ਦਿੱਲੀ 'ਚ ਰਾਤ ਭਰ ਪਿਆ ਮੋਹਲੇਧਾਰ ਮੀਂਹ, ਕਈ ਇਲਾਕਿਆਂ 'ਚ ਭਰਿਆ ਪਾਣੀ

08/13/2020 10:27:53 AM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ-ਐੱਨ. ਸੀ. ਆਰ. ਵਿਚ ਰਾਤ ਭਰ ਮੀਂਹ ਪਿਆ, ਜੋ ਕਿ ਵੀਰਵਾਰ ਸਵੇਰੇ ਵੀ ਜਾਰੀ ਰਿਹਾ, ਜਿਸ ਨਾਲ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਗਿਆ। ਇਸ ਭਾਰੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਦਿੱਲੀ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ। ਕਈ ਥਾਂ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰਤ ਮੌਸਮ ਵਿਗਿਆਨ ਮਹਿਕਮੇ (ਆਈ. ਐੱਮ. ਡੀ.) ਨੇ ਅੱਜ ਵੀ ਮੀਂਹ ਪੈਣ ਦਾ ਅਨੁਮਾਨ ਜਾਰੀ ਕੀਤਾ ਹੈ। ਮੌਸਮ ਮਹਿਕਮੇ ਮੁਤਾਬਕ ਸਵੇਰੇ ਸਾਢੇ 5 ਵਜੇ ਤੱਕ ਪਾਲਮ ਵੇਧਸ਼ਾਲਾ 'ਚ 86 ਅਤੇ ਸਫਦਰਜੰਗ ਮੌਸਮ ਕੇਂਦਰ ਵਿਚ 42.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। 

PunjabKesari

ਭਾਰੀ ਮੀਂਹ ਕਾਰਨ ਕਈ ਥਾਂ 'ਤੇ ਟ੍ਰੈਫਿਕ ਦੀ ਰਫ਼ਤਾਰ ਥੰਮ੍ਹ ਗਈ ਹੈ। ਦਿੱਲੀ-ਐੱਨ. ਸੀ. ਆਰ. ਦੇ ਕਈ ਇਲਾਕਿਆਂ ਵਿਚ ਮੀਂਹ ਇੰਨਾ ਭਾਰੀ ਪਿਆ ਕਿ ਵਿਜ਼ੀਬਿਲਟੀ ਬੇਹੱਦ ਘੱਟ ਹੋ ਗਈ। ਮੀਂਹ ਨਾਲ ਥਾਂ-ਥਾਂ ਪਾਣੀ ਭਰ ਗਿਆ। ਮੀਂਹ ਇਸ ਤਰ੍ਹਾਂ ਪੈਦਾ ਰਿਹਾ ਤਾਂ ਦਿੱਲੀ ਵਾਲਿਆਂ ਲਈ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ।

PunjabKesari

ਦਿੱਲੀ 'ਚ ਭਾਰੀ ਮੀਂਹ ਪੈਣ ਨਾਲ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੇੜੇ ਪਾਣੀ ਭਰ ਗਿਆ। ਭਾਰਤ ਦੇ ਮੌਸਮ ਮਹਿਕਮੇ ਨੇ ਅੱਜ ਦਿੱਲੀ 'ਚ ਭਾਰੀ ਮੀਂਹ ਨਾਲ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਮਹਿਕਮੇ ਦੇ ਅੰਕੜੇ ਦੱਸਦੇ ਹਨ ਕਿ ਦਿੱਲੀ ਵਿਚ ਅਗਸਤ 'ਚ ਹੁਣ ਤੱਕ ਆਮ ਤੋਂ 72 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ, ਜੋ 10 ਸਾਲਾਂ ਵਿਚ ਸਭ ਤੋਂ ਘੱਟ ਹੈ। ਉਨ੍ਹਾਂ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਤੱਕ ਹਲਕਾ ਮੀਂਹ ਜਾਰੀ ਰਹੇਗਾ।


Tanu

Content Editor

Related News