ਮੌਸਮ ਨੇ ਲਈ ਕਰਵਟ; ਮੀਂਹ ਕਾਰਨ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸਵੇਅ ''ਤੇ ਭਰਿਆ ਪਾਣੀ, ਟ੍ਰੈਫਿਕ ਜਾਮ

Sunday, Mar 19, 2023 - 03:36 PM (IST)

ਮੌਸਮ ਨੇ ਲਈ ਕਰਵਟ; ਮੀਂਹ ਕਾਰਨ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸਵੇਅ ''ਤੇ ਭਰਿਆ ਪਾਣੀ, ਟ੍ਰੈਫਿਕ ਜਾਮ

ਗੁਰੂਗ੍ਰਾਮ- ਦਿੱਲੀ-ਐੱਨ. ਸੀ. ਆਰ. 'ਚ ਸ਼ਨੀਵਾਰ ਨੂੰ ਮੀਂਹ ਪੈਣ ਕਾਰਨ ਮੌਸਮ ਸੁਹਾਵਨਾ ਹੋ ਗਿਆ ਹੈ ਪਰ ਕਈ ਸ਼ਹਿਰਾਂ ਵਿਚ ਪਾਣੀ ਭਰ ਗਿਆ। ਮੋਹਲੇਧਾਰ ਮੀਂਹ ਮਗਰੋਂ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸਵੇਅ 'ਤੇ ਪਾਣੀ ਭਰ ਗਿਆ, ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ। ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੌਸਮ ਨੇ ਅਚਾਨਕ ਕਰਵਟ ਲਈ। ਹਰਿਆਣਾ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੀਂਹ ਪਿਆ। 

ਇਹ ਵੀ ਪੜ੍ਹੋ- ਸ਼੍ਰੀਨਗਰ ਦਾ 'ਬਾਦਾਮ ਵਾਰੀ' ਗਾਰਡਨ ਸੈਲਾਨੀਆਂ ਨਾਲ ਗੁਲਜ਼ਾਰ, ਲੋਕ ਆਖਦੇ ਨੇ ਇਹ ਹੈ 'ਜਨੰਤ'

PunjabKesari

ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਵਿਗਿਆਨਕ ਸੋਮਾ ਸੇਨ ਰਾਏ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਪੂਰੇ ਦੇਸ਼ 'ਚ ਮੀਂਹ ਪਵੇਗਾ, ਜਦਕਿ ਮੇਘਾਲਿਆ ਅਤੇ ਅਸਾਮ ਵਿਚ ਕੱਲ ਮੋਹਲੇਧਾਰ ਮੀਂਹ ਪੈਣ ਦੀ ਉਮੀਦ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਰਾਏ ਨੇ ਕਿਹਾ ਕਿ ਪੂਰੇ ਭਾਰਤ ਵਿਚ ਵੱਖ-ਵੱਖ ਥਾਵਾਂ 'ਤੇ ਮੀਂਹ ਪਵੇਗਾ। ਭਾਰਤ ਦੇ ਜ਼ਿਆਦਾਤਰ ਸੂਬਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸੌਗਾਤ, ਉਪ ਰਾਜਪਾਲ ਵਲੋਂ 'ਦੁਰਗਾ ਭਵਨ' ਦਾ ਉਦਘਾਟਨ

PunjabKesari

ਰਾਏ ਮੁਤਾਬਕ ਅਗਲੇ 6-7 ਦਿਨਾਂ ਤੱਕ ਮੌਸਮ ਵਿਚ ਬਦਲਾਅ ਹੋਣ ਦੀ ਉਮੀਦ ਹੈ। ਮੌਸਮ ਸੁਹਾਵਨਾ ਰਹੇਗਾ। ਦੇਸ਼ ਦੇ ਪੂਰਬੀ ਹਿੱਸੇ ਵਿਚ ਮੀਂਹ ਗਰਜ ਨਾਲ ਪਵੇਗਾ। ਮੌਸਮ ਵਿਭਾਗ ਨੇ 19 ਅਤੇ 20 ਮਾਰਚ ਨੂੰ ਮੀਂਹ ਨਾਲ ਹਨ੍ਹੇਰੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ 21 ਮਾਰਚ ਤੋਂ ਮੌਸਮ ਸਾਫ਼ ਹੋਣ ਲੱਗੇਗਾ ਅਤੇ ਇਕ ਵਾਰ ਫਿਰ ਗਰਮੀ ਦਾ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਕਿਸਾਨਾਂ ਨੇ ਵਾਪਸ ਲਿਆ ਮੁੰਬਈ ਕੂਚ, ਸਰਕਾਰ ਨੇ ਮੰਨੀਆਂ ਮੰਗਾਂ

PunjabKesari
 


author

Tanu

Content Editor

Related News