ਜੱਜ ਯਸ਼ਵੰਤ ਵਰਮਾ ਤੋਂ ਨਿਆਂਇਕ ਕੰਮ ਲਿਆ ਗਿਆ ਵਾਪਸ : ਦਿੱਲੀ ਹਾਈ ਕੋਰਟ
Monday, Mar 24, 2025 - 12:35 PM (IST)

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜਸਟਿਸ ਯਸ਼ਵੰਤ ਵਰਮਾ ਦੇ ਸਰਕਾਰੀ ਘਰ ਤੋਂ ਕਥਿਤ ਤੌਰ 'ਤੇ ਵੱਡੀ ਮਾਤਰਾ 'ਚ ਨਕਦੀ ਬਰਾਮਦ ਹੋਣ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਤੁਰੰਤ ਨਿਆਂਇਕ ਕੰਮ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਲਿਆ ਗਿਆ ਹੈ। ਹਾਈ ਕੋਰਟ ਵਲੋਂ ਜਾਰੀ ਇਕ ਨੋਟ 'ਚ ਇਹ ਐਲਾਨ ਕੀਤਾ ਗਿਆ। ਹਾਈ ਕੋਰਟ ਦੀ ਵੈੱਬਸਾਈਟ 'ਤੇ ਵਾਦ ਸੂਚੀ ਨਾਲ ਜੁੜੇ ਇਕ ਹੋਰ ਨੋਟ 'ਚ ਕਿਹਾ ਗਿਆ ਹੈ ਕਿ ਬੈਂਚ-III ਦੇ 'ਕੋਰਟ ਮਾਸਟਰ' ਸੂਚੀਬੱਧ ਮਾਮਲਿਆਂ 'ਚ ਤਾਰੀਖ਼ਾਂ ਦੇਵੇਗਾ, ਜਿਸ ਦਾ ਚਾਰਜ ਜੱਜ ਵਰਮਾ ਕੋਲ ਸੀ। ਰਜਿਸਟਰਾਰ (ਵਾਦ ਸੂਚੀ) ਦੇ ਨਾਮ 'ਤੇ ਅਦਾਲਤ ਦੀ ਵੈੱਬਸਾਈਟ 'ਤੇ ਜਾਰੀ ਇਕ ਨੋਟ 'ਚ ਕਿਹਾ ਗਿਆ ਹੈ,''ਹਾਲ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਮਾਣਯੋਗ ਜੱਜ ਯਸ਼ਵੰਤ ਵਰਮਾ ਤੋਂ ਨਿਆਂਇਕ ਕੰਮ ਅਗਲੇ ਆਦੇਸ਼ ਜਾਰੀ ਕੀਤੇ ਜਾਣ ਤੱਕ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਲਿਆ ਗਿਆ ਹੈ।''
ਸੁਪਰੀਮ ਕੋਰਟ ਨੇ ਸ਼ਨੀਵਾਰ ਦੇਰ ਰਾਤ ਇਕ ਬੇਮਿਸਾਲ ਕਦਮ ਚੁੱਕਦੇ ਹੋਏ ਜਸਟਿਸ ਯਸ਼ਵੰਤ ਵਰਮਾ ਦੇ ਸਰਕਾਰੀ ਘਰ 'ਤੇ ਭਾਰੀ ਮਾਤਰਾ 'ਚ ਨਕਦੀ ਦੀ ਬਰਾਮਦਗੀ ਦੇ ਮਾਮਲੇ ਦੀ ਪੂਰੀ ਅੰਦਰੂਨੀ ਜਾਂਚ ਰਿਪੋਰਟ ਆਪਣੀ ਵੈੱਬਸਾਈਟ 'ਤੇ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ ਅਪਲੋਡ ਕਰ ਦਿੱਤੀ ਸੀ। ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਡੀ ਕੇ ਉਪਾਧਿਆਏ ਵੱਲੋਂ ਪੇਸ਼ ਕੀਤੀ ਗਈ ਜਾਂਚ ਰਿਪੋਰਟ 'ਚ ਅਧਿਕਾਰਤ ਸੰਚਾਰ ਨਾਲ ਸਬੰਧਤ ਸਮੱਗਰੀ ਵੀ ਸ਼ਾਮਲ ਸੀ, ਜਿਸ ਅਨੁਸਾਰ ਭਾਰਤੀ ਕਰੰਸੀ ਦੇ ਚਾਰ ਤੋਂ ਪੰਜ ਅੱਧ ਸੜੇ ਹੋਏ ਬੰਡਲ ਮਿਲੇ ਸਨ। ਜਸਟਿਸ ਵਰਮਾ ਨੇ ਨਕਦੀ ਦੀ ਵਸੂਲੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਘਰ ਦੇ 'ਸਟੋਰ ਰੂਮ' ਕਦੇ ਕੋਈ ਨਕਦੀ ਨਹੀਂ ਰੱਖੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8