ਆਸਾਰਾਮ ਦੀ ਦੋਸ਼ਸਿੱਧੀ ''ਤੇ ਕਿਤਾਬ ਦੇ ਪ੍ਰਕਾਸ਼ਨ ਤੋਂ ਕੋਰਟ ਨੇ ਰੋਕ ਹਟਾਈ

Tuesday, Sep 22, 2020 - 05:24 PM (IST)

ਆਸਾਰਾਮ ਦੀ ਦੋਸ਼ਸਿੱਧੀ ''ਤੇ ਕਿਤਾਬ ਦੇ ਪ੍ਰਕਾਸ਼ਨ ਤੋਂ ਕੋਰਟ ਨੇ ਰੋਕ ਹਟਾਈ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਆਸਾਰਾਮ ਬਾਪੂ ਦੀ ਦੋਸ਼ਸਿੱਧੀ 'ਤੇ ਲਿਖੀ ਕਿਤਾਬ 'ਗਨਿੰਗ ਫ਼ਾਰ ਦਿ ਗਾਡਮੈਨ: ਦਿ ਟਰੂ ਸਟੋਰੀ ਬਿਹਾਇੰਡ ਆਸਾਰਾਮਸ ਕਨਵਿਕਸ਼ਨ' ਦੇ ਪ੍ਰਕਾਸ਼ਨ 'ਤੇ ਲੱਗੀ ਅੰਤਰਿਮ ਰੋਕ ਹਟਾ ਦਿੱਤੀ। ਇਕ ਨਾਬਾਲਗ ਦੇ ਯੌਨ ਸ਼ੋਸ਼ਣ ਨਾਲ ਜੁੜੇ 2013 ਦੇ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਜੱਜ ਨਜਮੀ ਵਜੀਰੀ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਇਕ ਪੱਖੀ ਫੈਸਲਾ ਅਤੇ ਕਿਤਾਬ ਦੇ ਪ੍ਰਕਾਸ਼ਨ ਤੋਂ ਇਕ ਦਿਨ ਪਹਿਲਾਂ ਉਸ ਨੂੰ ਜਾਰੀ ਕਰਨ 'ਤੇ ਲਗਾਈ ਗਈ ਰੋਕ ਹਟਾਈ ਜਾਂਦੀ ਹੈ। ਹਾਈ ਕੋਰਟ ਦੇ ਪ੍ਰਕਾਸ਼ਕ ਹਾਰਪਰ ਕਾਲਿਨਸ ਦੀ ਪਟੀਸ਼ਨ 'ਤੇ ਇਹ ਆਦੇਸ਼ ਦਿੱਤਾ, ਜਿਸ ਨੇ ਕਿਤਾਬ ਦੇ ਪ੍ਰਕਾਸ਼ਨ 'ਤੇ ਲੱਗੀ ਰੋਕ ਹਟਾਉਣ ਦੀ ਅਪੀਲ ਕੀਤੀ ਸੀ। ਹੇਠਲੀ ਅਦਾਲਤ ਨੇ ਮਾਮਲੇ 'ਚ ਆਸਾ ਰਾਮ ਨਾਲ ਦੋਸ਼ੀ ਠਹਿਰਾਈ ਗਈ ਇਕ ਹੋਰ ਜਨਾਨੀ ਦੀ ਪਟੀਸ਼ਨ 'ਤੇ ਕਿਤਾਬ ਦੇ ਪ੍ਰਕਾਸ਼ਨ 'ਤੇ ਰੋਕ ਲਗਾਈ ਸੀ।


author

DIsha

Content Editor

Related News