ਦਿੱਲੀ ਸਰਕਾਰ ਨੇ ਦੇਸੀ ਸ਼ਰਾਬ ਵਿਕ੍ਰੇਤਾਵਾਂ ਦਾ ਲਾਇਸੈਂਸ 30 ਸਤੰਬਰ ਤੱਕ ਵਧਾਇਆ

08/01/2022 1:03:44 PM

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿਚ ਦੇਸੀ ਸ਼ਰਾਬ ਵਿਕ੍ਰੇਤਾਵਾਂ ਦੇ ਲਾਇਸੈਂਸਾਂ ਨੂੰ 30 ਸਤੰਬਰ ਤੱਕ ਦੋ ਮਹੀਨੇ ਵਧਾਉਣ ਦਾ ਫੈਸਲਾ ਕੀਤਾ ਹੈ, ਕਿਉਂਕਿ ਨਵੇਂ ਟੈਂਡਰਾਂ ਨੂੰ ਅੰਤਿਮ ਰੂਪ ਦੇਣਾ ਅਜੇ ਬਾਕੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਦੌਰਾਨ ਦਿੱਲੀ ਸਰਕਾਰ ਵੱਲੋਂ ਐਤਵਾਰ ਨੂੰ ਇਕ ਮਹੀਨੇ ਦੀ ਮਿਆਦ ਵਧਾਉਣ ਦੇ ਬਾਵਜੂਦ ਭਾਰਤੀ ਅਤੇ ਵਿਦੇਸ਼ੀ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ ਕਿਉਂਕਿ ਇਸ ਨੂੰ ਲੈਫਟੀਨੈਂਟ ਗਵਰਨਰ ਵੀ.ਕੇ. ਸਕਸੈਨਾ ਨੇ ਮਨਜ਼ੂਰੀ ਨਹੀਂ ਦਿੱਤੀ। ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਨੇ ਸ਼ਨੀਵਾਰ ਨੂੰ ਸ਼ਹਿਰ ਦੀਆਂ 250 ਤੋਂ ਵੱਧ ਦੇਸੀ ਸ਼ਰਾਬ ਦੀਆਂ ਦੁਕਾਨਾਂ ਦੇ ਲਾਇਸੈਂਸ ਵਧਾਉਣ ਦਾ ਹੁਕਮ ਜਾਰੀ ਕੀਤਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਦਿੱਲੀ ਸਰਕਾਰ ਫਿਰ ਤੋਂ ਨਵੰਬਰ 2021 ਤੋਂ ਪਹਿਲਾ ਵਾਲੀ ਪਾਲਿਸੀ ਹੀ ਲਾਗੂ ਕਰੇਗੀ ਯਾਨੀ ਕਿ ਦਿੱਲੀ ’ਚ ਸਰਕਾਰੀ ਸ਼ਰਾਬ ਦੇ ਠੇਕੇ ਫਿਰ ਤੋਂ ਚੱਲਣਗੇ ਅਤੇ ਪ੍ਰਾਈਵੇਟ ਠੇਕ ਬੰਦ ਹੋ ਜਾਣਗੇ ਪਰ ਅਜਿਹਾ ਕਰਨ ਲਈ ਕੈਬਨਿਟ ਆਦੇਸ਼ ਦੀ ਜ਼ਰੂਰਤ ਹੋਵੇਗੀ।


Tanu

Content Editor

Related News