ਦਿੱਲੀ ਹਾਈਕੋਰਟ ਦਾ ਵੱਡਾ ਫ਼ੈਸਲਾ : 29 ਫਰਵਰੀ ਤੱਕ ਦੋ ਕੰਪਨੀਆਂ ਨੂੰ 20 ਲੱਖ ਡਾਲਰ ਦਾ ਭੁਗਤਾਨ ਕਰੇ SpiceJet
Friday, Feb 23, 2024 - 11:42 AM (IST)
ਬਿਜ਼ਨੈੱਸ ਡੈਸਕ : ਦਿੱਲੀ ਹਾਈਕੋਰਟ ਨੇ ਸਪਾਈਸਜੈੱਟ ਏਅਰਲਾਈਨ ਨੂੰ ਲੈ ਕੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਕੰਪਨੀ ਦੋਵਾਂ ਕੰਪਨੀਆਂ ਨੂੰ 29 ਫਰਵਰੀ ਤੱਕ 20 ਲੱਖ ਡਾਲਰ (ਕਰੀਬ 16.57 ਕਰੋੜ ਰੁਪਏ) ਦਾ ਭੁਗਤਾਨ ਕਰਨ। ਜਿਨ੍ਹਾਂ ਕੰਪਨੀਆਂ ਨੂੰ ਇਹ ਭੁਗਤਾਨ ਪ੍ਰਾਪਤ ਕਰਨਾ ਹੈ ਉਹ ਇੰਜਨ ਲੀਜ਼ਿੰਗ ਕੰਪਨੀਆਂ ਹਨ। ਇਸ ਦੇ ਨਾਲ ਹੀ ਅਦਾਲਤ ਨੇ ਏਅਰਲਾਈਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਅਦਾਲਤ ਨੂੰ ਇੰਜਣ ਨੂੰ ਗਰਾਉਂਡ ਕਰਨ ਦੀ ਮੰਗ ਵਾਲੀ ਅਰਜ਼ੀ 'ਚ ਹੁਕਮ ਦੇਣ ਲਈ ਮਜਬੂਰ ਹੋਣਾ ਪਵੇਗਾ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਦਾ ਅਸਰ : ਹੁਣ ਤੱਕ 300 ਕਰੋੜ ਦੇ ਕਾਰੋਬਾਰ ਦਾ ਨੁਕਸਾਨ, ਕੱਪੜਾ ਮਾਰਕੀਟ ਠੱਪ
ਦੱਸ ਦੇਈਏ ਕਿ 29 ਜਨਵਰੀ ਨੂੰ ਹਾਈ ਕੋਰਟ ਨੇ ਸਪਾਈਸ ਜੈੱਟ ਨੂੰ 15 ਫਰਵਰੀ ਤੱਕ 40 ਲੱਖ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਸੀ। ਹਾਲਾਂਕਿ, ਏਅਰਲਾਈਨ ਨੇ ਇਸ ਸਮਾਂ ਸੀਮਾ ਤੱਕ ਸਿਰਫ਼ 20 ਲੱਖ ਡਾਲਰ ਦਾ ਭੁਗਤਾਨ ਕੀਤਾ ਹੈ। ਇਸ ਮਾਮਲੇ 'ਚ ਸਪਾਈਸਜੈੱਟ ਕੰਪਨੀ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਸੰਦੀਪ ਸੇਠੀ ਨੇ ਅਦਾਲਤ ਨੂੰ ਦੱਸਿਆ ਕਿ ਵਿੱਤੀ ਸਮੱਸਿਆਵਾਂ ਕਾਰਨ ਕੰਪਨੀ ਫਿਲਹਾਲ ਪੂਰੀ ਰਕਮ ਦਾ ਭੁਗਤਾਨ ਨਹੀਂ ਕਰ ਸਕਦੀ।
ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ
