ ਹੈ, ਜੋ ਬਲੈਕ ਫੰਗਲ ਦੀ ਗਿਣਤੀ 'ਚ ਵਾਧੇ ਦਾ ਇਕ ਕਾਰਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਇਨਫੈਕਸ਼ਨ ਆਮ ਤੌਰ 'ਤੇ ਉਨ੍ਹਾਂ ਮਰੀਜ਼ਾਂ 'ਚ ਦੇਖਿਆ ਜਾਂਦਾ ਹੈ, ਜੋ ਕੋਰੋਨਾ ਤੋਂ ਠੀਕ ਹੋ ਗਏ ਹਨ ਪਰ ਸ਼ੂਗਰ, ਕਿਡਨੀ ਜਾਂ ਦਿਲ ਦੀ ਬੀਮਾਰੀ ਜਾਂ ਕੈਂਸਰ ਵਰਗੀਆਂ ਸਮੱਸਿਆਵਾਂ ਨਾਲ ਪੀੜਤ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਰਾਹੁਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ


DIsha

Content Editor

Related News