ਲਗਾਤਾਰ ਦੋ ਦਿਨ ਦਫ਼ਤਰ ਨਹੀਂ ਆਉਣ ਵਾਲੇ ਦਿੱਲੀ ਸਰਕਾਰ ਦੇ ਕਰਮਚਾਰੀਆਂ ਤੋਂ ਮੰਗਿਆ ਜਾਵੇਗਾ ਜਵਾਬ

Thursday, May 21, 2020 - 12:40 AM (IST)

ਨਵੀਂ ਦਿੱਲੀ (ਭਾਸ਼ਾ) - ਦਿੱਲੀ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ (ਜੀ.ਏ.ਡੀ.) ਨੇ ਉਨ੍ਹਾਂ ਕਰਮਚਾਰੀਆਂ ਤੋਂ ਲਿਖਤੀ ਜਵਾਬ ਮੰਗਣ ਦਾ ਫ਼ੈਸਲਾ ਲਿਆ ਹੈ ਜੋ ਲਗਾਤਾਰ ਦੋ ਦਿਨ ਦਫ਼ਤਰ ਨਹੀਂ ਆਉਣਗੇ।  ਉਪ ਸਕੱਤਰ (ਜੀ.ਏ.ਡੀ.) ਪ੍ਰੋਮਿਲਾ ਮਿੱਤਰਾ ਨੇ ਇੱਕ ਆਧਿਕਾਰਕ ਆਦੇਸ਼ ਜਾਰੀ ਕੀਤਾ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਬੰਦ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਸਰਕਾਰੀ ਦਫਤਰਾਂ ਨੂੰ ਪੂਰੀ ਸਮਰੱਥਾ ਦੇ ਨਾਲ ਕੰਮ ਕਰਣ ਦੀ ਆਗਿਆ ਹੈ।  ਮਿੱਤਰਾ ਨੇ ਕਿਹਾ ਕਿ ਜੀ.ਏ.ਡੀ. ਦੇ ਸਾਰੇ ਸ਼ਾਖਾ ਪ੍ਰਮੁਖਾਂ ਨੂੰ ਇਸ ਦੇ ਮੱਦੇਨਜਰ ਨਿਰਦੇਸ਼ ਦਿੱਤਾ ਗਿਆ ਹੈ ਕਿ ਦਫ਼ਤਰ 'ਚ ਕਰਮਚਾਰੀਆਂ ਦੀ ਰੋਜ਼ਾਨਾ ਹਾਜ਼ਰੀ ਦਾ ਰਿਕਾਰਡ ਰੱਖੋ। ਵਿਭਾਗ ਨੇ ਦੱਸਿਆ ਕਿ ਲਗਾਤਾਰ ਦੋ ਦਿਨ ਦਫ਼ਤਰ ਨਹੀਂ ਆਉਣ ਵਾਲੇ ਕਰਮਚਾਰੀਆਂ ਤੋਂ ਜਵਾਬ ਮੰਗਿਆ ਜਾਣਾ ਚਾਹੀਦਾ ਹੈ। ਇਸ ਹਫ਼ਤੇ ਦੀ ਸ਼ੁਰੁਆਤ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸਰਕਾਰੀ ਅਤੇ ਨਿਜੀ ਦਫ਼ਤਰ ਪੂਰੀ ਸਮਰੱਥਾ ਦੇ ਨਾਲ ਖੋਲ੍ਹੇ ਜਾ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਨਿਜੀ ਦਫਤਰਾਂ ਨੂੰ ਘਰ ਤੋਂ ਹੀ ਕੰਮ ਕਰਣ ਨੂੰ ਉਤਸ਼ਾਹਿਤ ਕੀਤਾ ਸੀ।


Inder Prajapati

Content Editor

Related News