ਇਸ ਦੇ ਨਾਲ ਹੀ ਵਕੀਲ ਨੇ ਸਪਾਈਸ ਜੈੱਟ ਨੂੰ 29 ਫਰਵਰੀ ਤੱਕ ਦਾ ਸਮਾਂ ਦੇਣ ਦੀ ਬੇਨਤੀ ਕੀਤੀ। ਹੁਣ ਇਸ ਮਾਮਲੇ ਦੀ ਸੁਣਵਾਈ ਮਾਰਚ ਦੇ ਦੂਜੇ ਹਫ਼ਤੇ ਹੋਵੇਗੀ। ਇਸ ਦੌਰਾਨ ਜੇਕਰ ਸਪਾਈਸਜੈੱਟ 29 ਫਰਵਰੀ ਤੱਕ ਪਟੇਦਾਰਾਂ ਨੂੰ ਭੁਗਤਾਨ ਨਹੀਂ ਕਰਦੀ ਹੈ, ਤਾਂ ਉਹ ਦੁਬਾਰਾ ਅਦਾਲਤ ਤੱਕ ਪਹੁੰਚ ਕਰ ਸਕਦੇ ਹਨ। ਏਅਰਲਾਈਨਜ਼ ਸਪਾਈਸਜੈੱਟ ਨੇ 316 ਕਰੋੜ ਰੁਪਏ ਦਾ ਵਾਧੂ ਫੰਡ ਇਕੱਠਾ ਕੀਤਾ ਹੈ, ਜਿਸ ਨਾਲ ਪ੍ਰੈਫਰੈਂਸ਼ੀਅਲ ਸ਼ੇਅਰ ਇਸ਼ੂ ਰਾਹੀਂ ਇਕੱਠੇ ਕੀਤੇ ਗਏ ਕੁੱਲ ਫੰਡ ਨੂੰ 1,060 ਕਰੋੜ ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ
ਸੰਘਰਸ਼ਸ਼ੀਲ ਏਅਰਲਾਈਨ ਵਿੱਚ ਤਾਜ਼ਾ ਪੂੰਜੀ ਨਿਵੇਸ਼ ਇਸਦੇ ਕਰਮਚਾਰੀਆਂ ਵਿੱਚ 10 ਤੋਂ 15 ਫ਼ੀਸਦੀ ਦੀ ਕਟੌਤੀ ਦੇ ਐਲਾਨ ਵਿਚਕਾਰ ਆਇਆ ਹੈ। ਕੰਪਨੀ ਨੇ ਵੀਰਵਾਰ ਨੂੰ ਕਿਹਾ, 'ਸਪਾਈਸਜੈੱਟ ਦੇ ਨਿਰਦੇਸ਼ਕ ਮੰਡਲ ਦੀ ਤਰਜੀਹੀ ਅਲਾਟਮੈਂਟ ਕਮੇਟੀ ਨੇ 21 ਫਰਵਰੀ, 2024 ਨੂੰ ਐਰੀਜ਼ ਅਪਰਚੂਨਿਟੀਜ਼ ਫੰਡ ਲਿਮਟਿਡ ਸਮੇਤ ਦੋ ਨਿਵੇਸ਼ਕਾਂ ਨੂੰ ਤਰਜੀਹੀ ਆਧਾਰ 'ਤੇ 4.01 ਕਰੋੜ ਇਕੁਇਟੀ ਸ਼ੇਅਰਾਂ ਦੀ ਅਲਾਟਮੈਂਟ ਨੂੰ ਮਨਜ਼ੂਰੀ ਦਿੱਤੀ।' ਇਸ ਤੋਂ ਇਲਾਵਾ ਸਪਾਈਸਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੈ ਸਿੰਘ ਨੇ ਕਿਹਾ ਕਿ ਕੰਪਨੀ ਨੇ ਕੁੱਲ 1,060 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਹ ਮਹੱਤਵਪੂਰਨ ਪੂੰਜੀ ਨਿਵੇਸ਼ ਸਪਾਈਸਜੈੱਟ ਦੀਆਂ ਵਿਕਾਸ ਸੰਭਾਵਨਾਵਾਂ ਵਿੱਚ ਨਿਵੇਸ਼ਕਾਂ ਦੇ ਵਿਸ਼ਵਾਸ ਦੀ ਪੁਸ਼ਟੀ ਕਰਦਾ ਹੈ ਅਤੇ ਭਵਿੱਖ ਲਈ ਸਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8