ਦਿੱਲੀ ਹਾਈ ਕੋਰਟ ਦਾ ਕੇਜਰੀਵਾਲ ਸਰਕਾਰ ਨੂੰ ਆਦੇਸ਼, ਭੂਚਾਲ ਨੂੰ ਲੈ ਕੇ ਤੁਰੰਤ ਕਰੋ ਇੰਤਜ਼ਾਮ
Tuesday, Jun 09, 2020 - 03:37 PM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਲਗਾਤਾਰ ਆ ਰਹੇ ਭੂਚਾਲ ਨੂੰ ਲੈ ਕੇ ਹੁਣ ਦਿੱਲੀ ਹਾਈ ਕੋਰਟ ਸਰਗਰਮ (ਐਕਟਿਵ) ਹੋ ਗਈ ਹੈ। ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਅਤੇ ਸਾਰੀਆਂ ਨਾਗਰਿਕ ਏਜੰਸੀਆਂ ਨੂੰ ਆਦੇਸ਼ ਦਿੱਤਾ ਹੈ ਕਿ ਭੂਚਾਲ ਨਾਲ ਨਜਿੱਠਣ ਲਈ ਆਪਣੀਆਂ ਤਿਆਰੀਆਂ ਦੀ ਯੋਜਨਾ ਬਾਰੇ ਤੁਰੰਤ ਆਧਾਰ 'ਤੇ ਹਲਫਨਾਮਾ ਦਾਇਰ ਕਰੇ ਅਤੇ ਇਸ ਕਿਵੇਂ ਲਾਗੂ ਕਰਨਗੇ ਯਕੀਨੀ ਕਰੇ।
2 ਮਹੀਨਿਆਂ 'ਚ ਦਿੱਲੀ 'ਚ 7 ਵਾਰ ਆਇਆ ਭੂਚਾਲ
ਦੱਸਣਯੋਗ ਹੈ ਕਿ ਬੀਤੇ 2 ਮਹੀਨਿਆਂ 'ਚ ਦਿੱਲੀ 'ਚ 7 ਵਾਰ ਭੂਚਾਲ ਆ ਗਿਆ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਜ਼ਮੀਨ ਹੇਠਾਂ ਇਕ ਪ੍ਰਾਚੀਨ ਚੱਟਾਨ ਸਮੂਹ ਹੈ। ਇਸ ਨੂੰ ਪ੍ਰੀਕੈਂਮਬ੍ਰਿਅਨ ਕਾਲ ਦਾ ਕਿਹਾ ਜਾਂਦਾ ਹੈ, ਜਿਸ 'ਚ ਕਵਾਰਟਜਾਈਟ, ਸੀਸਟ, ਗ੍ਰੇਨਾਈਟ ਜਾਂ ਪੈਗਮਾਟਾਈਟ ਸਮੂਹ ਹੁੰਦੇ ਹਨ। ਜੇਕਰ ਭਾਰਤ ਦੇ ਭੂਚਾਲੀ ਖੇਤਰ ਦੀ ਗੱਲ ਕਰੀਏ ਤਾਂ ਦਿੱਲੀ ਜ਼ੋਨ 4 'ਚ ਆਉਂਦਾ ਹੈ, ਜੋ ਸੰਵੇਦਨਸ਼ੀਲ ਹੈ। ਇੱਥੇ ਭੂਚਾਲ ਦੀ ਜ਼ਿਆਦਾ ਸੰਭਾਵਨਾ ਹੈ ਪਰ ਇਸ ਤੋਂ ਵੀ ਵਧ ਸੰਵੇਦਨਸ਼ੀਲ ਖੇਤਰ ਉੱਤਰ-ਪੂਰਬ 'ਚ ਹਿਮਾਲਿਆ, ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਖੇਤਰਾਂ 'ਚ ਆਉਂਦੇ ਹਨ। ਦਿੱਲੀ 'ਚ ਇਕ ਵੱਡੀ ਆਬਾਦੀ ਹੈ, ਇਸ ਲਈ ਹਲਕੇ ਝਟਕੇ ਵੀ ਲੋਕਾਂ ਨੂੰ ਬੇਚੈਨ ਕਰਦੇ ਹਨ।