ਹੇਠਲੀ ਅਦਾਲਤਾਂ ਸਿਰਫ਼ ਮਹੱਤਵਪੂਰਨ ਮਾਮਲਿਆਂ ''ਤੇ ਕਰਨ ਸੁਣਵਾਈ, ਉਹ ਵੀ ਵੀਡੀਓ ਕਾਨਫਰੰਸ ਨਾਲ : ਹਾਈ ਕੋਰਟ
Monday, Apr 19, 2021 - 02:07 PM (IST)
ਨਵੀਂ ਦਿੱਲੀ- ਦਿੱਲੀ ਹਾਈ ਕਰੋਟ ਨੇ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੋਮਵਾਰ ਨੂੰ ਜ਼ਿਲ੍ਹਾ ਅਦਾਲਤਾਂ ਨੂੰ ਆਦੇਸ਼ ਦਿੱਤਾ ਕਿ ਉਹ ਸਿਰਫ਼ ਜ਼ਰੂਰੀ ਮਾਮਲਿਆਂ 'ਤੇ, ਉਹ ਵੀ ਵੀਡੀਓ ਕਾਨਫਰੰਸ ਰਾਹੀਂ ਹੀ ਸੁਣਵਾਈ ਕਰਨ। ਦਿੱਲੀ 'ਚ ਐਤਵਾਰ ਨੂੰ ਕੋਵਿਡ-19 ਦੇ ਇਕ ਦਿਨ 'ਚ ਸਭ ਤੋਂ ਵੱਧ 25,462 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਇੱਥੇ ਇਨਫੈਕਸ਼ਨ ਦੀ ਦਰ ਵੱਧ ਕੇ 29.74 ਫੀਸਦੀ ਪਹੁੰਚ ਗਈ। ਇਸ ਦਾ ਮਤਲਬ ਇਹ ਹੈ ਕਿ ਲਗਭਗ ਹਰ ਤੀਜਾ ਨਮੂਨਾ ਜਾਂਚ 'ਚ ਪਾਜ਼ੇਟਿਵ ਪਾਇਆ ਗਿਆ। ਇਸ ਆਦੇਸ਼ ਤੋਂ ਇਕ ਦਿਨ ਪਹਿਲਾਂ ਹਾਈ ਕੋਰਟ ਨੇ ਕਿਹਾ ਸੀ ਕਿ ਉਹ ਇਸ ਸਾਲ ਦਾਇਰ ਕੀਤੇ ਗਏ ਮਾਮਲਿਆਂ 'ਚੋ, 19 ਅਪ੍ਰੈਲ ਤੋਂ ਸਿਰਫ਼ ਉਨ੍ਹਾਂ ਮਾਮਲਿਆਂ 'ਤੇ ਸੁਣਵਾਈ ਕਰੇਗਾ, ਜੋ ਜ਼ਿਆਦਾ ਜ਼ਰੂਰੀ ਹਨ।
ਇਹ ਵੀ ਪੜ੍ਹੋ : ਕੋਰੋਨਾ ਨੇ ਲਿਆ ਭਿਆਨਕ ਰੂਪ, ਇਕ ਦਿਨ 'ਚ ਰਿਕਾਰਡ 2.73 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ
ਹੇਠਲੀ ਅਦਾਲਤਾਂ ਲਈ ਜਾਰੀ ਆਦੇਸ਼ 'ਚ ਹਾਈ ਕੋਰਟ ਨੇ ਕਿਹਾ,''ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ 'ਚ ਕੋਵਿਡ-19 ਦੇ ਮਾਮਲਿਆਂ 'ਚ ਭਿਆਨਕ ਵਾਧੇ ਨੂੰ ਦੇਖਦੇ ਹੋਏ, ਇਸ ਅਦਾਲਤ ਦੇ 8 ਅਪ੍ਰੈਲ 2021 ਦੇ ਅਧਿਕਾਰਤ ਆਦੇਸ਼ ਨੂੰ ਜਾਰੀ ਰੱਖਦੇ ਹੋਏ, ਦਿੱਲੀ ਦੀਆਂ ਜ਼ਿਲ੍ਹਾ ਅਦਾਲਤਾਂ ਦੇ ਸਾਰੇ ਨਿਆਇਕ ਅਧਿਕਾਰੀਆਂ ਨੂੰ ਅਧਿਕਾਰਤ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਆਪਣੀਆਂ-ਆਪਣੀਆਂ ਅਦਾਲਤਾਂ 'ਚ ਸਿਰਫ਼ ਜ਼ਰੂਰੀ ਮਾਮਲਿਆਂ 'ਤੇ ਸੁਣਵਾਈ ਕਰਨ, ਉਹ ਵੀ ਵੀਡੀਓ ਕਾਨਫਰੰਸ ਨਾਲ।'' 8 ਅਪ੍ਰੈਲ ਨੂੰ ਹਾਈ ਕੋਰਟ ਨੇ ਤੈਅ ਕੀਤਾ ਸੀ ਕਿ 9 ਤੋਂ ਲੈ ਕੇ 23 ਅਪ੍ਰੈਲ ਤੱਕ ਉਹ ਸਿਰਫ਼ ਡਿਜ਼ੀਟਲ ਮਾਧਿਅਮ ਨਾਲ ਹੀ ਮਾਮਲਿਆਂ 'ਤੇ ਸੁਣਵਾਈ ਕਰੇਗਾ। ਉਸੇ ਦਿਨ ਜ਼ਿਲ੍ਹਾ ਅਦਾਲਤਾਂ ਲਈ ਵੀ ਇਸੇ ਤਰ੍ਹਾਂ ਦਾ ਨਿਰਦੇਸ਼ ਜਾਰੀ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