9 ਜੂਨ ਤੱਕ ED ਦੀ ਹਿਰਾਸਤ ’ਚ ਰਹਿਣਗੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ

Tuesday, May 31, 2022 - 04:25 PM (IST)

ਨਵੀਂ ਦਿੱਲੀ– ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ 9 ਜੂਨ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ’ਚ ਰਹਿਣਗੇ। ਇਹ ਫ਼ੈਸਲਾ ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਦਿੱਤਾ ਹੈ। ਕੋਰਟ ਨੇ ਜੈਨ ਨੂੰ 9 ਜੂਨ ਤੱਕ ਈ. ਡੀ. ਦੀ ਹਿਰਾਸਤ ’ਚ ਭੇਜਿਆ ਹੈ, ਜਦਕਿ ਈਡੀਨੇ ਜੈਨ ਦੀ ਕੋਰਟ ਤੋਂ  14 ਦਿਨਾਂ ਦੀ ਰਿਮਾਂਡ ਮੰਗੀ ਸੀ। ਈ. ਡੀ. ਵਲੋਂ ਜੈਨ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਵੱਡੀ ਖ਼ਬਰ : ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ED ਨੇ ਕੀਤਾ ਗ੍ਰਿਫ਼ਤਾਰ

ਦੱਸਣਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਪਿਛਲੇ ਮਹੀਨੇ ਜੈਨ ਪਰਿਵਾਰ ਅਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ਦੀਆਂ ਕਰੋੜਾਂ ਦੀ ਜਾਇਦਾਦ ਕੁਰਕ ਕੀਤੀਆਂ ਸਨ। ਇਨ੍ਹਾਂ ਦੀ ਕੀਮਤ 4.81 ਕਰੋੜ ਰੁਪਏ ਸੀ। ਈ.ਡੀ ਨੇ ਉਨ੍ਹਾਂ ਖ਼ਿਲਾਫ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਅਸਥਾਈ ਤੌਰ 'ਤੇ ਇਹ ਕਦਮ ਚੁੱਕਿਆ ਸੀ। ਸਾਲ 2018 'ਚ ਵੀ ਈ.ਡੀ ਨੇ ਇਸ ਮਾਮਲੇ 'ਚ ਆਮ ਆਦਮੀ ਪਾਰਟੀ (ਆਪ) ਨੇਤਾ ਜੈਨ ਤੋਂ ਪੁੱਛਗਿੱਛ ਕੀਤੀ ਸੀ। ਆਮ ਆਦਮੀ ਪਾਰਟੀ ਨੇ ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਸਵਾਲ ਚੁੱਕੇ ਹਨ

ਇਹ ਵੀ ਪੜ੍ਹੋ: ਸਤੇਂਦਰ ਜੈਨ ਖ਼ਿਲਾਫ਼ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਅਤੇ ਰਾਜਨੀਤੀ ਤੋਂ ਪ੍ਰੇਰਿਤ : ਕੇਜਰੀਵਾਲ

ਦਿੱਲੀ ਦੇ ਡਿਪਟੀ ਸੀ.ਐੱਮ ਮਨੀਸ਼ ਸਿਸੋਦੀਆ ਨੇ ਇਸ ਗ੍ਰਿਫ਼ਤਾਰੀ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਸਤੇਂਦਰ ਜੈਨ ਖ਼ਿਲਾਫ਼ 8 ਸਾਲਾਂ ਤੋਂ ਝੂਠਾ ਕੇਸ ਚੱਲ ਰਿਹਾ ਹੈ। ਈ.ਡੀ. ਵਲੋਂ ਹੁਣ ਤੱਕ ਕਈ ਵਾਰ ਉਨ੍ਹਾਂ ਨੂੰ ਬੁਲਾਇਆ ਜਾ ਚੁੱਕਾ ਹੈ। ਈ.ਡੀ ਨੇ ਕੁਝ ਸਮੇਂ ਲਈ ਜੈਨ ਨੂੰ ਫ਼ੋਨ ਕਰਨਾ ਬੰਦ ਕਰ ਦਿੱਤਾ ਸੀ ਕਿਉਂਕਿ ਉਸ ਨੂੰ ਉਨ੍ਹਾਂ ਖ਼ਿਲਾਫ਼ ਕੁਝ ਨਹੀਂ ਮਿਲਿਆ ਸੀ। ਹੁਣ ਇਹ ਮੁੜ ਸ਼ੁਰੂ ਹੋ ਗਿਆ ਹੈ ਕਿਉਂਕਿ ਉਹ ਹਿਮਾਚਲ ਪ੍ਰਦੇਸ਼ ਚੋਣਾਂ ਦੇ ਇੰਚਾਰਜ ਹਨ। ਸਿਸੋਦੀਆ ਨੇ ਅੱਗੇ ਕਿਹਾ, "ਭਾਜਪਾ ਨੂੰ ਚੋਣਾਂ ਹਾਰਨ ਦਾ ਡਰ ਹੈ ਅਤੇ ਇਸ ਲਈ ਉਨ੍ਹਾਂ ਨੂੰ ਹਿਮਾਚਲ ਜਾਣ ਤੋਂ ਰੋਕਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਝੂਠੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ।ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅਖ਼ੀਰ ਤੱਕ ਹੋਣੀਆਂ ਹਨ।ਆਮ ਆਮਦੀ ਪਾਰਟੀ 'ਆਪ' ਇਸ ਸਾਲ ਦੇ ਸ਼ੁਰੂ 'ਚ ਪੰਜਾਬ 'ਚ ਆਪਣੀ ਸ਼ਾਨਦਾਰ ਜਿੱਤ ਤੋਂ ਬਾਅਦ ਸੂਬੇ 'ਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਸ਼ਿਮਲਾ ’ਚ PM ਮੋਦੀ ਦੀ ਰੈਲੀ ’ਚ ਲੋਕਾਂ ਦਾ ਸੈਲਾਬ, ਬੋਲੇ- ਅੱਜ ਭਾਰਤ ਮਜਬੂਰੀ ’ਚ ਨਹੀਂ, ਮਦਦ ਲਈ ਹੱਥ ਵਧਾਉਂਦੈ


Tanu

Content Editor

Related News